ਪਹਾੜ ਤੋਂ ਕਾਰ ਡਿੱਗਣ ਕਾਰਣ ਤਿੰਨ ਨੌਜਵਾਨ ਪੰਜਾਬੀਆਂ ਦੀ ਮੌਤ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਕੈਲੀਫ਼ੋਰਨੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਚੰਭੇ ਵਾਲੀ ਦੁਰਘਟਨਾ ਨੇ ਸੋਗ ’ਚ ਪਾ ਦਿੱਤਾ। ਜਿਸ ਦੌਰਾਨ ਤਿੰਨ ਨੌਜਵਾਨ, ਜੋ ਆਪਸ ’ਚ ਰਿਸ਼ਤੇਦਾਰ ਵੀ ਸਨ, ਜਿਨ੍ਹਾਂ ਦੀ ਕਾਰ, ਜੋ ਹਾਈਵੇਅ 9 ਜੋ ਸੈਰਾਟੋਗਾ ਏਰੀਏ ਵਿੱਚ ਪਹਾੜੀ ਤੇ ਪੈਂਦਾ ਹੈ, ਤੋਂ ਬੇਕਾਬੂ ਹੋ ਕੇ ਥੱਲੇ ਕਰੀਬ 400 ਫ਼ੁੱਟ ਖੱਡ ’ਚ ਡਿਗਣ ਕਰਕੇ ਤਿੰਨਾਂ ਦੀ ਹੀ ਮੌਤ ਹੋ ਗਈ। ਇਹ ਪਹਾੜੀ ਹਾਈਵੇਅ 9 ਐਨਾ ਪੇਚੀਦਾ ਹੈ ਕਿ ਇਥੇ ਇੱਕ ਕਾਬਿਲ ਡਰਾਈਵਰ ਲਈ ਵੀ ਗੱਡੀ ਚਲਾਉਣੀ ਔਖੀ ਹੈ। ਇਨ੍ਹਾਂ ਮਾਰੇ ਗਏ ਤਿਨਾਂ ਨੌਜਵਾਨਾਂ ਦੇ ਨਾਂਅ ਜਿਨਾਂ ’ਚ ਰਣਬੀਰ ਸਿੰਘ 20 ਸਾਲਾ ਯੂਬਾ ਸਿਟੀ ਤੋਂ, ਅਜੇਸ਼ ਸਿੰਘ ਸੈਣੀ 27 ਸਾਲਾ ਓਰੀਗਨ ਤੋਂ ਸੀ, ਜੋ ਕਿ ਪਿਛਲੇ ਪਿੰਡ ਭੋਗਪੁਰ ਤੋਂ ਸੀ ਤੇ ਜੋ ਪੰਜਾਬੀ ਭਾਈਚਾਰੇ ’ਚ ਪਹਿਚਾਣ ਰੱਖਣ ਵਾਲੇ ਸਤਨਾਮ ਸਿੰਘ ਤਾਤਲਾ ਦਾ ਭਾਣਜਾ ਸੀ, ਮਨਜੋਤ ਧਾਲੀਵਾਲ 17 ਸਾਲ ਸੈਨਹੋਜੇ ਤੋਂ ਸੀ ਜੋ ਕਿ ਬੀ ਐਮ ਡਬਲਯੂ ਵਿੱਚ ਸਵਾਰ ਸੀ। ਪਤਾ ਲੱਗਿਆ ਕਿ ਇਹ ਕੁਝ ਨੌਜਵਾਨ ਇੱਕ ਵਿਆਹ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਦੋ ਕਾਰਾਂ ’ਚ ਘੁੰਮਣ ਲਈ ਨਿਕਲੇ ਸੀ ਤੇ ਅੱਗੇ ਜਾਂਦੀ ਕਾਰ ਖੱਡ ’ਚ ਜਾ ਡਿੱਗੀ ਤੇ
ਪਿਛਲੀ ਕਾਰ ’ਚ ਸਵਾਰ ਬਾਕੀ ਨੌਜਵਾਨ ਬਚ ਗਏ। ਖੱਡ ’ਚੋਂ ਕਾਰ ਨੂੰ ਕੱਢਣ ਵਾਲੀ ਟੋਅ ਟਰੱਕ ਕੰਪਨੀ ਨੇ ਦੱਸਿਆ ਕਿ ਮੌਕੇ ਦਾ ਸੀਨ ਬੜਾ ਭਿਆਨਕ ਸੀ ਤੇ ਇਸ ਜਗ੍ਹਾ ’ਤੇ ਪੁਲਿਸ ਨੂੰ ਪਹੁੰਚਣ ਲਈ ਵੀ ਕਰੀਬ ਅੱਧਾ ਘੰਟਾ ਲੱਗਾ।











Comments (0)