ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ. ਅਤੇ ਪੰਜਾਬੀ ਰੇਡੀਓ ਯੂ.ਐਸ.ਏ. ਵੱਲੋਂ ‘ਸਾਹਿਤਕ ਮਿਲਣੀ ਸਮਾਗਮ’ 3 ਅਕਤੂਬਰ ਨੂੰ
ਫ਼ਰਿਜਨੋ/ਏ.ਟੀ.ਨਿਊਜ਼ : ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ. ਅਤੇ ਪੰਜਾਬੀ ਰੇਡੀਓ ਯੂ.ਐਸ.ਏ. ਵੱਲੋਂ 3 ਅਕਤੂਬਰ ਨੂੰ ਸਾਹਿਤਕ ਮਿਲਣੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ. ਅਤੇ ਪੰਜਾਬੀ ਰੇਡੀਓ ਯੂ.ਐਸ.ਏ. ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਪੰਜਾਬਾਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰਾਂ ਵਿੱਚ ਹੋ ਰਹੇ ਯਤਨਾਂ ਬਾਰੇ ਵਿਚਾਰਾਂ ਕਰਨ ਲਈ ਕਰਵਾਏ ਜਾ ਰਹੇ ਇਸ ਸਾਹਿਤਕ ਮਿਲਣੀ ਸਮਾਗਮ ਦੀ ਸ਼ੁਰੂਆਤ 3 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਸਵੇਰੇ 10.30 ਵਜੇ ਹੋਵੇਗੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰੋਫ਼ੈਸਰ ਡਾ. ਨਬੀਲਾ ਰਹਿਮਾਨ ਪ੍ਰਿੰਸੀਪਲ ਓਰੀਐਂਟਲ ਕਾਲਜ ਯੂਨੀਵਰਸਿਟੀ ਆਫ਼ ਪੰਜਾਬ, ਪਾਕਿਸਤਾਨ ਹੋਣਗੇ। ਇਸ ਮੌਕੇ ਡਾ. ਨਬੀਲਾ ਰਹਿਮਾਨ ਆਪਣੇ ਵਿਚਾਰ ਵੀ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਕਵੀ ਦਰਬਾਰ ਵੀ ਹੋਵੇਗਾ। ਇਸ ਉਪਰੰਤ ਡਾ. ਨਬੀਲਾ ਰਹਿਮਾਨ ਦਾ ਸਨਮਾਨ ਵੀ ਕੀਤਾ ਜਾਵੇਗਾ।











Comments (0)