ਗੁਜਰਾਤੀ ਨੂੰ 54 ਮਹੀਨੇ ਦੀ ਕੈਦ, ਮਿਲੇਗਾ ਦੇਸ਼ ਨਿਕਾਲਾ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸੂਰਤ ਸਥਿਤ ਰੈਕਸਟਰ ਕੈਮੀਕਲਜ਼ ਦੇ ਸੰਸਥਾਪਕ ਭਾਵੇਸ਼ ਲਾਥੀਆ ਨੂੰ ਫ਼ੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਤਸਕਰੀ ਅਤੇ ਵੰਡ ਕਰਨ ਦੇ ਦੋਸ਼ਾਂ ਵਿੱਚ ਸੰਘੀ ਜੇਲ ’ਚ 54 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਲਾਥੀਆ, ਜਿਸ ਦਾ ਪੂਰਾ ਨਾਮ ਭਾਵੇਸ਼ ਰਣਛੋੜਭਾਈ ਲਾਥੀਆ ਹੈ, ਸੂਰਤ, ਗੁਜਰਾਤ ਦਾ ਰਹਿਣ ਵਾਲਾ ਹੈ। ਉਸ ਨੂੰ ਭਾਵੇਸ਼ ਪਟੇਲ, ਭਾਵੇਸ਼ ਭਾਈ ਅਤੇ ਭਾਵੇਸ਼ ਲਾਥੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 37 ਸਾਲਾ ਲਾਥੀਆ ਨੇ ਅਪ੍ਰੈਲ 2026 ਵਿੱਚ ਫ਼ੈਂਟਾਨਿਲ ਪੂਰਵਗਾਮੀ ਰਸਾਇਣਾਂ ਦੀ ਤਸਕਰੀ ਅਤੇ ਵੰਡ ਕਰਨ ਦਾ ਦੋਸ਼ ਮੰਨ ਲਿਆ ਸੀ। ਜਦੋਂ ਕਿ ਉਹ ਜਾਣਦਾ ਸੀ ਕਿ ਉਹਨਾਂ ਦੀ ਵਰਤੋਂ ਫ਼ੈਂਟਾਨਿਲ ਬਣਾਉਣ ਲਈ ਕੀਤੀ ਜਾਵੇਗੀ। ਉਸ ਨੂੰ ਬਰੁਕਲਿਨ ਵਿੱਚ ਯੂ. ਐਸ. ਜ਼ਿਲ੍ਹਾ ਜੱਜ ਪਾਮੇਲਾ ਕੇ. ਚੇਨ ਦੁਆਰਾ ਸਜ਼ਾ ਸੁਣਾਈ ਗਈ ਅਤੇ 24,560 ਡਾਲਰ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ। ਨਿਊਯਾਰਕ ਦੇ ਪੂਰਬੀ ਜ਼ਿਲੇ੍ਹ ਲਈ ਯੂ ਐਸ ਅਟਾਰਨੀ ਦਫ਼ਤਰ ਦੇ ਅਨੁਸਾਰ, ਉਸ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਕੰਪਨੀ ਨੇ ਰਸਾਇਣ ਅੰਤਰਰਾਸ਼ਟਰੀ ਡਾਕ ਅਤੇ ਪੈਕੇਜ ਕੈਰੀਅਰਾਂ ਰਾਹੀਂ ਭੇਜੇ। ਵਕੀਲਾਂ ਨੇ ਕਿਹਾ ਕਿ ਲਾਥੀਆ ਨੇ ਖੇਪਾਂ ਨੂੰ ਛੁਪਾਉਣ ਲਈ ਝੂਠੇ ਲੇਬਲ ਅਤੇ ਕਸਟਮ ਦਸਤਾਵੇਜ਼ਾਂ ਦੀ ਵਰਤੋਂ ਕੀਤੀ।


Comments (0)