ਇਰਾਨ ਦੇ ਹਮਲੇ ਵਿੱਚ ਭਾਰਤੀ ਮੂਲ ਦੀ ਮਹਿਲਾ ਸੈਨਿਕ ਦੀ ਮੌਤ

ਇਰਾਨ ਦੇ ਹਮਲੇ ਵਿੱਚ ਭਾਰਤੀ ਮੂਲ ਦੀ ਮਹਿਲਾ ਸੈਨਿਕ ਦੀ ਮੌਤ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਪੈਂਟਾਗਨ ਨੇ ਜਾਰਡਨ ਵਿੱਚ ਇੱਕ ਫ਼ੌਜੀ ਅੱਡੇ ’ਤੇ ਇਰਾਨੀ ਹਮਲੇ ਦੌਰਾਨ ਭਾਰਤੀ ਮੂਲ ਦੀ ਮਹਿਲਾ ਸੈਨਿਕ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਰੱਖਿਆ ਵਿਭਾਗ ਅਨੁਸਾਰ ਮੰਨਿਆ ਜਾਂਦਾ ਹੈ ਕਿ 25 ਸਾਲਾ ਫ਼ੌਜੀ ਸਾਰਜੈਂਟ ਐਂਜੇਲਾ ਰਾਮਪਰਸਾਦ 17 ਜੁਲਾਈ, 2026 ਨੂੰ ਮੁਵਫ਼ੱਕ ਸਾਲਟੀ ਏਅਰ ਬੇਸ, ਜਾਰਡਨ ’ਤੇ ਦੁਸ਼ਮਣ ਦੇ ਹਮਲੇ ਦੌਰਾਨ ਮਾਰਿਆ ਗਿਆ ਹੈ। ਰਖਿਆ ਵਿਭਾਗ ਅਨੁਸਾਰ ਰਾਮਪਰਸਾਦ, ਜਿਸ ਨੂੰ ਪਹਿਲਾਂ ਲਾਪਤਾ ਸਮਝਿਆ ਗਿਆ ਸੀ, ਹੁਣ ਉਸ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਰਾਮਪਰਸਾਦ ਗੁਆਨਾ ਤੋਂ ਆਏ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਸਬੰਧਿਤ ਹੈ। ਹੁਣ ਤੱਕ ਇਰਾਨ ਨਾਲ ਜੰਗ ਵਿਚ 18 ਅਮਰੀਕੀ ਫ਼ੌਜੀ ਮਾਰੇ ਜਾ ਚੁੱਕੇ ਹਨ।