ਸ਼੍ਰੋਮਣੀ ਕਮੇਟੀ ਦੀ ਐੱਗਜ਼ੈਕਟਿਵ ਦੇ 6 ਮੈਂਬਰ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਿਗੀ ਨਹੀਂ ਕਰਦੇ "
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਦਿੱਤੇ ਗਏ ਬਿਆਨ ਨੇ ਉਹਨਾਂ ਅੰਦਰਲੀ ਪੀੜ੍ਹ ਅਤੇ ਕੌਮੀ ਦਰਦ ਕੀਤਾ ਹੈ । ਜਿਸ ਨੂੰ ਵਿਸਥਾਰ ਸਹਿਤ ਦੇਖਿਆ ਜਾਵੇ ਤਾਂ ਉਹਨਾਂ ਦਾ ਇਹ ਬਿਆਨ ਕੁੱਜੇ ਵਿੱਚ ਸਮੁੰਦਰ ਦੀ ਨਿਆਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਸਿੱਖ ਕੌਮ ਨੂੰ ਸਰਵਉੱਚ ਅਸਥਾਨ ਦੇ ਜਥੇਦਾਰ ਵਲੋਂ ਦਿੱਤੇ ਗਏ ਬਿਆਨ ਦੀ ਮਹੱਤਤਾ ਅਤੇ ਡੂੰਘਾਈ ਨੂੰ ਸਮਝਣ ,ਮਹਿਸੂਸ ਕਰਨ ਅਤੇ ਇਸਦਾ ਬਦਲ ਪੈਦਾ ਕਰਨ ਦੀ ਸਨਿਮਰ ਅਪੀਲ ਕੀਤੀ ਹੈ । ਜਿਕਰਯੋਗ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਐੱਗਜ਼ੈਕਟਿਵ ਦੇ ਮੈਂਬਰ ਮਿਲਣ ਗਏ ਸਨ। ਸ਼ੱਕ ਕੀਤਾ ਜਾਂਦਾ ਕਿ ਗੁਰਮਤਿ ਸਿਧਾਂਤਾਂ ਤੋਂ ਸੱਖਣੇ ਇਹਨਾਂ ਸੁਖਬੀਰ ਬਾਦਲ ਦੇ ਗੁਰਗਿਆਂ ਨੇ ਜਥੇਦਾਰ ਰਘਬੀਰ ਸਿੰਘ ਨੂੰ ਡਰਾਇਆ ਧਮਕਾਇਆ ਹੋਵੇਗਾ। ਤਾਂ ਹੀ ਗਿਆਨੀ ਰਘਬੀਰ ਸਿੰਘ ਨੇ ਆਪਣੀ ਬੇਵਸੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੈਂ ਸਮਝਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਅਦੇਸ਼ ਪੂਰੀ ਦੁਨੀਆਂ ਤੇ ਲਾਗੂ ਹੁੰਦਾ ਹੈ ਪਰ ਮੈਨੂੰ ਅੱਜ ਪਤਾ ਲੱਗਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਅਦੇਸ਼ ਕੇਵਲ ਚਾਰ ਦੀਵਾਰੀ ਤੱਕ ਹੀ ਸੀਮਤ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਬਾਦਲ ਪੱਖੀ ਇਹਨਾਂ ਐਗਜੈਕਟਿਵ ਕਮੇਟੀ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਕਾਤਲ ਆਖਦਿਆਂ ਸਖਤ ਨਿਖੇਧੀ ਕੀਤੀ ਗਈ ਹੈ। ਘੱਲੂਘਾਰਾ ਜੂਨ 1984 ਦੌਰਾਨ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹਿਆ ਸੀ ਅਤੇ ਬਾਦਲ ਦਲੀਏ ਸ੍ਰੀ ਅਕਾਲ ਤਖਤ ਦੇ ਸਿਧਾਂਤ ਨੂੰ ਮਲੀਆਮੇਟ ਕਰਨ ਦੇ ਰਾਹ ਤੁਰੇ ਹੋਏ ਹਨ। ਇਹਨਾਂ ਨੂੰ ਇਤਿਹਾਸ ਅਤੇ ਸਿੱਖ ਕੌਮ ਕਦੇ ਮੁਆਫ ਨਹੀਂ ਕਰੇਗੀ। ਅੱਜ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਮੁਕਤੀ ਤੋਂ ਬਹੁਤ ਅੱਗੇ ਲੰਘ ਚੁੱਕੀ ਹੈ ।
ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਗਈ ਹੋ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਬੁਲਾਉਣ ਜਾਂ ਸੁਖਬੀਰ ਬਾਦਲ, ਦਲਜੀਤ ਚੀਮਾ, ਹਰਚਰਨ ਬੈਂਸ, ਮਹੇਸ਼ਇੰਦਰ ਗਰੇਵਾਲ ਸਮੇਤ ਬਾਦਲ ਪੱਖੀ ਐੱਗਜ਼ੈਕਟਿਵ ਕਮੇਟੀ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਪੰਥ ਚੋਂ ਛੇਕਣ ਦਾ ਕਾਰਜ ਕਰਨ ਦੀ ਕ੍ਰਿਪਾਲਤਾ ਕਰਨ। ਗਿਆਨੀ ਰਘਬੀਰ ਸਿੰਘ ਵਾਸਤੇ ਵੀ ਪਰਖ ਦੀ ਘੜੀ ਹੈ ਕੀ ਉਹਨਾਂ ਗੁਰਬਚਨ ਸਿੰਘ ਬਣਨਾ ਜਾਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਬਣਨਾ ਹੈ ।ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਘੇਰਾ ਸ਼ੰਭੂ ਬਾਰਡਰ ਤੇ ਖਤਮ ਹੋ ਜਾਂਦਾ ਹੈ ਜਦਕਿ ਸਿੱਖ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗਿਆਰਾਂ ਮੈਂਬਰੀ ਐੱਗਜ਼ੈਕਟਿਵ ਕਮੇਟੀ ਨੂੰ ਕੋਈ ਹੱਕ ਨਹੀ ਕਿ ਉਹ 6ਮੈਂਬਰਾਂ ਦੀ ਬਹੁ ਸੰਮਤੀ ਨਾਲ ਫੈਂਸਲਾ ਲੈ ਕੇ ਪੂਰੀ ਦੁਨੀਆਂ ਦੇ ਸਿੱਖਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰੇ।











Comments (0)