ਜੁਝਾਰੂ ਯੋਧੇ ਭਾਈ ਮਹਿਲ ਸਿੰਘ ਜੀ ਬੱਬਰ ਦੇ ਅਕਾਲ ਚਲਾਣੇ ਉਪਰ ਨਿੱਘੀ ਸ਼ਰਧਾਂਜਲੀ: ਜਥੇਦਾਰ ਕਰਮ ਸਿੰਘ ਹਾਲੈਂਡ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 29 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਖਾਲਿਸਤਾਨ ਦੀ ਅਜ਼ਾਦੀ ਦੇ ਪਰਵਾਨੇ ਬੱਬਰਾਂ ਦੇ ਜੁਝਾਰੂ ਯੋਧੇ ਭਾਈ ਮਹਿਲ ਸਿੰਘ ਜੀ ਬੱਬਰ ਅਕਾਲ ਪੁਰਖ ਵਲੋ ਬਖਸ਼ੀ ਸੁਆਸਾ ਦੀ ਪੂੰਜੀ ਨੂੰ ਭੋਗ ਕੇ 24 ਮਾਰਚ ਨੂੰ ਅਕਾਲ ਚਲਾਣਾ ਕਰ ਗਏ। ਜਥੇਦਾਰ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ ਨਾਲ ਖਾਲਸਾ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ, ਜਥੇਦਾਰ ਕਰਮ ਸਿੰਘ ਹਾਲੈਂਡ ਨੇ ਦੱਸਿਆ ਕਿ ਭਾਈ ਮਹਿਲ ਸਿੰਘ ਬੱਬਰ ਦੇ ਪਰਿਵਾਰ ਦੀ ਮੋਜੂਦਾ ਸ਼ੰਘਰਸ਼ ਵਿਚ ਬਹੁਤ ਵੱਡੀ ਕੁਰਬਾਨੀ ਹੈ। ਪੰਜਾਬ ਪੁਲਿਸ ਦੇ ਜਾਲਮ ਅਫਸਰ ਗੋਬਿੰਦ ਰਾਮ ਨੇ ਪਰਿਵਾਰ ਉਪਰ ਬਹੁਤ ਜੁਲਮ ਕੀਤੇ। ਜਥੇਦਾਰ ਮਹਿਲ ਸਿੰਘ ਨੇ ਭਾਰਤ ਸਰਕਾਰ ਅੱਗੇ ਗੋਡੇ ਨਹੀ ਟੇਕੇ। ਅੰਤਿਮ ਸਵਾਸਾ ਤੱਕ ਖਾਲਿਸਤਾਨ ਦੀ ਅਜ਼ਾਦੀ ਲਈ ਦ੍ਰਿੜ ਸੰਕਲਪ ਨਾਲ ਲੜਾਈ ਲੜੀ। ਖਾਲਸਾ ਪੰਥ ਹਮੇਸ਼ਾ ਹੀ ਜਥੇਦਾਰ ਮਹਿਲ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਰੱਖੇਗਾ। ਸੰਗਤਾਂ ਜਥੇਦਾਰ ਮਹਿਲ ਸਿੰਘ ਦੀ ਯਾਦ ਵਿੱਚ ਗੁਰਬਾਣੀ ਸਮਾਗਮ ਅਤੇ ਅਰਦਾਸਾ ਕਰਨ।











Comments (0)