ਸਿੱਖ ਗੁਰਦੁਆਰਾ ਸੈਨਹੋਜੇ ਵਿਖੇ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਧਾਰਮਿਕ ਕਵੀ ਦਰਬਾਰ
ਸੈਨਹੋਜੇ/ਕੈਲੀਫ਼ੋਰਨੀਆ/ਏ.ਟੀ.ਨਿਊਜ਼: ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਿੱਖ ਗੁਰਦੁਆਰਾ ਸੈਨਹੋਜੇ ਵਿਖੇ ਹਫ਼ਤਾਵਾਰੀ ਸਜੇ ਦੀਵਾਨਾਂ ਵਿੱਚ ਵਿਸ਼ੇਸ਼ ਤੌਰ ’ਤੇ ਸ਼ਹੀਦੀ ਭਾਈ ਮਨੀ ਸਿੰਘ ਜੀ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਮਾਣਮੱਤਾ ਇਤਿਹਾਸ ਪੇਸ਼ ਕਰਦਿਆਂ ਕਿਹਾ ਕਿ 1716 ਵਿੱਚ ਬੰਦਾ ਬਹਾਦਰ ਜੀ ਤੋਂ ਬਾਅਦ ਪੰਥ ਦੋ ਦਲਾਂ ਤਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਵੰਡਿਆ ਗਿਆ ਸੀ। ਭਾਈ ਸਾਹਿਬ ਨੇ ਆਪਣੇ ਪ੍ਰਭਾਵ ਨਾਲ ਖ਼ਾਲਸੇ ਦੇ ਮਤਭੇਦ ਮਿਟਾ ਕੇ ਪੰਥ ਨੂੰ ਇਕੱਠਾ ਕਰਕੇ ਰਾਜਸੀ ਸ਼ਕਤੀ ਦੇ ਰਾਹ ਤੌਰਿਆ। ਉਹਨਾਂ ਦਾ ਸਮੁੱਖਾ ਜੀਵਨ, ਸਿਦਕ, ਸੇਵਾ, ਸੰਭਾਲ, ਕੁਰਬਾਨੀ ਵਿੱਚ ਭਗਤੀ ਅਤੇ ਸ਼ਕਤੀ ਦਾ ਸੁਮੇਲ ਸੀ। ਗੁਰੂ ਪੰਥ ਦੇ ਨਿਸ਼ਕਾਮ ਸੇਵਕ ਇੱਕ ਸੱਚੇ ਸਿੱਖ ਸਨ। ਪੰਥਕ ਆਨ ਸ਼ਾਨ ’ਤੇ ਮਰ ਮਿੱਟਣ ਵਾਲੇ ਪ੍ਰਵਾਨੇ ਸਨ। ਉਹਨਾਂ ਦੀ ਸ਼ਹਾਦਤ ਦੇ ਰੋਹ ਵਿੱਚ ਸਿੰਘਾਂ ਨੇ ਮੁਗਲਾਂ ਤੋਂ ਬਦਲਾ ਲੈਣ ਦਾ ਬਹਾਦਰੀ ਵਾਲਾ ਰਾਹ ਅਪਨਾਇਆ। ਉਹਨਾਂ ਦੀ ਸ਼ਹਾਦਤ ਨੂੰ ਸਿੱਖ ਕੌਮ ਨੇ ਬਿਰਥਾ ਨਹੀਂ ਜਾਣ ਦਿੱਤਾ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿੱਚ ਕਵੀਆਂ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਤਰਸੇਮ ਸਿੰਘ ਸਮੁੰਨ, ਤਰਲੋਚਨ ਸਿੰਘ ਦੁਪਾਲਪੁਰੀ, ਬੀਬੀ ਬਲਵਿੰਦਰ ਕੌਰ ਹੰਸਰਾ, ਬਲਜਿੰਦਰ ਸਿੰਘ, ਜਸਦੀਪ ਸਿੰਘ ਫਰੀਮੌਂਟ, ਪਰਮਿੰਦਰ ਸਿੰਘ ਪ੍ਰਵਾਨਾ ਨੇ ਹਿੱਸਾ ਲਿਆ।
ਗੁਰਦੁਆਰਾ ਸਕੱਤਰ ਭਾਈ ਰਜਿੰਦਰ ਸਿੰਘ ਨੇ ਪ੍ਰੋਗਰਾਮ ਦੀ ਸਫਲਤਾ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਸਾਡੇ ਆਪਣੇ ਸਥਾਨਕ ਬੇ ਏਰੀਆ ਦੇ ਕਵੀ ਅਕਸਰ ਇਸ ਗੁਰੂ ਘਰ ਵਿੱਚ ਧਾਰਮਿਕ ਕਵੀ ਦਰਬਾਰ ਸਜਾਉਂਦੇ ਰਹਿੰਦੇ ਹਨ। ਬੜੀ ਦੇਰ ਤੋਂ ਇਹ ਸੰਗਤਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ, ਧਰਮ, ਇਤਿਹਾਸ ਅਤੇ ਮਾਣਮੱਤੇ ਵਿਰਸੇ ਨਾਲ ਜੋੜਦੇ ਹਨ।
ਯਾਦਗਾਰੀ ਤਸਵੀਰਾਂ ਨਾਲ ਪ੍ਰੋਗਰਾਮ ਸੰਪੰਨ ਹੋਇਆ।

Comments (0)