ਅਮਰੀਕੀ ਚੋਣਾਂ ’ਚ ਦਖ਼ਲ ਦੇਣ ’ਚ ਕੋਈ ਦਿਲਚਸਪੀ ਨਹੀਂ : ਚੀਨ
ਪੇਈਚਿੰਗ/ਏ.ਟੀ.ਨਿਊਜ਼: ਚੀਨ ਨੇ ਅੱਜ ਕਿਹਾ ਹੈ ਕਿ ਉਸ ਨੇ ਕਦੀ ਵੀ ਅਮਰੀਕੀ ਚੋਣਾਂ ’ਚ ਦਖ਼ਲ ਨਹੀਂ ਦਿੱਤਾ ਅਤੇ ਅਜਿਹਾ ਕਰਨ ’ਚ ਉਸ ਦੀ ਕੋਈ ਦਿਲਚਸਪੀ ਨਹੀਂ ਹੈ। ਉਸ ਨੇ ਨਾਲ ਹੀ ਵਾਸ਼ਿੰਗਟਨ ਨੂੰ ਕਿਹਾ ਕਿ ਉਹ ਅਜਿਹੇ ‘ਬੇਬੁਨਿਆਦ ਦੋਸ਼’ ਲਾਉਣੇ ਬੰਦ ਕਰੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੇਈਚਿੰਗ ’ਤੇ 2020 ਦੀਆਂ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼ ਲਾਇਆ ਸੀ ਜਿਸ ਮਗਰੋਂ ਚੀਨ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ, ‘‘ਅਮਰੀਕਾ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਨ੍ਹਾਂ ਦਾ ਮਕਸਦ ਚੀਨ ਨੂੰ ਬਦਨਾਮ ਕਰਨਾ ਹੈ। ਸਾਨੂੰ ਅਮਰੀਕੀ ਚੋਣਾਂ ’ਚ ਦਖ਼ਲ ਦੇਣ ’ਚ ਕੋਈ ਦਿਲਚਸਪੀ ਨਹੀਂ ਹੈ ਅਤੇ ਅਸੀਂ ਅਜਿਹਾ ਕਦੇ ਨਹੀਂ ਕੀਤਾ।’’











Comments (0)