ਡਾ: ਤਰਲੋਚਨ ਸਿੰਘ ਨਾਹਲ ਦੀ ਪੁਸਤਕ ਰਿਲੀਜ਼ ਸਮਾਗਮ 7 ਜੂਨ ਨੂੰ
ਸੈਨ ਹੋਜ਼ੇ, ਕੈਲੀਫ਼ੋਰਨੀਆ/ਏ.ਟੀ.ਨਿਊਜ਼: ਡਾ: ਤਰਲੋਚਨ ਸਿੰਘ ਨਾਹਲ ਦੀ ਰਾਜੇ ਪੋਰਸ ਅਤੇ ਸਿਕੰਦਰ ਮਹਾਨ ਨਾਲ ਪੰਜਾਬ ਵਿੱਚ ਹੋਈ ਇਤਿਹਾਸਕ ਲੜਾਈ ਅਤੇ ਪੰਜਾਬ ਅਤੇ ਹਿੰਦੋਸਤਾਨ ਵਿੱਚ ਸਿਕੰਦਰ ਨਾਲ ਤਕਰੀਬਨ ਹੋਰ 15 ਥਾਵਾਂ ’ਤੇ ਹੋਈਆਂ ਲੜਾਈਆਂ ਸਬੰਧੀ ਡੂੰਘੀ ਇਤਿਹਾਸਕ ਖੋਜ ’ਤੇ ਆਧਾਰਿਤ 504 ਸਫ਼ੇ ਦੀ 120 ਤਸਵੀਰਾਂ ਅਤੇ ਨਕਸ਼ਿਆਂ ਸਹਿਤ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਪੁਸਤਕ “ਪਹਿਲੀ ਵਾਰੀ ਪਾਠਕਾਂ ਦੇ ਅਰਪਣ ਹੋਵੇਗੀ।ਇਹ ਸਮਾਗਮ ਗੁਰਦੁਆਰਾ ਸਾਹਿਬ ਫਰੀਮਾਂਟ ਕੈਲੀਫ਼ੋਰਨੀਆ ਵਿਖੇ 7 ਜੂਨ (ਦਿਨ ਐਤਵਾਰ) ਨੂੰ ਸਵੇਰੇ 11:30 ਵਜੇ ਹੋਵੇਗਾ।
ੇਲੇਖਕ ਅਨੁਸਾਰ ਇਹ ਪੁਸਤਕ ਪੁਰਾਤਨ ਪੰਜਾਬ ਦੇ ਇਤਿਹਾਸ ਨੂੰ ਜਾਣਨ ਵਾਲਿਆਂ ਲਈ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ, ਕਿਉਂਕਿ ਇਹ ਕਿਸੇ ਵੀ ਭਾਰਤੀ ਮੂਲ ਜਾਂ ਪੰਜਾਬ ਵਿੱਚ ਜਨਮੇ ਇਤਿਹਾਸਕਾਰ ਵੱਲੋਂ ਇਸ ਵਿਸ਼ੇ ’ਤੇ ਸਭ ਤੋਂ ਪਹਿਲੀ ਅਤੇ ਵੱਡੀ ਪੁਸਤਕ ਹੈ, ਜੋ ਇਸ ਅਮਰੀਕਨ ਇਤਿਹਾਸਕਾਰ ਦੀ 14 ਸਾਲਾਂ ਦੀ ਸਮਰਪਿਤ ਖੋਜ ਦਾ ਨਤੀਜਾ ਹੈ। ਇਸ ਵਿੱਚ ਅਜਿਹੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਬਾਰੇ ਬਹੁਤ ਪੰਜਾਬੀ ਜਾਂ ਭਾਰਤੀ ਬਿਲਕੁਲ ਹੀ ਨਹੀਂ ਜਾਣਦੇ।
ਲੇਖਕ ਅਨੁਸਾਰ ਪੋਰਸ ਦੀ ਲੜਾਈ ਤੋਂ ਮਗਰੋਂ ਮੁਲਤਾਨ ਦੇ ਪੰਜਾਬੀ ਯੋਧਿਆਂ ਨੇ ਸਿਕੰਦਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਅਤੇ ਕੁੱਟ ਕੁੱਟ ਕੇ ਮਰਨ ਕਿਨਾਰੇ ਕਰ ਦਿੱਤਾ ਸੀ।ਇਹ ਸਾਰੀ ਖੋਜ ਸਭ ਤੋਂ ਪੁਰਾਤਨ ਯੂਨਾਨੀ ਅਤੇ ਯੂਰਪੀਨ ਮੂਲ ਇਤਿਹਾਸਕ ਸੋਮਿਆਂ ’ਤੇ ਆਧਾਰਿਤ ਹੈ, ਨਾ ਕਿ ਭਾਰਤ ਦੀਆਂ ਰਵਾਇਤੀ ਮਿਥਿਹਾਸਕ ਕਥਾ ਕਹਾਣੀਆਂ ’ਤੇ।











Comments (0)