ਕੈਂਟੱਕੀ ਵਿੱਚ ਹੋਈ ਗੋਲੀਬਾਰੀ ’ਚ ਇੱਕ ਮੌਤ ਤੇ 4 ਜ਼ਖਮੀ

ਕੈਂਟੱਕੀ ਵਿੱਚ ਹੋਈ ਗੋਲੀਬਾਰੀ ’ਚ ਇੱਕ ਮੌਤ ਤੇ 4 ਜ਼ਖਮੀ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਕੈਂਟੱਕੀ ਦੇ ਇੱਕ ਪਾਰਕ ਵਿੱਚ ਪਿਛਲੇ ਦਿਨ ਸ਼ਾਮ ਵੇਲੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇੱਕ ਬਿਆਨ ਵਿਚ ਦਿੱਤੀ ਹੈ। ਪੁਲਿਸ ਵਿਭਾਗ ਅਨੁਸਾਰ, ਲੈਕਸਿੰਗਟਨ ਪੁਲਿਸ ਅਧਿਕਾਰੀਆਂ ਨੇ ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਗੋਲੀਬਾਰੀ ਦੀ ਰਿਪੋਰਟ ’ਤੇ ਕਾਰਵਾਈ ਕੀਤੀ ਅਤੇ ਪੰਜ ਪੀੜ੍ਹਤਾਂ ਨੂੰ ਲੱਭਿਆ। ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਬਾਕੀ ਚਾਰਾਂ ਦੇ ਗੈਰ-ਜਾਨਲੇਵਾ ਜ਼ਖ਼ਮ ਹਨ। ਪੁਲਿਸ ਮੁਖੀ ਲਾਰੈਂਸ ਵੇਦਰਸ ਨੇ ਕਿਹਾ ਕਿ ਡਾਊਨਟਾਊਨ ਲੈਕਸਿੰਗਟਨ ਦੇ ਚਾਰਲਸ ਯੰਗ ਪਾਰਕ ਵਿੱਚ ਹੋਈ ਗੋਲੀਬਾਰੀ ਦੇ ਪੀੜਤਾਂ ਵਿੱਚ 4 ਅਤੇ 14 ਸਾਲ ਦੇ ਦੋ ਬੱਚੇ ਵੀ ਸ਼ਾਮਲ ਸਨ। ਵੇਦਰਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੋਲੀਬਾਰੀ ਬਾਰੇ ਜੇਕਰ ਕਿਸੇ ਵੀ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਵਿਭਾਗ ਨਾਲ ਸੰਪਰਕ ਕਰੇ।