ਅਮਰੀਕਾ ਨੇ ਰੂਸੀ ਤੇਲ ਖਰੀਦਣ ਲਈ ਦਿੱਤੀ ਇੱਕ ਮਹੀਨੇ ਦੀ ਇਜਾਜ਼ਤ

ਅਮਰੀਕਾ ਨੇ ਰੂਸੀ ਤੇਲ ਖਰੀਦਣ ਲਈ ਦਿੱਤੀ ਇੱਕ ਮਹੀਨੇ ਦੀ ਇਜਾਜ਼ਤ

ਵਾਸ਼ਿੰਗਟਨ/ਏ.ਟੀ.ਨਿਊਜ਼: ਕੱਚੇ ਤੇਲ (ਕਰੂਡ ਆਇਲ) ਦੀ ਸਪਲਾਈ ਵਿੱਚ ਕਮੀ ਕਾਰਨ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 111 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ, ਜਿਸ ਨਾਲ ਸੰਸਾਰਕ ਬਾਜ਼ਾਰਾਂ ਵਿੱਚ ਘਬਰਾਹਟ ਫੈਲ ਗਈ। ਇਸੇ ਦੌਰਾਨ ਅਮਰੀਕਾ ਵੱਲੋਂ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਨੇ ਸਾਰੇ ਦੇਸ਼ਾਂ ਨੂੰ ਰੂਸ ਤੋਂ ਤੇਲ ਖ਼ਰੀਦਣ ਦੀ ਇਜਾਜ਼ਤ 16-17 ਮਈ ਤੱਕ ਹੀ ਦਿੱਤੀ ਸੀ।
ਅਮਰੀਕਾ ਨੇ ਇਸ ਪਾਬੰਦੀ ਵਿੱਚ ਇੱਕ ਮਹੀਨੇ ਦੀ ਹੋਰ ਛੋਟ ਦੇ ਦਿੱਤੀ ਹੈ, ਜਿਸ ਨਾਲ ਦੇਸ਼ਾਂ ਨੂੰ ਰੂਸੀ ਸਮੁੰਦਰੀ ਮਾਰਗ ਰਾਹੀਂ ਕੱਚਾ ਤੇਲ ਖ਼ਰੀਦਣ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ ਇਸ ਖ਼ਬਰ ਤੋਂ ਪਹਿਲਾਂ ਭਾਰਤ ਦੇ ਪੈਟਰੋਲੀਅਮ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਸੀ।