ਜਕਰਬਰਗ ਤੇ ਮਸਕ ਨੇ ਬਣਾਏ ਗੁਪਤ ਬੰਕਰ ਤੇ ਵਿਸ਼ਾਲ ਘਰ

ਜਕਰਬਰਗ ਤੇ ਮਸਕ ਨੇ ਬਣਾਏ ਗੁਪਤ ਬੰਕਰ ਤੇ ਵਿਸ਼ਾਲ ਘਰ

ਅਮਰੀਕੀ ਅਰਬਪਤੀਆਂ ਨੂੰ ਪਰਮਾਣੂ ਯੁੱਧ ਦਾ ਡਰ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ: ਅੱਜਕੱਲ੍ਹ ਅਮਰੀਕੀ ਅਰਬਪਤੀਆਂ ਨੂੰ ਪਰਮਾਣੂ ਯੁੱਧ ਵਰਗੇ ਡਰ ਨੇ ਘੇਰ ਲਿਆ ਹੈ। ਫੇਸਬੁੱਕ ਦੇ ਮਾਲਕ ਮਾਰਕ ਜਕਰਬਰਗ ਤੇ ਸਪੇਸਐੱਕਸ ਦੇ ਸੀਈਓ ਐਲਨ ਮਸਕ ਵਰਗੇ ਅਮੀਰ ਲੋਕ ਆਪਣੇ ਲਈ ਗੁਪਤ ਬੰਕਰ ਤੇ ਵਿਸ਼ਾਲ ਕੰਪਾਊਂਡ ਬਣਾ ਰਹੇ ਨੇ, ਜਿੱਥੇ ਉਹ ਕਿਸੇ ਵੀ ਵੱਡੇ ਸੰਕਟ ਵਿੱਚ ਬਚ ਸਕਣ। ਅਮਰੀਕੀ ਮੀਡੀਆ ਵਿੱਚ ਇਸ ਨੂੰ ਲੈ ਕੇ ਖੂਬ ਚਰਚਾ ਹੈ, ਜਿੱਥੇ ਇਹਨਾਂ ਨੂੰ 'ਅਪੋਕੈਲਿਪਸ ਰਿਜ਼ੌਰਟ' ਵਾਂਗ ਦੱਸਿਆ ਜਾਂਦਾ ਐ। ਆਮ ਲੋਕਾਂ ਨੂੰ ਲੱਗਦਾ ਐ ਕਿ ਇਹ ਅਮੀਰ ਲੋਕ ਕੁਝ ਐਸਾ ਜਾਣਦੇ ਨੇ ਜੋ ਅਸੀਂ ਨਹੀਂ ਜਾਣਦੇ। ਪਰ ਆਲੋਚਕ ਕਹਿੰਦੇ ਨੇ ਕਿ ਇਹ ਨੈਤਿਕ ਪਤਨ ਐ, ਜਿੱਥੇ ਅਮੀਰ ਆਪਣੇ ਨਿੱਜੀ ਸਵਰਗ ਵਿੱਚ ਬੈਠ ਕੇ ਦੁਨੀਆਂ ਦੇ ਵਿਨਾਸ਼ ਨੂੰ ਵੇਖਣਗੇ।

ਮਾਰਕ ਜਕਰਬਰਗ ਨੇ ਹਵਾਈ ਦੇ ਕੌਆਈ ਟਾਪੂ ਤੇ ਆਪਣਾ ਸਭ ਤੋਂ ਵੱਡਾ ਪ੍ਰੋਜੈਕਟ ਚਲਾਇਆ ਹੋਇਆ ਐ। ਇੱਥੇ ਉਹਨੇ 1400 ਏਕੜ ਜ਼ਮੀਨ ਖਰੀਦੀ ਐ, ਜੋ ਨਿਊਯਾਰਕ ਦੇ ਸੈਂਟਰਲ ਪਾਰਕ ਨਾਲੋਂ ਤਿੰਨ ਗੁਣਾ ਵੱਡੀ ਐ। ਇਸ ਕੂਲਾਊ ਰੈਂਚ ਨਾਮੀ ਕੰਪਾਊਂਡ ਵਿੱਚ ਦੋ ਵੱਡੀਆਂ ਹਵੇਲੀਆਂ, ਟ੍ਰੀਹਾਊਸ ਤੇ ਇੱਕ 5000 ਵਰਗ ਫੁੱਟ ਵਾਲਾ ਅੰਡਰਗਰਾਊਂਡ ਬੰਕਰ ਬਣ ਰਿਹਾ ਐ। ਇਸ ਬੰਕਰ ਵਿੱਚ ਆਪਣੀ ਐਨਰਜੀ ਤੇ ਭੋਜਨ ਸਪਲਾਈ ਐ, ਨਾਲ ਹੀ ਬਲਾਸਟ ਰੇਸਿਸਟੈਂਟ ਦਰਵਾਜ਼ੇ ਤੇ ਐਸਕੇਪ ਹੈਚ ਵੀ ਨੇ। ਪੂਰੇ ਪ੍ਰੋਜੈਕਟ ਤੇ 270 ਮਿਲੀਅਨ ਡਾਲਰ ਖਰਚ ਹੋ ਰਹੇ ਨੇ। ਜਕਰਬਰਗ ਨੇ ਇਸ ਨੂੰ 'ਲਿੱਟਲ ਸ਼ੈਲਟਰ' ਕਿਹਾ ਹੈ। ਪਰ ਅਮਰੀਕੀ ਮੀਡੀਆ ਵਿੱਚ ਇਸ ਨੂੰ ਪ੍ਰਮਾਣੂ ਹਮਲਿਆਂ ਤੋਂ ਬਚਣ ਦਾ ਤਰੀਕਾ ਦੱਸਿਆ ਜਾਂਦਾ ਐ। ਕੈਲੀਫੋਰਨੀਆ ਦੇ ਪਾਲੋ ਆਲਟੋ ਵਿੱਚ ਵੀ ਉਹਨੇ 110 ਮਿਲੀਅਨ ਡਾਲਰ ਨਾਲ 11 ਘਰ ਖਰੀਦ ਕੇ ਇੱਕ ਪ੍ਰਾਈਵੇਟ ਕੰਪਾਊਂਡ ਬਣਾਇਆ ਐ, ਜਿੱਥੇ ਅੰਡਰਗਰਾਊਂਡ ਬੰਕਰ ਤੇ ਸਵਿਮਿੰਗ ਪੂਲ ਨੇ। ਲੇਕ ਤਾਹੋ ਵਿੱਚ ਵੀ ਅਮੀਰਾਂ ਨੇ ਇੱਥੇ ਹਾਈਡ੍ਰੋਪੋਨਿਕ ਫਾਰਮਸ ਬਣਾਏ ਨੇ, ਜਿੱਥੇ ਮਿੱਟੀ ਬਿਨਾਂ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ। ਇਥੇ ਮੈਡੀਕਲ ਫੈਸਿਲਟੀ, ਫਿਟਨੈੱਸ ਸੈਂਟਰ ਤੇ ਸਿਨੇਮਾ ਹਾਲ ਵੀ ਨੇ।

ਐਲਨ ਮਸਕ ਨੇ ਟੈਕਸਸ ਦੇ ਆਸਟਿਨ ਨੇੜੇ ਇੱਕ ਵਿਸ਼ਾਲ ਕੰਪਾਊਂਡ ਬਣਾਇਆ ਐ। ਇਹ 35 ਮਿਲੀਅਨ ਡਾਲਰ ਵਾਲਾ ਐਸਟੇਟ 14 ਏਕੜ ਵਿੱਚ ਫੈਲਿਆ ਐ, ਜਿੱਥੇ ਉਹਨੇ ਆਪਣੇ 12 ਬੱਚਿਆਂ ਤੇ ਉਹਨਾਂ ਦੀਆਂ ਮਾਵਾਂ ਲਈ ਘਰ ਬਣਾਏ ਨੇ। ਇੱਥੇ ਤਿੰਨ ਵੱਖਰੇ ਐਸਟੇਟ ਨੇ ਤੇ ਬਹੁਤ ਜ਼ਮੀਨ ਐ। ਮਸਕ ਬੰਕਰਾਂ ਬਾਰੇ ਜ਼ਿਆਦਾ ਚਿੰਤਤ ਨਹੀਂ ਲੱਗਦੇ, ਉਹ ਕਹਿੰਦੇ ਨੇ ਕਿ ਕੋਈ ਆਫਤ ਆਈ ਤਾਂ ਉਹ ਪਰਿਵਾਰ ਨੂੰ ਮੰਗਲ ਗ੍ਰਹਿ ਤੇ ਲੈ ਜਾਣਗੇ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਕੀਤਾ ਐ ਕਿ ਮਸਕ ਦਾ ਇਹ ਕੰਪਾਊਂਡ ਸੋਲਰ ਪਾਵਰ, ਏਅਰ ਤੇ ਵਾਟਰ ਫਿਲਟ੍ਰੇਸ਼ਨ ਨਾਲ ਲੈਸ ਹੈ। ਅਮੀਰਾਂ ਨੇ ਇਹਨਾਂ ਜਗ੍ਹਾਂ ਉਪਰ ਸਕਿਓਰਟੀ ਗਾਰਡ ਤੇ ਕੈਮਰੇ ਲਾਏ ਨੇ।

ਅਮਰੀਕੀ ਮੀਡੀਆ ਵਿੱਚ ਇਹਨਾਂ ਬੰਕਰਾਂ ਨੂੰ ਲੈ ਕੇ ਖੂਬ ਚਰਚਾ ਹੈ। ਵਾਇਰਡ ਮੈਗਜ਼ੀਨ ਨੇ ਜਕਰਬਰਗ ਦੇ ਹਵਾਈ ਪ੍ਰੋਜੈਕਟ ਨੂੰ 'ਓਪੂਲੈਂਟ ਟੈਕਨੋ-ਜ਼ੈਨਾਡੂ' ਕਿਹਾ ਹੈ, ਜਿੱਥੇ ਗੁਪਤ ਨਿਰਮਾਣ ਚੱਲ ਰਿਹਾ ਹੈ । ਗਾਰਡੀਅਨ ਨੇ ਲਿਖਿਆ ਐ ਕਿ ਅਮੀਰ ਆਪਣੇ ਆਪ ਨੂੰ ਵਿਨਾਸ਼ ਤੋਂ ਬਚਾਉਣ ਲਈ ਬੰਕਰ ਬਣਾ ਰਹੇ ਨੇ, ਪਰ ਇਹ ਨੈਤਿਕ ਨਹੀਂ ਐ। ਸੀਐੱਨਐੱਨ ਤੇ ਵਾਈਸ ਨੇ ਰਿਪੋਰਟ ਕੀਤਾ ਹੈ ਕਿ ਅਰਬਪਤੀ ਲਗਜ਼ਰੀ ਬੰਕਰਾਂ ਵਿੱਚ ਪੂਲ, ਜਿਮ ਤੇ ਫਾਇਰ ਮੋਟਸ ਵੀ ਬਣਾ ਰਹੇ ਨੇ। ਨਿਊਯਾਰਕ ਟਾਈਮਜ਼ ਨੇ ਮਸਕ ਦੇ ਟੈਕਸਸ ਕੰਪਾਊਂਡ ਨੂੰ ਫੈਮਲੀ ਏਕਤਾ ਲਈ ਦੱਸਿਆ, ਪਰ ਆਲੋਚਨਾ ਵੀ ਕੀਤੀ ਹੈ। ਬਹੁਤੇ ਮੀਡੀਆ ਕਹਿੰਦੇ ਨੇ ਕਿ ਇਹ ਅਮੀਰ ਲੋਕ ਜਲਵਾਯੂ ਬਦਲਾਅ ਤੇ ਯੁੱਧ ਤੋਂ ਡਰਦੇ ਨੇ, ਪਰ ਆਮ ਲੋਕਾਂ ਨੂੰ ਛੱਡ ਕੇ ਖੁਦ ਬਚਣਾ ਚਾਹੁੰਦੇ ਨੇ।

ਇਹਨਾਂ ਅਰਬਪਤੀਆਂ ਨੇ ਹੋਰ ਵੀ ਉਪਰਾਲੇ ਕੀਤੇ ਨੇ। ਜਕਰਬਰਗ ਨੇ ਵਾਈਲਡਲਾਈਫ ਪ੍ਰੀਜ਼ਰਵੇਸ਼ਨ ਤੇ ਆਰਗੈਨਿਕ ਫਾਰਮਿੰਗ ਤੇ ਧਿਆਨ ਦਿੱਤਾ ਹੈ। ਮਸਕ ਨੇ ਆਪਣੇ ਬੱਚਿਆਂ ਲਈ ਸਪਰਮ ਡੋਨੇਸ਼ਨ ਵੀ ਆਫਰ ਕੀਤੀ ਐ ਤੇ ਪਾਪੂਲੇਸ਼ਨ ਵਧਾਉਣ ਤੇ ਜ਼ੋਰ ਦਿੱਤਾ ਐ। ਪਰ ਆਲੋਚਕ ਕਹਿੰਦੇ ਨੇ ਕਿ ਇਹ ਫਿਊਡਲਿਜ਼ਮ ਵਾਂਗ ਐ, ਜਿੱਥੇ ਅਮੀਰ ਆਪਣੀ ਜ਼ਮੀਨ ਤੇ ਨਿਯੰਤਰਣ ਚਾਹੁੰਦੇ ਨੇ। ਅਮੀਰਾਂ ਨੇ ਬੰਕਰਾਂ ਵਿੱਚ ਗੰਨਜ਼, ਗੋਲਡ ਤੇ ਮੈਡੀਸਨ ਵੀ ਰੱਖੀਆਂ ਨੇ। ਓਪਨਏਆਈ ਦੇ ਸੈਮ ਆਲਟਮੈਨ ਨੇ ਵੀ ਇੱਕ ਅੰਡਰਗਰਾਊਂਡ ਬੰਕਰ ਬਣਾਇਆ ਐ। ਜੈੱਫ ਬੇਜ਼ੋਸ ਨੇ ਵੀ ਅਜਿਹੇ ਲਗਜ਼ਰੀ ਮਹਿਲ ਬਣਵਾਏ ਨੇ।

ਅੰਤ ਵਿੱਚ, ਅਮੀਰਾਂ ਦੇ ਇਹ ਉਪਰਾਲੇ ਦੱਸਦੇ ਨੇ ਕਿ ਉਹ ਵਿਸ਼ਵ ਸੰਕਟ ਤੋਂ ਡਰਦੇ ਨੇ, ਪਰ ਆਮ ਲੋਕਾਂ ਲਈ ਕੁਝ ਨਹੀਂ ਕਰਦੇ। ਅਮਰੀਕੀ ਮੀਡੀਆ ਵਿੱਚ ਇਸ ਨੂੰ ਅਮੀਰਾਂ ਦੀ ਸਵੈ-ਸੁਰੱਖਿਆ ਵਜੋਂ ਵੇਖਿਆ ਜਾਂਦਾ ਐ, ਜੋ ਨੈਤਿਕ ਨਹੀਂ ਐ। ਜੇ ਵਿਨਾਸ਼ ਹੋਇਆ ,ਪਰਲੋ ਆਈ ਤਾਂ ਬੰਕਰ ਵੀ ਨਹੀਂ ਬਚਾਉਣਗੇ।