ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਪਟਿਆਲ਼ਾ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਪਹਿਲਾ ਦਸਤਾਰ ਸਿਖਲਾਈ ਕੈਂਪ ਅਤੇ ਸੁੰਦਰ ਦਸਤਾਰ ਮੁਕਾਬਲਾ’ 24 ਮਾਰਚ ਨੂੰ ਸ਼ੁਰੂ.

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਪਟਿਆਲ਼ਾ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਪਹਿਲਾ ਦਸਤਾਰ ਸਿਖਲਾਈ ਕੈਂਪ ਅਤੇ ਸੁੰਦਰ ਦਸਤਾਰ ਮੁਕਾਬਲਾ’ 24 ਮਾਰਚ ਨੂੰ ਸ਼ੁਰੂ.

ਅੰਮ੍ਰਿਤਸਰ ਟਾਈਮਜ਼ ਬਿਊਰੋ 


ਪਟਿਆਲਾ : ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ’ ਅਤੇ ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਪਾਵਨ ਗੁਰਵਾਕ ਅਨੁਸਾਰ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਚੇਤਨਾ ਪੈਦਾ ਕਰਨ ਲਈ ਪਹਿਲਾ ‘ਦਸਤਾਰ ਸਿਖਲਾਈ ਕੈਂਪ ਅਤੇ ਸੁੰਦਰ ਦਸਤਾਰ ਮੁਕਾਬਲਾ’ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਇਆ ਜਾ ਰਿਹਾ ਹੈ, ਜੋ ਕਿ ਮਿਤੀ 24 ਤੋਂ 27 ਮਾਰਚ ਤੱਕ ਚਾਰ-ਦਿਨਾਂ ਦਾ ਕੈਂਪ ਹੈ।

ਉਪਰੰਤ ਮਿਤੀ 28 ਮਾਰਚ ਨੂੰ 'ਸੁੰਦਰ ਦਸਤਾਰ ਮੁਕਾਬਲਾ' ਕਰਵਾਇਆ ਜਾਵੇਗਾ। ਇਸ ਕੈਂਪ ਵਿੱਚ ਹਰ ਵਰਗ ਨਾਲ ਸੰਬੰਧਿਤ ਵਿਦਿਆਰਥੀ ਜਾਂ ਹੋਰ ਵੀ ਚਾਹਵਾਨ ਹਿੱਸਾ ਲੈ ਕੇ ਹਰ ਪ੍ਰਕਾਰ ਦੀ ਦਸਤਾਰ ਸਜਾਉਣੀ ਸਿੱਖ ਸਕਦੇ ਹਨ ਅਤੇ ਇਸ ਕੈਂਪ ਵਿੱਚ ਦਸਤਾਰ ਸਿਖਲਾਈ ਲਈ ਕਿਸੇ ਵੀ ਵਿਦਿਆਰਥੀ ਕੋਲੋਂ ਕੋਈ ਫ਼ੀਸ ਵਸੂਲੀ ਨਹੀਂ ਜਾਵੇਗੀ। ਇਸ ਕੈਂਪ ਵਿੱਚ ਦਸਤਾਰ ਸਜਾਉਣ ਦੀ ਸੇਵਾ ਪ੍ਰਸਿੱਧ ਜਥੇਬੰਦੀ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਵੱਲੋਂ ਮਾਹਰ ਕੋਚਾਂ ਦੁਆਰਾ ਕੀਤੀ ਜਾਵੇਗੀ। ਇਸ ਦਸਤਾਰ ਸਿਖਲਾਈ ਕੈਂਪ ਦਾ ਸਮਾਂ ਰੋਜ਼ਾਨਾ ਸ਼ਾਮ 4 ਤੋਂ 6 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਮਿਤੀ 28-03-2025 ਨੂੰ ‘ਸੁੰਦਰ ਦਸਤਾਰ ਮੁਕਾਬਲੇ’ ਗੁਰਦੁਆਰਾ ਸਾਹਿਬ, ਪੰਜਾਬੀ ਯੂਨੀਵਰਸਿਟੀ, ਕੈਂਪਸ ਵਿੱਚ ਕਰਵਾਏ ਜਾਣਗੇ, ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਜਾਣਗੇ।