ਅਮਰੀਕੀ ਮਰੀਜ਼ਾਂ ਨੂੰ ਨਕਲੀ, ਦੂਸ਼ਿਤ ਦਵਾਈ ਵੇਚਣ ਦੇ ਦੋਸ਼ ਵਿੱਚ ਸੀਏਟਲ ਵਿੱਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ, 14 ਜੁਲਾਈ (ਰਾਜ ਗੋਗਨਾ )- ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਦੋਸ਼ ਵਿੱਚ ਅਦਾਲਤ ਨੇ 30-30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੰਨਾਂ ਚ’ 39 ਸਾਲਾ ਕੁਮਾਰ ਝਾਅ ਅਤੇ 36 ਸਾਲਾ ਰਜਨੀਸ਼ ਕੁਮਾਰ ਝਾਅ ਦੋਵਾਂ ਨੂੰ 20 ਅਪ੍ਰੈਲ, 2023 ਨੂੰ ਸਿੰਗਾਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਰਵਰੀ 2025 ਵਿੱਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਸੀਏਟਲ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਸਜ਼ਾ ਸੁਣਾਈ ਗਈ ਹੈ। ਇੰਨਾਂ ਦੋ ਭਾਰਤੀ ਭਰਾਵਾਂ ਨੇ ਅਮਰੀਕਾ ਵਿੱਚ ਦੂਸ਼ਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਸੀ। ਇੰਨਾਂ ਝਾਅ ਭਰਾਵਾਂ ਦੀ ਜਾਂਚ 2019 ਵਿੱਚ ਸ਼ੁਰੂ ਹੋਈ ਸੀ, ਅਤੇ ਜਾਂਚਕਰਤਾਵਾਂ ਨੇ ਇੰਟਰਨੈੱਟ 'ਤੇ ਪੋਸਟਿੰਗਾਂ ਅਤੇ ਹੋਰ ਸਬੂਤਾਂ ਦੀ ਸਮੀਖਿਆ ਕੀਤੀ ਜੋ ਦਰਸਾਉਂਦੇ ਹਨ ਕਿ ਦੋਵੇਂ ਝਾਅ ਭਰਾਵਾਂ ਅਤੇ ਉਨ੍ਹਾਂ ਦੀ ਕੰਪਨੀ, ਧ੍ਰਿਸ਼ਟੀ ਫਾਰਮਾ ਇੰਟਰਨੈਸ਼ਨਲ ਨੇ ਅਮਰੀਕਾ ਵਿੱਚ ਨੁਸਖ਼ੇ ਵਾਲੀਆਂ ਦਵਾਈਆਂ ਵੇਚਣ ਦੀ ਪੇਸ਼ਕਸ਼ ਕੀਤੀ ਸੀ।ਅਪਰਾਧਿਕ ਜਾਂਚ ਦਫ਼ਤਰ , ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ , ਅਤੇ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਦੇ ਗੁਪਤ ਏਜੰਟਾਂ ਨੂੰ ਝਾਅ ਭਰਾਵਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦੇ ਕੁਝ ਉਤਪਾਦਾਂ ਨੂੰ ਖਰੀਦਣ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਵਿੱਚ ਮੁੱਖ ਚਿੰਤਾ ਕੀਟ੍ਰੂਡਾ ਨਾਮਕ ਨਕਲੀ ਦਵਾਈ ਦੀ ਵਿਕਰੀ ਸੀ, ਜੋ ਕਿ ਲੇਟ-ਸਟੇਜ ਕੈਂਸਰ ਲਈ ਵਰਤੀ ਜਾਂਦੀ ਮਰਕ ਦੀ ਦਵਾਈ ਸੀ। ਵਿਸ਼ਲੇਸ਼ਣ ਤੋਂ ਇਹ ਸਿੱਟਾ ਨਿਕਲਿਆ ਕਿ ਭਾਰਤੀ ਮੂਲ ਦੇ ਝਾਅ ਭਰਾ ਕੀਟ੍ਰੂਡਾ ਨਾਮਕ ਨਕਲੀ ਦਵਾਈਆਂ ਵੇਚ ਰਹੇ ਸਨ, ਜਿਨ੍ਹਾਂ ਵਿੱਚ ਉਹ ਕੋਈ ਵੀ ਸਮੱਗਰੀ ਨਹੀਂ ਸੀ ਜੋ ਅਸਲ ਉਤਪਾਦ ਵਿੱਚ ਸ਼ਾਮਲ ਸੀ। ਮਿਲਾਵਟੀ ਦਵਾਈਆਂ ਵੇਚਣ ਦੇ ਦੋਸ਼ ਹੇਠ ਅਦਾਲਤ ਨੇ ਉਹਨਾਂ ਨੂੰ 30-30 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ।


Comments (0)