ਕੈਲੀਫੋਰਨੀਆ ਵਿੱਚ ਚੋਰਾਂ ਨੇ ਹਨੂਮਾਨ ਮੰਦਿਰ ਵਿੱਚੋਂ 34 ਹਜਾਰ ਡਾਲਰ ਤੇ ਗਹਿਣੇ ਕੀਤੇ ਚੋਰੀ

ਕੈਲੀਫੋਰਨੀਆ ਵਿੱਚ ਚੋਰਾਂ ਨੇ ਹਨੂਮਾਨ ਮੰਦਿਰ ਵਿੱਚੋਂ 34 ਹਜਾਰ ਡਾਲਰ ਤੇ ਗਹਿਣੇ ਕੀਤੇ ਚੋਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਬਲਿਨ ਸਥਿਤ ਸ੍ਰੀ ਪੰਚਾਮੁਖਾ ਹਨੂਮਾਨ ਮੰਦਿਰ ਵਿੱੱਚੋਂ  ਚੋਰਾਂ ਵੱਲੋਂ 34 ਹਜਾਰ ਡਾਲਰ ਤੇ ਗਹਿਣੇ ਚੋਰੀ ਕਰ ਲੈਣ ਦੀ ਖਬਰ ਹੈ।  ਇਹ ਜਾਣਕਾਰੀ ਡਲਬਿਨ ਪੁਲਿਸ ਨੇ ਦਿੱਤੀ ਹੈ। 6930 ਵਿਲਜ ਪਾਰਕਵੇਅ ਵਿੱਖੇ ਸਥਿੱਤ ਇਸ ਮੰਦਿਰ ਵਿੱਚ ਇਸ ਸਾਲ ਹੋਈ ਇਹ ਦੂਸਰੀ ਚੋਰੀ ਹੈ। ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਵੀ ਚੋਰਾਂ ਨੇ ਇਸ ਮੰਦਿਰ ਨੂੰ ਨਿਸ਼ਾਨਾ ਬਣਾਇਆ ਸੀ। ਬੇਅ ਖੇਤਰ ਵਿਚਲੇ ਹਿੰਦੂ ਅਮਰੀਕੀ ਭਾਈਚਾਰੇ ਨੇ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜਰ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਡਲਲਿਨ ਪੁਲਿਸ ਨੇ ਕਿਹਾ ਹੈ ਕਿ ਚੋਰੀ ਦੀ ਇਸ ਤਾਜਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੋਵੇ ਕਿ ਇਸ ਘਟਨਾ ਨੂੰ ਨਸਲੀ ਨਫਰਤ ਕਾਰਨ ਅੰਜਾਮ ਦਿੱਤਾ ਗਿਆ ਹੈ।