ਗਦਰ ਮਮੋਰੀਅਲ ਫਾਊਂਡੇਸ਼ਨ ਆਫ ਯੂ ਐਸ ਏ ਸੈਕਰਾਮੈਂਟੋ ਵੱਲੋਂ ਗਦਰੀ ਬਾਬਿਆਂ ਦਾ 25ਵਾਂ ਸਲਾਨਾ ਮੇਲਾ ਕਰਵਾਇਆ ਗਿਆ
ਬੀਬੀ ਗੁਲਾਬ ਕੌਰ ਦੇ 100ਵੇਂ ਸ਼ਹੀਦੀ ਸਾਲ ਨੂੰ ਸੀ ਸਮਰਪਤ।
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) : ਗਦਰ ਮਮੋਰੀਅਲ ਫਾਊਂਡੇਸ਼ਨ ਆਫ ਯੂਐਸਏ ਵੱਲੋਂ ਗਦਰੀ ਬਾਬਿਆਂ ਦਾ 25ਵਾਂ ਸਲਾਨਾ ਮੇਲਾ ਹੋਟਲ ਹੋਲੀਡੇ ਇਨ ਐਕਸਪ੍ਰੈਸ ਸੈਕਰਾਮੈਂਟੋ ਵਿਖੇ ਕਰਾਇਆ ਗਿਆ ਜਿਸ ਵਿੱਚ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਹੋਏ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ, ਇਸ ਉਪਰੰਤ ਇੰਡੀਆ ਤੋਂ ਲੈ ਕੇ ਕਨੇਡਾ ਅਮਰੀਕਾ ਤੋਂ ਵੱਖ-ਵੱਖ ਸੂਝਵਾਨ ਬੁਲਾਰਿਆਂ ਨੇ ਸ਼ਿਰਕਤ ਕੀਤੀ। ਗਦਰ ਪਾਰਟੀ ਦੇ ਸ਼ਹੀਦ ਤੇ ਸਮੂਹ ਇਨਕਲਾਬੀਆਂ ਤੇ ਦੇਸ਼ ਭਗਤਾਂ ਦੀ ਯਾਦ ਚ ਇਹ ਕਰਵਾਇਆ ਗਿਆ ਇਹ ਮੇਲਾ ਸਾਹਿਤਕ ਵਿਚਾਰਾਂ, ਦੇਸ਼ ਭਗਤੀ ਦੇ ਜਜ਼ਬਿਆਂ ਤੇ ਸੂਝਵਾਨ ਬੁਲਾਰਿਆਂ ਦੇ ਸੁਨੇਹੇ ਨਾਲ ਨੇਪੜੇ ਚੜਿਆ। ਖਾਸ ਤੌਰ ਤੇ ਇਸ ਗਦਰੀ ਬਾਬਿਆਂ ਦੇ ਸਮਾਗਮ ਦੇ ਵਿੱਚ ਥੀਨ ਹੋ ਡਿਸਟ੍ਰਿਕ ਅਟਾਰਨੀ ਸੈਕਰਾਮੈਂਟੋ ਕਾਊਂਟੀ, ਡਾਕਟਰ ਪ੍ਰਿਥੀਪਾਲ ਸਿੰਘ ਸੋਹੀ, ਪਰਮਵੀਰ ਸਿੰਘ ਬਾਠ ਡਾਕਟਰ ਹਰਿੰਦਰ ਕੌਰ ਸੋਹੀ ਤੇ ਪੰਜਾਬ ਤੋਂ ਸਪੈਸ਼ਲ ਤੌਰ ਤੇ ਵਿਧਾਇਕ ਨਰਿੰਦਰ ਕੌਰ ਭਾਰਜ ਤੇ ਐਮਐਲਏ ਫਰੀਦਕੋਟ ਗੁਰਦਿੱਤ ਸਿੰਘ ਸੇਖਾਵਾਂ ਤੋਂ ਇਲਾਵਾ ਐਲਕਰੋਵ ਦੇ ਮੇਅਰ ਬੋਬੀ ਸਿੰਘ ਐਲਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਸਾਰੇ ਸਮਾਗਮ ਦੀ ਯੋਜਨਾਬੰਦੀ ਪ੍ਰਬੰਧਕਾਂ ਵੱਲੋਂ ਸੁਚੱਜੇ ਢੰਗ ਨਾਲ ਕੀਤੀ ਗਈ ਸੀ ਇਸ’ਚ ਖਾਣੇ ਦਾ ਪ੍ਰਬੰਧ ਸਾਹਿਤਕ ਕਿਤਾਬਾਂ ਸ਼ਹੀਦਾਂ ਦੀਆਂ ਫੋਟੋਆਂ ਦੀ ਪ੍ਰਦਰਸ਼ਨੀ ਤੇ ਵਿਸ਼ੇਸ਼ ਤੌਰ ਤੇ ਗਦਰੀ ਬਾਬਿਆਂ ਦੀ ਡਾਊਨ ਟਾਊਨ ਸੈਕਰਾਮੈਂਟੋ ਵਿੱਚ ਜੋ ਮਜਾਰ ਕਬਰ ਹੈ ਉੱਥੇ ਮਹਿਮਾਨਾਂ ਨੂੰ ਲਿਜਾਇਆ ਗਿਆ।ਇਸ ਸਮਾਗਮ ਦੇ ਮੁੱਖ ਬੁਲਾਰਿਆਂ ਵਿੱਚ ਬੋਬੀ ਸਿੰਘ ਐਲਨ ਮੇਅਰ ਐਲਕ ਗਰੋਵ ਨੇ ਆਪਣੇ ਵਿਚਾਰਾਂ ਚ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਦੇ ਨਾਲ ਨਾਲ ਦਰਬਾਰ ਸਾਹਿਬ ਦੇ ਅਟੈਕ ਨੂੰ ਤਾਜ਼ਾ ਕੀਤਾ ਉਨਾਂ ਕਿਹਾ ਬੇਕਸੂਰ ਲੋਕਾਂ ਨੂੰ ਉੱਥੇ ਸ਼ਹੀਦ ਕਰਨਾ ਇੱਕ ਅਣਮਨੁੱਖੀ ਤੇ ਜੈਨੋਸਾਈਡ ਦਾ ਨਮੂਨਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਗਦਰੀ ਬਾਬਿਆਂ ਦਾ ਮਿਸ਼ਨ ਆਪਣੀ ਪਹਿਚਾਣ ਲਈ ਸੀ ਤੇ ਅੱਜ ਵੀ ਉਹੀ ਲੜਾਈ ਲੜ ਰਹੇ ਹਾਂ ਉਹਨਾਂ ਕਿਹਾ ਕਿ ਜਦੋਂ ਤੱਕ ਸਾਰੇ ਸਿੱਖ ਸਮੂਹਿਕ ਤੌਰ ਤੇ ਇੱਕ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਲੜਾਈ ਨਾ ਹੀ ਸੰਪੂਰਨ ਹੋ ਸਕਦੀ ਹੈ ਤੇ ਨਾ ਹੀ ਲੜੀ ਜਾ ਸਕਦੀ ਹੈ।
ਇਸ ਮੌਕੇ ਡਾਕਟਰ ਹਰਿੰਦਰ ਕੌਰ ਸੋਹੀ ਜੋ ਰਾਏਕੋਟ ਕਾਲਜ ਦੇ ਸਾਬਕਾ ਅਧਿਆਪਕਾ ਸਨ ਨੇ ਸ਼ਹੀਦ ਭਗਤ ਸਿੰਘ ਬਾਰੇ ਵਿਚਾਰ ਰੱਖੇ ਇਸ ਮੌਕੇ ਤੇ ਉਹਨਾਂ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਹਮੇਸ਼ਾ ਹੀ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਸੀ ਤੇ ਦੋਨੋਂ ਹੀ ਹਥਿਆਰਬੰਦ ਕ੍ਰਾਂਤੀ ਦੇ ਹਾਮੀ ਸਨ ਸੈਂਟਰਲ ਜੇਲ ਲਾਹੌਰ ਵਾਰਡ ਨੰਬਰ 14 ਵਿੱਚ ਨਜ਼ਰਬੰਦ ਸ਼ਹੀਦ ਭਗਤ ਸਿੰਘ ਨੇ ਜੋ ਜੇਲ ਚੋਂ ਚਿੱਠੀਆਂ ਲਿਖੀਆਂ ਉਹਨਾਂ ਨੂੰ ਵੀ ਪੜ੍ਹ ਕੇ ਸੁਣਾਇਆ ਇਸ ਮੌਕੇ ਪ੍ਰਿਥੀਪਾਲ ਸਿੰਘ ਸੋਹੀ ਜਿਸ ਨੇ ਗਦਰੀ ਬਾਬਿਆਂ ਬਾਰੇ ਖੋਜਾਂ ਵੀ ਕੀਤੀਆਂ ਨੇ ਗਦਰੀ ਬਾਬਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਬੀਬੀ ਗੁਲਾਬ ਕੌਰ ਜਿਸ ਦਾ ਕਿ ਸੌਵਾਂ ਸ਼ਹੀਦੀ ਸਾਲ ਹੈ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ, ਉਹਨਾਂ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ 5200 ਬੰਦਾ 1907 ਚ ਕਨੇਡਾ ਆਇਆ ਤੇ 1913 ਦੇ ਵਿੱਚ 7 ਹਜਾਰ ਪੰਜਾਬੀ ਅਮਰੀਕਾ ਆਏ ਸਨ। 1 ਨਵੰਬਰ 1913 ਚ ਗਦਰ ਅਖਬਾਰ ਕੱਢਿਆ ਗਿਆ 1914 ਚ ਵਰਲਡ ਵਾਰ ਲੱਗੀ ਦਾ ਫਾਇਦਾ ਚੁੱਕਦੇ ਹੋਏ ਗਦਰੀ ਬਾਬੇ ਭਾਰਤ ਨੂੰ ਗਏ ਤੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ। ਸੋਹੀ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਬਾਕੀ ਬੁਲਾਰਿਆਂ ਦੇ ਵਿੱਚ ਥੀਨ ਹੋ ਡਿਸਟਰਿਕਟ ਅਟੋਰਨੀ ਸੈਕਰਾਮੈਂਟੋ, ਪ੍ਰਾਈਮ ਏਸ਼ੀਆ ਦੇ ਪੱਤਰਕਾਰ ਪਰਮਵੀਰ ਬਾਠ ਨੇ ਵੀ ਆਪਣੇ ਵਿਚਾਰ ਰੱਖੇ। ਨੇ ਆਪਣੇ ਆਪਣੇ ਵਿਚਾਰ ਰੱਖੇ। ਨਰਿੰਦਰ ਕੌਰ ਭਾਰਜ, ਗੁਰਦਿੱਤ ਸਿੰਘ ਐਮ ਐਲ ਏ ਫਰੀਦਕੋਟ ਸੇਖਾਵਾਂ ਸਥਾਨਕ ਸਿਆਸੀ ਬੰਦਸ਼ਾਂ ਕਰਕੇ ਭਾਵੇਂ ਆਪਣੇ ਵਿਚਾਰ ਨਹੀਂ ਰੱਖ ਸਕੇ ਪਰ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਜੋ ਗਦਰੀ ਬਾਬਿਆਂ ਦਾ ਪਹਿਲਾ ਗੁਰਦੁਆਰਾ ਤੇ ਡਾਊਨ ਟਾਊਨ ਸੈਕਰਾਮੈਂਟੋ ਜਿੱਥੇ ਗਦਰੀ ਬਾਬਿਆਂ ਦੀਆਂ ਕਬਰਾਂ ਹਨ ਉੱਥੇ ਲਿਜਾਇਆ ਗਿਆ ਉੱਥੇ ਉਹਨਾਂ ਨੇ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਆਪਣੇ ਵਿਚਾਰ ਰੱਖੇ। ਇਸ ਸਮਾਗਮ ਨੂੰ ਉਸ ਵੇਲੇ ਭਾਗ ਲੱਗੇ ਜਦੋਂ ਯੂਸੀ ਡੇਵਸ ਦੀ ਵਿਦਿਆਰਥਣ ਰਸਲੀਨ ਕੌਰ ਨੇ ਇੱਕ ਗਦਰੀ ਬਾਬਿਆਂ ਦਾ ਲਿਖਿਆ ਗੀਤ ਆਪਣੀ ਮਾਧੁਰ ਆਵਾਜ਼ ਵਿੱਚ “ਉੱਠ ਲੜਾਂਗੇ ਕਰਾਂਗੇ ਕੁਝ ਹਾਸਲ,” ਪੇਸ਼ ਕੀਤਾ ਇਸ ਤੋਂ ਇਲਾਵਾ ਜੀਵਨ ਰੱਤੂ ਪੰਮੀ ਮਾਨ ਨੇ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਵਜੋਂ ਪੰਜਾਬੀ ਗੀਤ ਪੇਸ਼ ਕੀਤੇ ਇਸ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚ ਗੁਲਿੰਦਰ ਸਿੰਘ ਗਿੱਲ ਗੁਰਦੀਪ ਸਿੰਘ ਗਿੱਲ ਜਸਮੀਤ ਸਿੰਘ ਹੁੰਦਲ ਗੁਰਿੰਦਰ ਸਿੰਘ ਘੁੰਮਣ ਬਲਰਾਜ ਸਿੰਘ ਹੁੰਦਲ ਬਲਵਿੰਦਰ ਸਿੰਘ ਦੁਲਕੂ ਕੁਲਜੀਤ ਸਿੰਘ ਸਿੱਧੂ ਸੁਖਵਿੰਦਰ ਸਿੰਘ ਭੰਗੂ ਬਖਸ਼ੀਸ਼ ਸਿੰਘ ਗਿੱਲ ਬੂਟਾ ਸਿੰਘ ਸਿੱਧੂ ਜਸਵੀਰ ਸਿੰਘ ਬਰਾੜ ਜਨਕਰਾਜ ਸਿਧਰਾ ਰੁਪਿੰਦਰ ਮਹਰੀਮ ਆਦਿ ਵੱਲੋਂ ਮੁੱਖ ਪਰੋਣਿਆ ਤੇ ਆਏ ਹੋਏ ਸਰੋਤਿਆਂ ਲਈ ਖਾਸ ਪ੍ਰਬੰਧ ਸਲਾਹੁਣ ਯੋਗ ਸੀ। ਇਸ ਸਮਾਗਮ ਦੀ ਸਟੇਜ ਕਾਰਵਾਈ ਬੀਬਾ ਜੋਤ ਰਣਜੀਤ ਨੇ ਸੁਚੱਜੇ ਢੰਗ ਨਾਲ ਤੇ ਤਰਤੀਬ ਨਾਲ ਨਿਭਾਈ। ਇਸ ਸਮਾਗਮ ਵਿੱਚ ਵੱਖ-ਵੱਖ ਗੁਰੂ ਘਰਾਂ ਜਿਨਾਂ ਵਿੱਚ ਗੁਰਦੁਆਰਾ ਸਾਹਿਬ ਵੈਸਟ ਸਕਰਾਮੈਂਟੋ ਗੁਰਦੁਆਰਾ ਸਾਹਿਬ ਰਿਓਲੀਂਡਾ, ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਲੋਡਾਈ ਆਦਿ ਤੋਂ ਇਲਾਵਾ ਚੜਦਾ ਪੰਜਾਬ ਰੋਜਵਿਲ ਪੰਜਾਬੀ ਹੈਰੀਟੇਜ ਸੁਸਾਇਟੀ ਯੂਬਾ ਸਿਟੀ, ਫਰਿਜਨੋ, ਬੇ ਏਰੀਆ ਯੂਬਾ ਸਿਟੀ ਆਦਿ ਵੱਖ-ਵੱਖ ਥਾਵਾਂ ਤੋਂ ਸਰੋਤਿਆਂ ਨੇ ਸ਼ਮੂਲੀਅਤ ਕੀਤੀ।











Comments (0)