ਸੈਨ ਡੀਏਗੋ ਵਿਚ ਇਕ ਛੋਟਾ ਜਹਾਜ਼ ਤਬਾਹ, 6 ਮੌਤਾਂ ਤੇ ਕਈ ਜਖਮੀ

 ਸੈਨ ਡੀਏਗੋ ਵਿਚ ਇਕ ਛੋਟਾ ਜਹਾਜ਼ ਤਬਾਹ, 6 ਮੌਤਾਂ ਤੇ ਕਈ ਜਖਮੀ
ਕੈਪਸ਼ਨ ਜਹਾਜ਼ ਡਿੱਗਣ ਉਪਰੰਤ ਮੌਕੇ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਸੈਨ ਡੀਏਗੋ ਵਿਚ ਉਸ ਸਮੇ ਹਫੜਾ ਦਫੜੀ ਮਚ ਗਈ ਜਦੋਂ ਇਕ ਛੋਟਾ ਜਹਾਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਕੇ ਘਰਾਂ ਉਪਰ ਆ ਡਿੱਗਾ। ਡਿਗਦਿਆਂ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ। ਜਹਾਜ਼ ਵਿਚ ਸਵਾਰ ਸਾਰੇ 6 ਵਿਅਕਤੀ ਮਾਰੇ ਗਏ। ਏਅਰ ਟਰੈਫਿਕ ਕੰਟਰੋਲ ਅਨੁਸਾਰ ਸੈਸਨਾ 550 ਬਿਜਨਸ ਜੈੱਟ ਦੇ ਪਾਇਲਟ ਨੇ ਖਰਾਬ ਮੌਸਮ ਦਰਮਿਆਨ ਜਹਾਜ਼ ਨੂੰ ਉਤਾਰਨ ਦੀ  ਕੋਸ਼ਿਸ਼ ਕੀਤੀ ਪਰੰਤੂ ਉਹ ਸਫਲ ਨਹੀਂ ਹੋ ਸਕਿਆ। ਇਸ ਘਟਨਾ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਹਨ।