ਪੰਜਾਬ ਸਰਕਾਰ ਲੈਂਡ ਪੁਲਿੰਗ ਨੀਤੀ ਨੂੰ ਤੁਰੰਤ ਰੱਦ ਕਰੇ, ਨਹੀਂ ਤਾਂ ਪੰਜਾਬ ਭਰ 'ਚ ਹੋਵੇਗਾ ਜ਼ੋਰਦਾਰ ਵਿਰੋਧ : ਬਾਬਾ ਮਹਿਰਾਜ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 2 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਬਾਬਾ ਹਰਦੀਪ ਸਿੰਘ ਮਹਿਰਾਜ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਲੈਂਡ ਪੁਲਿੰਗ ਨੀਤੀ ਨੂੰ ਰੱਦ ਕਰੇ, ਨਹੀਂ ਤਾਂ ਪੰਜਾਬ ਭਰ 'ਚ ਜ਼ੋਰਦਾਰ ਵਿਰੋਧ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਨੀਤੀ ਸੈਂਟਰ ਦੀ ਪੂਰੀ ਸਹਿਮਤੀ ਅਤੇ ਅਨੁਕੂਲਤਾ ਹੇਠ ਲਾਗੂ ਕੀਤੀ ਗਈ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਆਪਣੇ ਹੱਕ ਦੀ ਜ਼ਮੀਨ ਛੱਡਣ ਲਈ ਮਜਬੂਰ ਕਰਨਾ ਜਾਂ ਨੀਤੀਆਂ ਲਾਗੂ ਕਰਨਾ ਗਲਤ ਹੈ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ,ਸਰ ਛੋਟੂ ਰਾਮ ਦੇ ਸਮੇਂ ਇਕ ਕਾਨੂੰਨ ਹੁੰਦਾ ਸੀ ਕੇ ਕੋਈ ਵੀ ਆੜਤੀਆਂ ਜਾ ਬਾਣੀਆ ਬਕਾਲ ਕਿਸਾਨ ਦੀ ਜਮੀਨ ਨਹੀਂ ਸੀ ਖਰੀਦ ਸਕਦਾ, ਇਸ ਤਰਾਂ ਦੇ ਕਾਨੂੰਨ ਬਣਾ ਕੇ ਲਾਗੂ ਕਰਨੇ ਚਾਹੀਦੇ ਆ ਸਰਕਾਰਾਂ ਨੂੰ,ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਚਲਾਕੀ ਨਾਲ ਭਾਜਪਾ ਲਈ ਪੰਜਾਬ ਦੇ ਪਿੰਡਾਂ 'ਚ ਜੜ੍ਹਾਂ ਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਥੇ ਭਾਜਪਾ ਦੀ ਪਹੁੰਚ ਪਹਿਲਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਕ ਪਾਸੇ ਭਾਜਪਾ ਲੈਂਡ ਪੂਲਿੰਗ ਦੇ ਵਿਰੋਧ 'ਚ ਹਿੱਸਾ ਲੈ ਰਹੀ ਹੈ, ਜਦਕਿ ਦੂਜੇ ਪਾਸੇ ਉਸ ਦੀ ਹਮਦਰਦੀ ਸਰਕਾਰ ਨਾਲ ਦੱਸੀ ਜਾ ਰਹੀ ਹੈ। ਇਹ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਦਾ ਸੰਕੇਤ ਦਿੰਦਾ ਹੈ।
ਉਨ੍ਹਾਂ ਆਖਿਆ ਕਿ ਜਿੱਥੇ ਭਾਜਪਾ ਦੀ ਪਿਛਲੇ ਚੋਣਾਂ ਦੌਰਾਨ ਪਿੰਡਾਂ 'ਚ ਐਂਟਰੀ ਵੀ ਰੋਕੀ ਗਈ ਸੀ, ਉਥੇ ਹੀ ਹੁਣ ਉਸ ਦੀ ਹਮਦਰਦੀ ਨਾਲ 'ਆਪ' ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।ਜੋ ਕੇ ਸਰਾਸਰ ਪੰਜਾਬੀ ਕਿਸਾਨਾਂ ਨਾਲ ਧੋਖਾ ਹੈ, ਉਹਨਾਂ ਬੋਲਦਿਆਂ ਕਿਹਾ ਕਿ ਡੀਪ ਸਰਕਾਰ ਦੀਆਂ ਇਹਨਾਂ ਚਾਲਾਂ ਤੋਂ ਬਚਨ ਲਈ ਪੰਜਾਬ ਕੋਲ,ਪੰਜਾਬ ਦੇ ਕਿਸਾਨ ਕੋਲ, ਮਜਦੂਰ, ਵਪਾਰੀ ਵਰਗ ਕੋਲ ਇਕੋ ਇਕ ਹੱਲ ਹੈ ਪੰਜਾਬ ਦੀ ਅਜਾਦੀ, ਜਦ ਤਕ ਅਸੀਂ ਅਜਾਦ ਨਹੀਂ ਹੋ ਜਾਦੇ, ਗੁਲਾਮਾਂ ਨਾਲ ਵੱਧ ਗਿਣਤੀ ਸਰਕਾਰਾਂ ਹਮੇਸ਼ਾਂ ਇਸ ਤਰਾਂ ਹੀ ਕਰਦੀਆਂ ਹੁੰਦੀਆਂ ਨੇ, ਉਹਨਾਂ ਨੇ ਅੱਗੇ ਗੱਲ ਕਰਦਿਆ ਕਿਹਾ ਕੇ ਦੂਸਰਾ ਜੋ ਪ੍ਰਵਾਸੀ ਮਜਦੂਰ ਪੰਜਾਬ ਚ ਆਉਂਦੇ ਹਨ, ਜੀ ਸਦਕੇ ਆਉਣ, ਮੇਹਨਤ ਮਜਦੂਰੀ ਕਰਨ, ਪਰ ਉਹਨਾਂ ਦੇ ਇਥੋਂ ਦੇ ਵਸਨੀਕ ਬਣਨਾ ਅਤੇ ਘਰ ਪਲਾਟ ਖਰੀਦਣ ਤੇ ਪੂਰਨ ਪਾਬੰਦੀ ਕਰਨੀ ਚਾਹੀਦੀ | ਪ੍ਰੈਸ ਨਾਲ ਗੱਲ ਕਰਨ ਸਮੇਂ ਉਹਨਾਂ ਨਾਲ ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਬਾਬਾ ਭਗਵਾਨ ਸਿੰਘ ਸੰਧੂ ਖੁਰਦ, ਤੇਜਾ ਸਿੰਘ ਲਹਿਰਾ ਮੁਹੱਬਤ, ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਡਾ.ਬਲਜਿੰਦਰ ਸਿੰਘ ਪੂਹਲਾ, ਬਲਕਰਨ ਸਿੰਘ ਡੱਬਵਾਲੀ, ਪ੍ਰਦੀਪ ਸਿੰਘ ਭਾਗੀ ਬਾਂਦਰ, ਬਾਬਾ ਸੁਖਪਾਲ ਸਿੰਘ ਪਾਲਾ ਅਤੇ ਹੋਰ ਹਾਜ਼ਰ ਸਨ |











Comments (0)