ਵਲਟੋਹਾ ਦੀ ਵੀਡੀਓ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਠੋਕਵਾਂ ਜਵਾਬ

ਵਲਟੋਹਾ ਦੀ ਵੀਡੀਓ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਠੋਕਵਾਂ ਜਵਾਬ

 ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਦਾ

* ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀਡੀਓ ਜਨਤਕ ਕਰਨ ਲਈ ਕਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗ੍ਹੜ : ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਅ ਗਏ ਇਲਜ਼ਾਮਾਂ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਮਲਵਈ ਹੁੰਦੇ ਹਾਂ ਅਤੇ ਸਾਲਾ ਸ਼ਬਦ ਸਾਡੇ ਮੂੰਹੋ ਨਿਕਲਣਾ ਆਮ ਗੱਲ ਹੈ। ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਦਾ ਨਾਮ ਲੈਂਦਿਆਂ ਬਿਨਾਂ ਕਿਹਾ ਸਿ ਉਹ 27 ਮਿੰਟ ਦੀ ਵੀਡੀਓ ਵੀ ਜਾਰੀ ਕਰਨ ਜੋ ਜਥੇਦਾਰ ਸਾਹਿਬਾਨਾਂ ਨੇ ਰਿਕਾਰਡ ਕਰਵਾਈ ਸੀ। ਜਥੇਦਾਰ ਅਕਾਲ ਤਖਤ ਨੂੰ ਅਪੀਲ ਕੀਤੀ ਕਿ ਉਹ ਵੀਡਿਓ ਜਾਰੀ ਕਰਨ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਨੀਵਾਂ ਦਿਖਾਉਣ ਦੇ ਲਈ 27 ਸਕਿੰਡ ਦਾ ਇੱਕ ਕਲਿੱਪ ਕੱਟ ਕੇ ਲੋਕਾਂ ਨੂੰ ਦਿਖਾ ਰਹੇ ਨੇ ਜੇਕਰ ਹਿੰਮਤ ਹੈ ਤਾਂ ਪੂਰੀ ਵੀਡੀਓ ਦਿਖਾਉਣ। ਉਨ੍ਹਾਂ ਨੇ ਕਿਹਾ ਕਿ ਮੇਰਾ ਗੁਨਾਹ ਹੈ ਕਿ ਪੰਜ ਸਿੰਘ ਸਾਹਿਬਾਨਾਂ ਦੇ ਫੈਸਲੇ ਵਿੱਚ ਸ਼ਾਮਲ ਸੀ ਇਸ ਲਈ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫੈਸਲਾ ਪੰਜ ਸਿੰਘ ਸਾਹਿਬਾਨਾਂ ਦਾ ਸੀ ਪਰ ਟਰੋਲ ਮੈਨੂੰ ਕੀਤਾ ਜਾ ਰਿਹਾ ਹੈ।

ਅਸਤੀਫ਼ਾ ਨਹੀਂ ਦੇਵਾਂਗਾ

ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਅਸਤੀਫ਼ਾ ਨਹੀਂ ਦੇਵਾਂਗੇ ਪਰ ਜੇਕਰ ਮੈਨੂੰ ਕੱਢਣਾ ਹੈ ਤਾਂ ਕੱਢ ਦਿਓ। ਜਥੇਦਾਰ ਨੇ ਕਿਹਾ ਕਿ ਉਹ ਹੁਣ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕੁਝ ਨਕਲੀ ਪੇਜਾਂ ਤੋਂ ਮੈਨੂੰ ਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ।

ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ

ਉਨ੍ਹਾਂ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਵਲੋਂ ਸੁਣਾਏ ਗਏ ਫੈਸਲੇ ਵਿਚ ਸ਼ਾਮਿਲ ਹੋਣਾ ਮੇਰਾ ਗੁਨਾਹ ਹੋ ਨਿੱਬੜਿਆ ਅਤੇ ਉਸ ਦੇ ਬਾਅਦ ਤੋਂ ਲਗਾਤਾਰ ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਮੇਰਾ ਪਰਿਵਾਰ ਪਿਛਲੇ 15 ਦਿਨਾਂ ਤੋਂ ਸੌਂ ਨਹੀਂ ਸਕਿਆ ਅਤੇ ਇਸ ਸਭ ਦੇ ਪਿੱਛੇ ਇਕ ਸਾਬਕਾ ਕਹਾਉਂਦਾ ਅਕਾਲੀ ਆਗੂ ਹੈ।

ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਸ਼ਾਇਦ ਅਸਤੀਫਿਆਂ ਦੇ ਫੈਸਲੇ ਨੂੰ ਬਦਲਣ ਲਈ ਕੁਝ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਨਾਲ ਸੰਬੰਧਾਂ ਦੇ ਦੋਸ਼ ਗਲਤ ਹਨ ਪਰ ਸਾਰੀਆਂ ਪਾਰਟੀਆਂ ਦੇ ਸਿੱਖ ਆਗੂ ਅਕਸਰ ਮਿਲਦੇ ਰਹਿੰਦੇ ਹਨ, ਉਸ ਨਾਲ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜ ਜਾਂਦਾ।

ਆਪਣੇ ਸਾਢੂ ਵੱਲੋਂ ਲਗਾਏ ਗਏ ਇਲਜ਼ਾਮਾਂ ’ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕੁਝ ਮੀਡੀਆ ਚੈਨਲ ਗੁਰਪ੍ਰੀਤ ਨਾਮ ਦੇ ਇੱਕ ਵਿਅਕਤੀ ਨੂੰ ਲੈ ਕੇ ਆਏ ਮੇਰੇ ਉੱਤੇ ਬੇਹਦ ਭੱਦੇ ਇਲਜ਼ਾਮ ਲਗਾਏ ਗਏ ਸਨ ਜਿਨ੍ਹਾਂ ਦਾ ਜਵਾਬ ਅੱਜ ਪੰਜ ਪਿਆਰਿਆਂ ਸਾਹਮਣੇ ਦੇ ਕੇ ਆਇਆ ਹਾਂ। ਜਥੇਦਾਰ ਨੇ ਬਿਨਾਂ ਕਿਸੇ ਨਾਮ ਲੈਂਦਿਆਂ ਕਿਹਾ ਕਿ ਖਾਸ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੇ ਲਈ 18 ਸਾਲਾਂ ਬਾਅਦ ਇੱਰ ਪਰਿਵਾਰਕ ਝਗੜੇ ਨੂੰ ਦੁਬਾਰਾ ਖੋਲਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਤੇ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਦੇ ਪਿੱਛੇ ਇੱਕ ਸਾਬਕਾ ਅਕਾਲੀ ਆਗੂ ਹੈ ਜੋ ਕਿ ਸਿਰਫ਼ ਨਾਮ ਦਾ ਹੀ ਸਾਬਕਾ ਹੈ ਪਰ ਤਾਲਮੇਲ ਵਿਚ ਪੂਰਾ ਬਾਦਲ ਅਕਾਲੀਦਲ ਦਾ ਆਗੂ ਹੈ।