ਪੰਜਾਬ ਅੰਦਰ ਪੁਲਿਸ ਦੀ ਐਂਕਾਉਂਟਰ ਵਾਲੀ ਨੀਤੀ ਜਮਹੂਰੀਅਤ ਅਤੇ ਅਮਨ-ਸ਼ਾਂਤੀ ਲਈ ਖਤਰਾ - ਦਲ ਖ਼ਾਲਸਾ ਅਤੇ ਮਾਨ ਦਲ
ਭਾਰਤੀ ਸੁਤੰਤਰਤਾ ਦਿਵਸ ਦੇ ਜਸ਼ਨਾਂ ਦਾ ਬਾਈਕਾਟ ਦਾ ਸੱਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 15 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਅਵਾਮ ਨੂੰ ਭਾਰਤੀ ਸੁਤੰਤਰਤਾ ਦਿਵਸ ਦੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਸੱਦਾ ਦੇਂਦਿਆ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਲਈ ਲੜੇ ਦਾ ਰਹੇ ਸੰਘਰਸ਼ ਨੂੰ ਮੰਜ਼ਿਲ ਤੱਕ ਲੈ ਕੇ ਜਾਣ ਲਈ ਆਪਣੀ ਵਚਨਬੱਧਤਾ ਦੁਹਰਾਈ ।
ਭਾਰਤ ਦੇ ਸੁਤੰਤਰਤਾ ਦਿਹਾੜੇ ਦੀ ਪੂਰਵ ਸੰਧਿਆ ਮੌਕੇ, ਸਿੱਖਾਂ ਦੀਆਂ ਆਜ਼ਾਦੀ-ਪਸੰਦ ਜਥੇਬੰਦੀਆਂ ਨੇ ਸ਼ਹਿਰ ਦੀਆਂ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ 15 ਦੇ ਜਸ਼ਨਾਂ ਦਾ ਬਾਈਕਾਟ ਕਰਨ ਸੱਦਾਂ ਦੇਦਿੰਆ ਕਿਹਾ ਕਿ ਸਿੱਖਾਂ ਕੋਲ 15 ਅਗਸਤ ਨੂੰ ਮਨਾਉਣ ਦਾ ਕੋਈ ਕਾਰਨ ਅਤੇ ਵਜ੍ਹਾ ਨਹੀਂ ਹੈ ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਨੇਤਾ ਈਮਾਨ ਸਿੰਘ ਮਾਨ ਦੀ ਅਗਵਾਈ ਹੇਠ ਮਾਰਚ ਗੁਰੂ ਨਾਨਕ ਮਿਸ਼ਨ ਚੌਕ ਤੋਂ ਅਰੰਭ ਕੀਤਾ ਗਿਆ ਸੀ ਅਤੇ ਮਾਡਲ ਟਾਊਨ ਦੇ ਬਾਜ਼ਾਰ ਨਿੱਚ ਸਥਿਤ ਸ਼ਿਵਾਨੀ ਪਾਰਕ ਵਿੱਚ ਸਮਾਪਤ ਹੋਇਆ ਜਿੱਥੇ ਰੈਲੀ ਕੀਤੀ ਗਈ ਜਿਸਨੂੰ ਆਗੂਆਂ ਨੇ ਸੰਬੋਧਨ ਕੀਤਾ ।
ਪ੍ਰਦਰਸ਼ਨਕਾਰੀਆਂ ਨੇ ਪੰਜਾਬ ਨੂੰ ਭਾਰਤ ਤੋਂ ਅਲੱਗ ਮੁਲਕ ਸਿਰਜਣ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ । ਉਨ੍ਹਾਂ ਨੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਬੈਨਰ ਅਤੇ ਪਲੇਕਾਰਡ ਅਤੇ ਕਾਲੇ ਝੰਡੇ ਫੜੇ ਹੋਏ ਸਨ ।
ਇਕ ਬੈਨਰ ਤੇ ਲਿਖਿਆ ਸੀ: ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ਅਤੇ ਸਿੱਖ ਭਾਰਤੀ (ਪਛਾਣ) ਟੈਗ ਨੂੰ ਰੱਦ ਕਰਦੇ ਹਨ।
ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਸਿੱਖ ਨੇ ਵਿਦੇਸ਼ਾਂ ਵਿੱਚ ਭਾਰਤੀ ਏਜੰਸੀਆਂ ਵੱਲੋਂ ਗੈਰ-ਨਿਆਇਕ ਤਰੀਕੇ ਨਾਲ ਸਿੱਖ ਆਗੂਆਂ ਦੇ ਕਤਲ ਉੱਤੇ ਆਪਣੇ ਗੁੱਸੇ ਅਤੇ ਚਿੰਤਾ ਦਾ ਜ਼ਾਹਰ ਕੀਤਾ।
ਪੰਜਾਬ ਅੰਦਰ, ਉਨ੍ਹਾਂ ਨੇ ਪੁਲਿਸ ਦੀ ਐਂਕਾਉਂਟਰ ਵਾਲੀ ਨੀਤੀ ਨੂੰ ਮੁੜ ਸੁਰਜੀਤ ਕਰਨ ਲਈ ਪੁਲਿਸ ਲੀਡਰਸ਼ਿਪ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਲੋਕ ਗੈਰਕਾਨੂੰਨੀ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਮੁਕਾਬਲੇ ਦੀ ਮਾਰ ਝੱਲ ਰਹੇ ਹਨ । ਜਥੇਬੰਦੀਆਂ ਦਾ ਦਾਅਵਾ ਸੀ ਰਿ ਪੰਜਾਬ ਅੱਜ ਵੀ ਪੁਲਿਸ ਸਟੇਟ ਹੈ ਜਿੱਥੇ ਵਰਦੀ ਦਾ ਬੋਲ ਬਾਲਾ ਹੈ, ਰਾਜਸੀ ਅਤੇ ਆਮ ਸਧਾਰਨ ਕਾਰਜ-ਕਰਤਾ ਵੀ ਸਹਿਮ ਤੇ ਡਰ ਵਿੱਚ ਜੀਅ ਰਹੇ ਹਨ।
ਬੁਲਾਰਿਆਂ ਨੇ ਸਵਾਲ ਖੜੇ ਕੀਤੇ ਕਿ ਕੀ ਭਾਰਤੀ ਸੰਸਦ ਦੁਆਰਾ ਪਾਸ ਕੀਤੇ ਕਾਲੇ ਕਾਨੂੰਨ ਪੰਜਾਬ ਅੰਦਰ ਅਮਨ-ਸ਼ਾਂਤੀ ਬਣਾਏ ਰੱਖਣ ਲਈ ਕਾਫ਼ੀ ਨਹੀਂ ਹਨ? ਪੰਜਾਬ ਪੁਲਿਸ ਅਜਿਹੇ ਕਰੂਰਤਾ ਵਾਲੇ ਤਰੀਕਿਆਂ ਜੋ ਗੈਰ-ਸੰਵਿਧਾਨਕ, ਗੈਰ-ਲੋਕਤੰਤਰੀ ਅਤੇ ਗੈਰਕਾਨੂੰਨੀ ਹਨ ਦਾ ਇਸਤੇਮਾਲ ਕਿਉਂ ਕਰਦੀ ਆ ਰਹੀ ਹੈ।
ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਜਰਨੈਲਾਂ ਵੱਲੋਂ ਜੰਗ ਮੁੜ ਲੱਗਣ ਸਬੰਧੀ ਦਿੱਤੇ ਗਰਮ-ਗਰਮ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਇਹਨਾਂ ਦੋਨਾਂ ਮੁਲਕਾਂ ਵਿਚਾਲੇ ਤਣਾਅ ਅਤੇ ਕਿਸੇ ਸੰਭਾਵੀ ਯੁੱਧ ਦੇ ਸਖ਼ਤ ਖ਼ਿਲਾਫ਼ ਹੈ ਅਤੇ ਰਹੇਗਾ।
ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਦੇ ਹਾਕਮ ਦਲਿਤਾਂ ਅਤੇ ਘੱਟ ਗਿਣਤੀਆਂ ਪ੍ਰਤੀ ਗੈਰ-ਮਨੁੱਖੀ ਰਵੱਈਆ ਅਤੇ ਵਤੀਰਾ ਰੱਖਦੇ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸ਼ਮੀਰ ਤੇ ਪੰਜਾਬ ਸਮੇਤ ਸਿਆਸੀ ਝਗੜਿਆਂ ਦੇ ਰਾਜਨੀਤਿਕ ਹੱਲ ਹੀ ਇਸ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਦੀ ਕੁੰਜੀ ਹਨ।
ਪੈਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ-ਪਾਕਿ ਵਿਚਾਲੇ ਖੂਨੀ ਟਕਰਾਅ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਅਤੇ ਇਸ ਦੇ ਮੂਲ ਨਿਵਾਸੀਆਂ ਲਈ ਨੁਕਸਾਨਦੇਹ ਅਤੇ ਖ਼ਤਰਨਾਕ ਹੈ।
ਆਗੂਆਂ ਦੇ ਵਿਚਾਰ ਸਨ ਕਿ ਦੋ ਪ੍ਰਮਾਣੂ ਦੇਸ਼ਾਂ ਵਿਚਕਾਰ ਟਕਰਾਅ ਤੋਂ ਕੁਝ ਵੀ ਪ੍ਰਾਪਤ ਨਹੀਂ ਹੋਣ ਵਾਲਾ ਸਗੋਂ ਇਨਸਾਨੀ ਤਬਾਹੀ ਹੀ ਝੋਲੀ ਪਵੇਗੀ।
ਉਹਨਾਂ ਦਾ ਕਹਿਣਾ ਸੀ ਕਿ ਯੁੱਧ ਭੜਕਾਉਣਾ ਪਿੱਛੇ ਸਿਰਫ ਹਿੰਦੀ ਬੈਲਟ ਦੇ ਰਾਜਨੀਤਕ ਲੋਕਾਂ ਦੇ ਸੁਆਰਥ ਹਨ ।
ਉਨ੍ਹਾਂ ਨੇ ਕਰਤਾਰਪੁਰ ਲਾਂਘਾ ਸਮੇਤ ਸਰਹੱਦ ਖੋਲਣ ਤੇ ਜ਼ੋਰ ਦਿੱਤਾ।
ਆਗੂਆਂ ਵਿਚੋ ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ, ਜਸਵੀਰ ਸਿੰਘ ਖੰਡੂਰ, ਗੁਰਨਾਮ ਸਿੰਘ, ਦਿਲਬਾਗ ਸਿੰਘ, ਬਲਜਿੰਦਰ ਸਿੰਘ, ਗੁਰਨਾਮ ਸਿੰਘ, ਮਨਦੀਪ ਕੌਰ ਸੰਧੂ, ਜਥੇਦਾਰ ਡਰੋਲੀ ਆਦਿ ਨੇ ਮਾਰਚ ਵਿੱਚ ਹਿੱਸਾ ਲਿਆ ।











Comments (0)