ਕੈਨੇਡੀਅਨ ਸਿੱਖਾਂ ਨੇ 26 ਜਨਵਰੀ ਨੂੰ ਮਨਾਇਆ ਕਾਲਾ ਦਿਨ, ਕੀਤੇ ਰੋਸ ਮੁਜਾਹਿਰੇ 

ਕੈਨੇਡੀਅਨ ਸਿੱਖਾਂ ਨੇ 26 ਜਨਵਰੀ ਨੂੰ ਮਨਾਇਆ ਕਾਲਾ ਦਿਨ, ਕੀਤੇ ਰੋਸ ਮੁਜਾਹਿਰੇ 

 ਭਾਰਤੀ ਸੰਵਿਧਾਨ ਨੇ ਹਮੇਸ਼ਾ ਸਿੱਖਾਂ ਨੂੰ ਦਬਾਇਆ ਅਤੇ ਕੁਚਲਿਆ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 27 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- 26 ਜਨਵਰੀ ਨੂੰ ਕੈਨੇਡਾ (ਸਰੀ, ਓਟਾਵਾ) ਦੀਆਂ ਸਿੱਖ ਸੰਗਤਾਂ ਨੇ ਕਾਲਾ ਦਿਨ ਮਨਾਇਆ, ਕੌਮ ਦੇ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਨੇ ਖ਼ੁਦ ਇਹ ਕਾਲੇ ਦਿਨ ਮਨਾਉਣੇ ਸ਼ੁਰੂ ਕੀਤੇ ਸਨ ਅਤੇ ਓਸੇ ਲੜੀ ਨੂੰ ਬਰਕਰਾਰ ਰੱਖਦਿਆਂ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਅਗਵਾਈ ਹੇਠ ਵੈਨਕੂਵਰ-ਸਰੀ, ਓਟਾਵਾ ਦੀਆਂ ਸਿੱਖ ਸੰਗਤਾਂ ਨੇ ਭਾਰਤੀ ਅੰਬੈਸੀ ਵੈਨਕੂਵਰ ਓਟਾਵਾ ਦੇ ਸਾਹਮਣੇ ਜਾਕੇ ਭਾਰੀ ਰੋਸ ਮੁਜਾਰਾ ਕੀਤਾ ਅਤੇ ਖਾਲਸਾਈ ਨਾਅਰੇ ਲਾਏ । ਇਸ ਮੌਕੇ ਭਾਰੀ ਗਿਣਤੀ ਵਿਚ ਹਾਜਿਰ ਸੰਗਤਾਂ ਨੇ ਭਾਰਤੀ ਸਰਕਾਰ ਅਤੇ ਸੰਵਿਧਾਨ ਖ਼ਿਲਾਫ਼ ਰੱਜ ਕੇ ਰੋਸ ਅਤੇ ਗੁੱਸਾ ਜ਼ਾਹਿਰ ਕੀਤਾ ਉਹ ਸੰਵਿਧਾਨ ਜਿਸ ਉੱਤੇ ਕਦੇ ਸਿੱਖਾਂ ਨੇ ਦਸਤਖ਼ਤ ਹੀ ਨਹੀਂ ਕੀਤੇ, ਜਿਸ ਹੇਠ ਸਿੱਖਾਂ ਦੀ ਆਵਾਜ਼ ਨੂੰ ਦਬਾਇਆ ਗਿਆ ਅਤੇ ਤਸ਼ੱਦਦ ਕੀਤੇ ਗਏ, ਸਿੱਖਾਂ ਨੂੰ ਜਰਾਏ ਪੇਸ਼ਾ ਕੌਮ ਅਤੇ ਕੇਸਧਾਰੀ ਹਿੰਦੂ ਕਿਹਾ ਗਿਆ ।  
ਪ੍ਰਦਰਸ਼ਨ ਦੌਰਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ ਅਤੇ ਓਟਾਵਾ ਵਿਖ਼ੇ ਬਾਬਾ ਸੰਤੋਖ ਸਿੰਘ ਖੇਲਾ ਹੋਰਾਂ ਭਾਰਤੀ ਸੰਵਿਧਾਨ ਦੀ ਚੰਗੀ ਝਾੜ ਪਾਈ ਅਤੇ ਭਾਰਤੀ ਐਂਬੈਸੀ ਵਿੱਚ ਬੈਠੇ ਮੁਲਜਿਮਾਂ ਨੂੰ ਲਾਹਨਤਾਂ ਪਾਈਆਂ ਅਤੇ ਰੱਜ ਕੇ ਰੋਸ ਵਿਖਾਇਆ, ਨਾਲ ਨਾਲ ਉਹਨਾਂ ਨੇ ਭਾਰਤੀ ਐਂਬੈਸੀ ਨੂੰ ਬੰਦ ਕਰਨ ਲਈ ਵੀ ਜ਼ੋਰ ਦਿੱਤਾ  । ਕੈਨੇਡੀਅਨ ਸਿੱਖਾਂ ਵਿੱਚ ਭਾਰਤੀ ਹਕੂਮਤ ਖਿਲਾਫ ਕਿੰਨਾ ਰੋਸ ਹੈ ਇਸ ਦਾ ਅੰਦਾਜ਼ਾ ਇਕ ਮੌਕੇ ਹੋਏ ਭਾਰੀ ਇਕੱਠ ਤੋਂ ਪਤਾ ਚੱਲਦਾ ਹੈ, ਆਪਣਾ ਰੋਸ ਜ਼ਾਹਿਰ ਕਰਦਿਆਂ ਸਿੱਖ ਸੰਗਤਾਂ ਨੇ “ਭਾਰਤੀ ਐਂਬੈਸੀ ਬੰਦ ਕਰੋ” ਦੇ ਨਾਅਰਿਆਂ ਦੀਆਂ ਗੂੰਜਾਂ ਪਾ ਦਿੱਤੀਆਂ ਸਨ  । ਇਸ ਮੌਕੇ ਹਾਜਿਰ ਸੰਗਤਾਂ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਦਾ ਕਤਲੇਆਮ ਅਤੇ ਨਸਲਕੁਸ਼ੀ ਬਾਰੇ ਵਿਸਥਾਰ ਨਾਲ ਦਸਿਆ ਗਿਆ ਜਿਸ ਨਾਲ ਕੀਤੇ ਜਾ ਰਹੇ ਮੁਜਾਹਿਰੇ ਅੰਦਰ ਹਿੰਦ ਸਰਕਾਰ ਵਲੋਂ ਢਾਏ ਗਏ ਅਤੇ ਢਾਏ ਜਾ ਰਹੇ ਜ਼ੁਲਮਾਂ ਵਿਰੁੱਧ ਰੋਸ ਵੱਧ ਗਿਆ ਸੀ  । ਇਸ ਮੌਕੇ ਪ੍ਰਬੰਧਕ ਸਾਹਿਬਾਨਾਂ ਨੇ ਮਾਰਚ ਵਿੱਚ ਹੋਣ ਵਾਲੇ ਐਲ.ਏ. (ਅਮਰੀਕਾ) ਵਿੱਚ ਹੋਣ ਜਾ ਰਹੇ ਰੈਫਰੰਡਮ ਵੋਟਿੰਗ ਲਈ ਵਡੀ ਗਿਣਤੀ ਅੰਦਰ ਪੁੱਜਣ ਦੀ ਅਪੀਲ ਕੀਤੀ ਗਈ ਨਾਲ ਹੀ ਜਦੋ ਤਕ ਖਾਲਸਾ ਰਾਜ ਦੀ ਸਥਾਪਨਾ ਨਹੀਂ ਜਾਂਦੀ ਸੰਘਰਸ਼ ਨੂੰ ਹੋਰ ਤੇਜ ਕਰਣ ਲਈ ਦਸਿਆ ਗਿਆ । ਇਸ ਦੌਰਾਨ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖ਼ਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਬਾਬਾ ਸੰਤੋਖ ਸਿੰਘ ਖੇਲਾ, ਭਾਈ ਚਤਰ ਸਿੰਘ, ਭਾਈ ਮਨਵੀਰ ਸਿੰਘ, ਭਾਈ ਪਰਮਿੰਦਰ ਸਿੰਘ ਦੇ ਨਾਲ ਵਡੀ ਗਿਣਤੀ 'ਚ ਸੰਗਤਾਂ ਮੌਜੂਦ ਸਨ ।