ਕੈਲੀਫੋਰਨੀਆ ਵਾਸੀ ਜੰਗਲ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਕੈਲੀਫੋਰਨੀਆ ਵਾਸੀ ਜੰਗਲ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਇਕ ਵਿਅਕਤੀ ਨੂੰ ਚੀਕੋ ਨੇੜੇ ਜੰਗਲ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। 24 ਘੰਟਿਆਂ ਵਿਚ ਹੀ ਇਹ ਅੱਗ 1,25,000 ਏਕੜ ਵਿਚ ਫੈਲ ਗਈ ਸੀ। ਚੀਕੋ ਅੱਗ ਜਿਸ ਨੂੰ ਪਾਰਕ ਅੱਗ ਦਾ ਨਾਂ ਦਿੱਤਾ ਗਿਆ ਹੈ,ਇਸ ਸਾਲ ਕੈਲੀਫੋਰਨੀਆ ਵਿਚ ਲੱਗੀ ਸਭ ਤੋਂ ਵੱਡੀ ਅੱਗ ਹੈ। ਪੁਲਿਸ ਵਿਭਾਗ ਅਨੁਸਾਰ ਰੋਨੀ ਸਟਾਊਟ (42) ਨੂੰ ਬਿਨਾਂ ਜਮਾਨਤ ਜੇਲ ਵਿਚ ਰਖਿਆ ਗਿਆ ਹੈ।  ਬੂਟੇ ਕਾਊਂਟੀ ਡਿਸਟ੍ਰਿਕਟ ਅਟਾਰਨੀ ਮਾਈਕ ਰਾਮਸੇ ਨੇ ਕਿਹਾ ਹੈ ਕਿ ਸਟਾਊਟ ਨੂੰ ਰਾਹ ਜਾਂਦੇ ਲੋਕਾਂ ਨੇ ਮੌਕੇ 'ਤੇ ਕਾਬੂ ਕੀਤਾ ਹੈ।