ਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫਤਾਰ

ਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਇੱਕ 20 ਸਾਲਾ ਭਾਰਤੀ ਵਿਦਿਆਰਥੀ ਨੂੰ ਐਰੀਜ਼ੋਨਾ ਯੂਨੀਵਰਸਿਟੀ ਦੇ ਨੇੜੇ ਇੱਕ ਅਪਾਰਟਮੈਂਟ ਵਿੱਚ ਆਪਣੀ 19 ਸਾਲਾ ਪ੍ਰੇਮਿਕਾ ਦੀ ਮੌਤ ਦੇ ਸਬੰਧ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਵਰੁਣ ਬਾਚਿਗਾਰੀ ’ਤੇ ਜੂਲੀਸਾ ਰੂਬੀ ਸਲਾਜ਼ਾਰ ਨਾਮੀ ਕੁੜੀ ਦੀ ਹੱਤਿਆ ਦਾ ਦੋਸ਼ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਬਾਚਿਗਾਰੀ ਨੇ ਸਲਾਜ਼ਾਰ ਦੇ ਫੋਨ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ। ਜਿਸ ਕਾਰਨ ਪਹਿਲੀ ਨਜਰੇ ਸ਼ੱਕ ਉਸ ਉਪਰ ਹੋਇਆ। ਪੁਲਿਸ ਅਨੁਸਾਰ ਟਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਹ ਹਿਊਸਟਨ ਲਈ ਇੱਕ ਉਡਾਣ ਵਿੱਚ ਸਵਾਰ ਹੋਇਆ ਸੀ। ਉਹ ਭਾਰਤ ਭੱਜ ਜਾਣ ਦੀ ਕੋਸ਼ਿਸ਼ ’ਚ ਸੀ। ਮੀਡੀਆ ਰਿਪੋਰਟ ਅਨੁਸਾਰ ਬਾਚਿਗਾਰੀ ਐਰੀਜ਼ੋਨਾ ਯੂਨੀਵਰਸਿਟੀ ਵਿੱਚ ਵਪਾਰਕ ਵਿਸ਼ਲੇਸ਼ਣ ਦੀ ਪੜਾਈ ਕਰ ਰਿਹਾ ਸੀ ਪਰੰਤੂ ਉਸ ਦੀ ਕਿਸੇ ਨਾਲ ਹੋਈ ਲੜਾਈ ਤੋਂ ਬਾਅਦ ਉਸ ਨੂੰ ਯੂੁਨੀਵਰਸਿਟੀ ਵਿਚੋਂ ਕੱਢ ਦਿੱਤਾ ਸੀ। ਇਸ ਸਬੰਧ ’ਚ ਮਈ ਵਿੱਚ ਪੀਮਾ ਕਾਉਂਟੀ ਅਦਾਲਤ ਵਿੱਚ ਉਸ ਵਿਰੁੱਧ ਇੱਕ ਵੱਖਰਾ ਮਾਮਲਾ ਦਾਇਰ ਕੀਤਾ ਗਿਆ ਸੀ।