ਮੇਰਾ ਟੀਚਾ ਲਾਸ ਏਂਜਲਸ ਨੂੰ ਇੱਕ ਮਾਡਲ ਵਜੋਂ ਵਿਕਸਤਾ ਕਰਨਾ-ਰਮਨ

ਮੇਰਾ ਟੀਚਾ ਲਾਸ ਏਂਜਲਸ ਨੂੰ ਇੱਕ ਮਾਡਲ ਵਜੋਂ ਵਿਕਸਤਾ ਕਰਨਾ-ਰਮਨ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ:  ਲਾਸ ਏਂਜਲਸ ਸਿਟੀ ਕੌਂਸਲ ਮੈਂਬਰ ਅਤੇ ਮੇਅਰ ਅਹੁਦੇ ਦੀ ਉਮੀਦਵਾਰ ਨਿਤਿਆ ਰਮਨ ਆਪਣੇ ਜ਼ਿਲ੍ਹੇ ਵਿੱਚ ਸੜਕਾਂ ’ਤੇ ਰਹਿੰਦੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਆਈ ਗਿਰਾਵਟ ਦੇ ਮੁੱਦੇ ਨੂੰ ਉਭਾਰ ਰਹੀ ਹੈ। ਉਹ ਨਵੇਂ ਜਾਰੀ ਕੀਤੇ ਗਏ ਬੇਘਰਿਆਂ ਸਬੰਧੀ ਅੰਕੜਿਆਂ ਦਾ ਵੇਰਵਾ ਦੇ ਕੇੇ ਇਹ ਦਲੀਲ ਦੇ ਰਹੀ ਹੈ ਕਿ ਉਸ ਦਾ ਤਰੀਕਾ ਸ਼ਹਿਰ ਨੂੰ ਇੱਕ ਮਾਡਲ ਬਣਾਉਣ ਦਾ ਹੈ। ਉਹ ਮੌਜੂਦਾ ਮੇਅਰ ਕੈਰਨ ਬਾਸ ਨੂੰ ਚੁਣੌਤੀ ਦੇ ਰਹੀ ਹੈ। ‘ਲਾਸ ਏਂਜਲਸ ਟਾਈਮਜ਼’ ਦੇ ਅਨੁਸਾਰ, ਸੜਕਾਂ ’ਤੇ ਰਹਿੰਦੇ ਬੇਘਰੇ, ਜਿਨ੍ਹਾਂ ਨੂੰ ਬਾਹਰ ਖੁੱਲ੍ਹੇ ਵਿੱਚ ਜਾਂ ਵਾਹਨਾਂ ਵਿੱਚ ਰਹਿਣ ਵਾਲੇ ਲੋਕਾਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਪਿਛਲੇ ਸਾਲ ਦੇ ਮੁਕਾਬਲੇ ਰਮਨ ਦੇ ਕੌਂਸਲ ਜ਼ਿਲ੍ਹਾ 4 ਵਿੱਚ 49 ਪ੍ਰਤੀਸ਼ਤ ਘਟੇ ਹਨ ਜਦੋਂ ਕਿ ਸ਼ਹਿਰ ਭਰ ਵਿੱਚ ਸੜਕਾਂ ’ਤੇ ਰਹਿੰਦੇ ਬੇਘਰਿਆਂ ਵਿੱਚ 8 ਪ੍ਰਤੀਸ਼ਤ ਵਾਧਾ ਹੋਇਆ ਹੈ। ਲਾਸ ਏਂਜਲਸ ਬੇਘਰਿਆਂ ਸਬੰਧੀ ਸੇਵਾਵਾਂ ਅਥਾਰਟੀ ਦੀ ਤਾਜਾ ਰਿਪੋਰਟ ਅਨੁਸਾਰ, ਲਾਸ ਏਂਜਲਸ ਵਿੱਚ ਆਸਰਾ-ਘਰਾਂ ਅਤੇ ਅੰਤਰਿਮ ਰਿਹਾਇਸ਼ਾਂ ’ਚ ਰਹਿਣ ਵਾਲੇ ਲੋਕਾਂ ਵਿੱਚ 3.4 ਪ੍ਰਤੀਸ਼ਤ ਵਾਧਾ ਹੋਇਆ ਹੈ। ਰਮਨ ਨੇ ਕਿਹਾ ਹੈ ਕਿ ਨਤੀਜੇ ਦਰਸਾਉਾਂਦੇਹਨ ਕਿ ਇਹ ਸੰਕਟ ਹੱਲ ਕੀਤਾ ਜਾ ਸਕਦਾ ਹੈ। ਉਸ ਨੇ ਕਿਹਾ ਹੈ ਕਿ ‘‘ਮੈਂ ਆਪਣੇ ਜ਼ਿਲੇ੍ਹ ਵਿੱਚ ਜੋ ਪਹੁੰਚ ਅਪਣਾਈ ਹੈ ਉਹ ਕਾਰਗਰ ਹੈ ਅਤੇ ਜੇਕਰ ਮੈਂ ਮੇਅਰ ਚੁਣੀ ਗਈ ਹਾਂ ਤਾਂ ਮੈਂ ਇਸ ਨੂੰ ਸਮੁੱਚੇ ਸ਼ਹਿਰ ਵਿੱਚ ਲਾਗੂ ਕਰਾਂਗੀ’’। ਰਮਨ ਨੇ ਕਿਹਾ ਕਿ ਜ਼ਿਲ੍ਹੇ 4 ਵਿੱਚ 2022 ਤੋਂ ਬਾਅਦ ਟੈਂਟਾਂ ਦੀ ਗਿਣਤੀ 73 ਪ੍ਰਤੀਸ਼ਤ ਘੱਟ ਗਈ ਹੈ।” ਰਮਨ ਨੇ ਬਾਸ ਦੇ ‘ਇਨਸਾਈਡ ਸੇਫ਼’ ਪ੍ਰੋਗਰਾਮ ਦੀ ਆਲੋਚਨਾ ਕੀਤੀ, ਇਹ ਦਲੀਲ ਦਿੱਤੀ ਕਿ 30 ਕਰੋੜ ਪੌਂਡ ਤੋਂ
ਵੱਧ ਦੀ ਲਾਗਤ ਦੇ ਬਾਵਜੂਦ ਇਹ ਪ੍ਰੋਗਰਾਮ ਸਥਾਈ ਨਤੀਜੇ ਨਹੀਂ ਕੱਢ ਸਕਿਆ।