ਡੇਰਾ ਸੱਚਾ ਸੌਦਾ ਅਤੇ ਨਸ਼ਾ ਮੁਕਤੀ ਕੇਂਦਰ
ਅੱਜ ਕੁਝ ਮੀਡੀਆ ਅਦਾਰਿਆਂ ਨੇ ਪ੍ਰਮੁੱਖਤਾ ਦੇ ਨਾਲ ਪਹਿਲੇ ਪੰਨੇ ’ਤੇ ਪੂਰੇ ਸਫ਼ੇ ਦਾ ਇਸ਼ਤਿਹਾਰ ਛਾਪ ਕੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਮਾਜ ਸੁਧਾਰਕ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵਿੱਚ ਪੇਸ਼ ਕੀਤੇ ਗਏ ਕੁਝ ਅੰਕੜਿਆਂ ਵਿਚੋਂ ਨਸ਼ਾ ਛੁਡਾਉਣ ਦਾ ਜ਼ਿਕਰ ਕੀਤਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਨੇ ਸਭ ਤੋਂ ਵੱਡਾ ਨਸ਼ਾ ਮੁਕਤੀ ਕੇਂਦਰ ਰਾਹੀਂ 7.5 ਕਰੋੜ ਲੋਕਾਂ ਦਾ ਨਸ਼ਾ ਛੁਡਵਾਇਆ ਪਰ ਸਮਝ ਨਹੀਂ ਲੱਗ ਰਹੀ ਕਿ ਕਿਹੜੇ ਖਿੱਤੇ ਦਾ ਨਸ਼ਾ ਛੁਡਵਾਇਆ? ਜੇ ਪੰਜਾਬ ਦੀ ਆਬਾਦੀ ਦੀ ਗੱਲ ਕਰੀਏ ਤਾਂ ਇਹ ਆਬਾਦੀ 3.14 ਕਰੋੜ ਹੈ, ਜਿਸ ਵਿੱਚ 1.65 ਕਰੋੜ ਆਦਮੀ ਤੇ 1.49 ਕਰੋੜ ਔਰਤਾਂ ਹਨ। ਜਦਕਿ ਹਰਿਆਣਾ ਵਿੱਚ ਕੁਲ ਆਬਾਦੀ 3.14 ਕਰੋੜ, ਜਿਸ ਵਿੱਚ 1.66 ਕਰੋੜ ਆਦਮੀ ਅਤੇ 1.48 ਕਰੋੜ ਔਰਤਾਂ ਹਨ। ਜਿੰਨ੍ਹਾਂ ਦਾ ਕੁੱਲ ਜੋੜ 6.28 ਕਰੋੜ ਬਣਦਾ ਹੈ। ਜੇ 7.5 ਕਰੋੜ ਅੰਕੜੇ ਦੇ ਵਿੱਚ ਪੰਜਾਬ ਹੈ ਤਾਂ ਫੇਰ ਭਗਵੰਤ ਮਾਨ ਸਰਕਾਰ ਨੂੰ ਲੋਕ ਕਿਉਂ ਘੇਰ ਰਹੇ ਹਨ? ਕਿਧਰੇ ਗੁਲਜ਼ਾਰ ਵਾਲਾ ਮਸਲਾ ਝੂਠਾ ਤਾਂ ਨਹੀਂ? ਸਰਕਾਰਾਂ ਵੀ ਨਸ਼ਾ ਛੁਡਵਾ ਚੁੱਕੀਆਂ ਨੇ। ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਨਸ਼ਾ ਛੁਡਵਾਉਣ ਲਈ ਲਗਾਤਾਰ ਯਤਨਸ਼ੀਲ ਰਹੀਆਂ ਨੇ। ਕਿਧਰੇ ਭਗਵੰਤ ਮਾਨ ਸੱਚਾ ਤਾਂ ਨਹੀਂ ਕਿ ਪੰਜਾਬ ਨਸ਼ਾ ਮੁਕਤ ਹੈ।












Comments (0)