ਓਹਾਇਓ ’ਚ ਗੋਲੀਬਾਰੀ, ਪੁਲਿਸ ਸਾਰਜੈਂਟ ਦੀ ਮੌਤ ਤੇ 4 ਹੋਰ ਜ਼ਖਮੀ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਉਹੀਓ ਦੇ ਇੱਕ ਘਰ ਵਿੱਚ ਚੋਰੀ ਅਤੇ ਗੋਲੀਆਂ ਚੱਲਣ ਬਾਰੇ ਸੂਚਨਾ ਮਿਲਣ ’ਤੇ ਮੌਕੇ ੳੁੱਪਰ ਪੁੱਜੇ ਪੁਲਿਸ ਅਫ਼ਸਰਾਂ ’ਤੇ ਕੀਤੀ ਗੋਲੀਬਾਰੀ ਵਿੱਚ ਇੱਕ ਪੁਲਿਸ ਸਾਰਜੈਂਟ ਦਾ ਮੌਤ ਹੋ ਗਈ ਤੇ ਚਾਰ ਹੋਰ ਪੁਲਿਸ ਅਧਿਕਾਰੀ ਅਤੇ ਪੁਲਿਸ ਦਾ ਇੱਕ ਕੁੱਤਾ ਜ਼ਖਮੀ ਹੋ ਗਿਆ। ਇਸ ਦੌਰਾਨ ਦੋ ਹੋਰ ਲੋਕਾਂ ਦੀ ਮੌਤ ਵੀ ਹੋਈ ਹੈ ਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸ਼ੱਕੀ ਵੀ ਮਾਰਿਆ ਗਿਆ। ਇਹ ਘਟਨਾ ਕਲੀਵਲੈਂਡ ਤੋਂ ਤਕਰੀਬਨ 40 ਮੀਲ ਦੂਰ ਦੱਖਣ ਵਿੱਚ ਰਿਟਮੈਨ ਵਿਖੇ ਹੋਈ। ਰਿਟਮੈਨ ਪੁਲਿਸ ਮੁਖੀ ਰੌਬਰਟ ਸ਼ੋਅਜ਼ ਅਤੇ ਵੇਨ ਤੇ ਮੈਡੀਨਾ ਕਾਉਂਟੀਆਂ ਦੇ ਸ਼ੈਰਿਫ਼ਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕੇ ਮੌਕੇ ’ਤੇ ਪਹੁੰਚਣ ’ਤੇ ਪੁਲਿਸ ਅਧਿਕਾਰੀਆਂ ਉਪਰ ਤੁਰੰਤ ਗੋਲੀਬਾਰੀ ਕੀਤੀ ਗਈ। ਜਿਸ ਕਾਰਨ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਮਾਰੇ ਗਏ ਸਾਰਜੈਂਟ ਦੀ ਪਛਾਣ 54 ਸਾਲਾ ਸਕਾਟ ਰੀਸ ਵਜੋਂ ਹੋਈ ਹੈ ਜੋ ਪਿਛਲੇ 10 ਸਾਲ ਤੋਂ ਪੁਲਿਸ ਵਿਭਾਗ ਵਿੱਚ ਕੰਮ ਕਰ ਰਿਹਾ ਸੀ। ਜ਼ਖਮੀ ਅਧਿਕਾਰੀਆਂ ਵਿੱਚ ਤਿੰਨ ਮੈਡੀਨਾ ਕਾਉਂਟੀ ਸ਼ੈਰਿਫ਼ ਦਫ਼ਤਰ ਅਤੇ ਚੌਥਾ
ਹਿੰਕਲੇ ਪੁਲਿਸ ਵਿਭਾਗ ਵਿੱਚ ਤਾਇਨਾਤ ਹੈ। ਇਨ੍ਹਾਂ ਵਿਚੋਂ ਦੋ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਕੁੱਤਾ ਗੰਭੀਰ ਹਾਲਤ ਵਿੱਚ ਹੈ। ਪੁਲਿਸ ਨੇ ਮਾਰੇ ਗਏ ਸ਼ੱਕੀ ਤੇ ਦੋ ਹੋਰ ਲੋਕਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ ਤੇ ਨਾ ਹੀ ਘਟਨਾ ਸਬੰਧੀ ਹੋਰ ਵੇਰਵਾ ਦਿੱਤਾ ਹੈ। ਰਾਈਸ ਦੇ ਸਨਮਾਨ ਵਿੱਚ ਉਸ ਦੇ ਸਸਕਾਰ ਤੱਕ ਓਹੀਓ ਦੇ ਗਵਰਨਰ ਮਾਈਕ ਡਿਵਾਈਨ ਨੇ ਵੇਨ ਕਾਉਾਂਟੀ,ਓਹੀਓ ਸਟੇਟ ਹਾਊਸ ਅਤੇ ਹੋਰ ਸਰਕਾਰੀ ਇਮਾਰਤਾਂ ਅਤੇ ਮੈਦਾਨਾਂ ਵਿੱਚ ਰਾਸ਼ਟਰੀ ਝੰਡੇ ਅੱਧੇ ਝੁਕੇ ਰੱਖਣ ਦਾ ਆਦੇਸ਼ ਦਿੱਤਾ ਹੈ।











Comments (0)