ਅਮਰੀਕਾ ਵੱਲੋਂ ਕੈਨੇਡਾ ਦੇ ਸਮਾਨ ’ਤੇ 50 ਫ਼ੀਸਦੀ ਟੈਰਿਫ਼ ਲਾਗੂ
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਨੇ ਕੈਨੇਡਾ ਦੇ 20 ਅਰਬ ਡਾਲਰ ਦੇ ਉਤਪਾਦਾਂ ’ਤੇ 50 ਫ਼ੀਸਦੀ ਟੈਰਿਫ ਲਾ ਦਿੱਤੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਨ੍ਹਾਂ ਨਵੇਂ ਟੈਰਿਫਾਂ ਨਾਲ ਕੈਨੇਡਾ ਵੱਲੋਂ ਅਮਰੀਕਾ ਭੇਜੇ ਜਾਣ ਵਾਲੇ ਕੁੱਲ ਸਾਮਾਨ ਦਾ ਲਗਭਗ 5 ਫ਼ੀਸਦੀ ਹਿੱਸਾ ਪ੍ਰਭਾਵਿਤ ਹੋਵੇਗਾ ਜਿਸ ’ਚ ਹਾਕੀ ਸਟਿਕਸ ਅਤੇ ਮੈਡੀਕਲ ਉਪਕਰਨਾਂ ਵਰਗੀਆਂ ਵਸਤਾਂ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕੀ ਟੈਰਿਫਾਂ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਜਵਾਬੀ ਕਾਰਵਾਈ ਨਾਲ ਤਿੰਨ ਮੁਲਕਾਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੇ ਉਦਯੋਗਾਂ ਲਈ ਅਹਿਮ ਮੰਨੇ ਜਾਂਦੇ ਉੱਤਰੀ ਅਮਰੀਕੀ ਵਪਾਰਕ ਸਮਝੌਤੇ ਦਾ ਭਵਿੱਖ ਖ਼ਤਰੇ ’ਚ ਪੈ ਗਿਆ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੈਨੇਡਾ ਸਟੀਲ, ਅਲੂਮੀਨੀਅਮ, ਆਟੋ ਅਤੇ ਲੱਕੜ ਉੱਤੇ ਅਮਰੀਕੀ ਛੋਟਾਂ ਚਾਹੁੰਦਾ ਸੀ ਜਿਨ੍ਹਾਂ ਨੂੰ ਦੇਣ ਤੋਂ ਅਮਰੀਕਾ ਨੇ ਇਨਕਾਰ ਕਰ ਦਿੱਤਾ। ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਕਿਹਾ ਕਿ ਹਫ਼ਤੇ ਦੇ ਸ਼ੁਰੂ ’ਚ ਤੈਅ ਸ਼ਰਤਾਂ ਨੂੰ ਮੰਨਣ ਤੋਂ ਕੈਨੇਡਾ ਨੇ ਐਨ ਮੌਕੇ ਇਨਕਾਰ ਕਰ ਦਿੱਤਾ ਜਿਸ ਨਾਲ ਸਮਝੌਤੇ ਦਾ ਤਵਾਜ਼ਨ ਵਿਗੜ ਗਿਆ।











Comments (0)