ਚੀਨ ਨੇ ਦੁਨੀਆ ਨੂੰ ਦਿਖਾਇਆ ਤਾਬੜਤੋੜ ਗੋਲੀਆਂ ਚਲਾਉਂਦਾ ' ਰੋਬੋਟ ਕੁੱਤਾ' ,ਦੁਨੀਆਂ ਉਪਰ ਖਤਰਾ ਮੰਡਰਾਇਆ

ਚੀਨ ਨੇ ਦੁਨੀਆ ਨੂੰ ਦਿਖਾਇਆ ਤਾਬੜਤੋੜ ਗੋਲੀਆਂ ਚਲਾਉਂਦਾ ' ਰੋਬੋਟ ਕੁੱਤਾ' ,ਦੁਨੀਆਂ ਉਪਰ ਖਤਰਾ ਮੰਡਰਾਇਆ

ਯੂਐਸ ਏਅਰ ਫੋਰਸ ਕੋਲ ਵੀ ਹੈ ਜੰਗਜੂ ਰੋਬੋਟ ਕੁੱਤਿਆਂ ਦੀ ਫੌਜ

*ਤਕਨੀਕ ਮਾਹਿਰ ਤੇ ਵਿਗਿਆਨੀ ਇਸ ਨੂੰ ਦਸ ਰਹੇ ਨੇ ਮਨੁੱਖਤਾ ਲਈ ਖਤਰਾ

ਅੰਮ੍ਰਿਤਸਰ ਟਾਈਮਜ਼ 

ਵਸ਼ਿੰਗਟਨ-ਹਾਲ ਹੀ ਵਿੱਚ ਕੰਬੋਡੀਆ ਦੇ ਨਾਲ ਇੱਕ ਫੌਜੀ ਅਭਿਆਸ ਦੌਰਾਨ, ਚੀਨ ਦੀ ਫੌਜ ਨੇ ਦੁਨੀਆ ਨੂੰ ਪਹਿਲੀ ਵਾਰ ਇੱਕ ਰੋਬੋਟ ਕੁੱਤਾ ਦਿਖਾਇਆ ਹੈ, ਜਿਸਦੀ ਪਿੱਠ 'ਤੇ ਇੱਕ ਆਟੋਮੈਟਿਕ ਰਾਈਫਲ ਲੱਗੀ ਹੋਈ ਸੀ, ਅਤੇ ਜੋ ਮਨੁੱਖ ਦੇ ਸਭ ਤੋਂ ਵਧੀਆ (ਇਲੈਕਟ੍ਰੋਨਿਕ) ਦੋਸਤ (ਕੁੱਤੇ) ਨੂੰ ਮਾਰਨ ਵਾਲੀ ਮਸ਼ੀਨ ਵਿਚ ਬਦਲ ਰਿਹਾ ਹੈ।

ਸੀਸੀਟੀਵੀ ਦੀ ਇਕ ਵੀਡੀਓ ਵਿੱਚ ਕਿਹਾ ਸੀ ਕਿ ਇਹ ਸਾਡੀਆਂ ਸ਼ਹਿਰੀ ਯੁੱਧ ਮੁਹਿੰਮਾਂ ਵਿੱਚ ਇੱਕ ਨਵੇਂ ਮੈਂਬਰ ਵਜੋਂ ਕੰਮ ਕਰ ਸਕਦਾ ਹੈ, ਜੋ ਟੋਹੀ ਅਪਰੇਸ਼ਨ ਅਤੇ ਦੁਸ਼ਮਣ ਦੀ ਪਛਾਣ ਕਰਨ ਅਤੇ ਮਿਥੇ ਨਿਸ਼ਾਨੇ ਉਪਰ ਹਮਲਾ ਕਰਨ ਦੇ ਲਈ ਸਾਡੇ ਸੈਨਿਕਾਂ ਦੀ ਥਾਂ ਲੈ ਸਕਦਾ ਹੈ ਕਰ ਸਕਦਾ ਹੈ।

ਚੀਨ-ਕੰਬੋਡੀਆ "ਗੋਲਡਨ ਡਰੈਗਨ 2024" ਫੌਜੀ ਅਭਿਆਸ ਦੌਰਾਨ ਸ਼ੂਟ ਕੀਤੀ ਗਈ ਦੋ ਮਿੰਟ ਦੀ ਵੀਡੀਓ ਵਿੱਚ, ਰੋਬੋਟ ਕੁੱਤੇ ਨੂੰ ਇੱਕ ਰਿਮੋਟ ਆਪਰੇਟਰ ਦੇ ਕੰਟਰੋਲ ਨਾਲ ਚੱਲਦਾ, ਛਾਲ ਮਾਰਦਾ, ਲੇਟਦਾ ਅਤੇ ਪਿੱਛੇ ਵੱਲ ਮੁੜਦਾ ਵੀ ਦਿਖਾਇਆ ਗਿਆ ਹੈ। ਇਸ ਫੌਜੀ ਅਭਿਆਸ ਵਿੱਚ, ਰਾਈਫਲ-ਫਾਇਰਿੰਗ ਕਰਨ ਵਾਲਾ ਰੋਬੋਟ ਇੱਕ ਪੈਦਲ ਯੂਨਿਟ ਨੂੰ ਇੱਕ ਨਕਲੀ ਇਮਾਰਤ ਵਿੱਚ ਲਿਜਾੱਦਾ ਹੋਇਆ ਦਿਖਾਈ ਦਿੰਦਾ ਹੈ।

ਵੀਡੀਓ ਦੇ ਆਖਰੀ ਹਿੱਸੇ ਵਿੱਚ ਛੇ-ਰੋਟਰ ਏਰੀਅਲ ਡਰੋਨ ਦੇ ਹੇਠਾਂ ਇੱਕ ਆਟੋਮੈਟਿਕ ਰਾਈਫਲ ਵੀ ਦਿਖਾਈ ਗਈ ਹੈ, ਜੋ ਵੀਡੀਓ ਵਿੱਚ ਚੀਨ ਦੇ "ਬੁੱਧੀਮਾਨ ਮਾਨਵ ਰਹਿਤ ਯੰਤਰਾਂ ਦੀ ਵਿਭਿੰਨਤਾ" ਨੂੰ ਪ੍ਰਦਰਸ਼ਿਤ ਕਰਦੀ ਹੈ।

ਰੋਬੋਟ ਕੁੱਤਿਆਂ ਅਤੇ ਛੋਟੇ ਹਵਾਈ ਡਰੋਨਾਂ ਦੀ ਫੌਜੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਵੀ, ਚੀਨੀ ਮੀਡੀਆ ਸੀਸੀਟੀਵੀ ਦੇ ਇੱਕ ਵੀਡੀਓ ਵਿੱਚ ਚੀਨ ਦੇ ਰਾਈਫਲ ਨਾਲ ਲੈਸ ਇਲੈਕਟ੍ਰਾਨਿਕ ਕੁੱਤੇ ਚੀਨ ਵਿਚ ਆਯੋਜਿਤ ਚੀਨੀ, ਕੰਬੋਡੀਅਨ, ਲਾਓ, ਮਲੇਸ਼ੀਆ, ਥਾਈ ਅਤੇ ਵੀਅਤਨਾਮੀ ਫੌਜਾਂ ਨਾਲ ਸਾਂਝੇ ਅਭਿਆਸਾਂ ਵਿੱਚ ਦਿਖਾਏ ਗਏ ਸਨ।

ਅਮਰੀਕਾ ਵੀ ਦਿਖਾ ਚੁਕਾ ਰੋਬੋਟ ਕੁੱਤਾ 

ਇਸ ਤੋਂ ਪਹਿਲਾਂ 2020 ਵਿੱਚ, ਯੂਐਸ ਏਅਰ ਫੋਰਸ ਨੇ ਦਿਖਾਇਆ ਕਿ ਕਿਵੇਂ ਉਸਨੇ ਆਪਣੇ ਐਡਵਾਂਸਡ ਬੈਟਲ ਮੈਨੇਜਮੈਂਟ ਸਿਸਟਮ (ਏਬੀਐਮਐਸ) ਵਿੱਚ ਰੋਬੋਟ ਕੁੱਤਿਆਂ ਦੀ ਵਰਤੋਂ ਕੀਤੀ ਹੈ, ਜੋ ਕਿ ਯੂਐਸ ਫੌਜੀ ਸੰਪਤੀਆਂ ਨੂੰ ਖਤਰੇ ਦਾ ਪਤਾ ਲਗਾਉਣ ਅਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦਾ ਹੈ ਅਤੇ ਤੇਜ਼ੀ ਨਾਲ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਕਰਦਾ ਹੈ।

ਇਸ ਦੇ ਨਾਲ ਹੀ, 2022 ਵਿਚ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ, ਜੰਗ ਦੇ ਮੈਦਾਨ ਵਿਚ ਜ਼ਮੀਨ, ਸਮੁੰਦਰ ਅਤੇ ਹਵਾ ਵਿਚ ਡਰੋਨਾਂ ਦੀ ਵਰਤੋਂ ਆਮ ਹੋ ਗਈ ਹੈ, ਜੋ ਕਿ ਵੱਡੇ ਜੰਗੀ ਜਹਾਜ਼ਾਂ 'ਤੇ ਵੀ ਹਮਲਾ ਕਰਨ ਦੇ ਸਮਰੱਥ ਹੋ ਚੁਕੇ ਸਨ।

ਯੂਕਰੇਨ ਵਿੱਚ ਜੰਗ ਦੇ ਮੈਦਾਨਾਂ ਵਿੱਚ ਦੇਖੇ ਗਏ ਡਰੋਨਾਂ ਦੀ ਘਾਤਕ ਸਮਰੱਥਾ ਉਹਨਾਂ ਨੂੰ ਸ਼ਾਨਦਾਰ ਹਥਿਆਰ ਬਣਾ ਦਿਤਾ ਹੈ ਜਿਨ੍ਹਾਂ ਦਾ ਬਜਟ ਕਾਫੀ ਘੱਟ ਹੁੰਦਾ ਹੈ ਪਰ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਸਮਰੱਥ ਹੁੰਦਾ ਹੈ। ਚੀਨ ਦੁਨੀਆ ਦੇ ਪ੍ਰਮੁੱਖ ਡਰੋਨ ਨਿਰਯਾਤਕਾਂ ਵਿੱਚੋਂ ਇੱਕ ਹੈ, ਪਰ ਪਿਛਲੇ ਸਾਲ ਇਸਦੇ ਵਣਜ ਮੰਤਰਾਲੇ ਨੇ "ਰਾਸ਼ਟਰੀ ਸੁਰੱਖਿਆ ਅਤੇ ਹਿੱਤਾਂ ਦੀ ਰੱਖਿਆ" ਦੀ ਲੋੜ ਦਾ ਹਵਾਲਾ ਦਿੰਦੇ ਹੋਏ ਡਰੋਨ ਤਕਨਾਲੋਜੀ ਦੇ ਨਿਰਯਾਤ 'ਤੇ ਕੰਟਰੋਲ ਕਰ ਲਿਆ ਸੀ।

ਰੋਬੋਟ ਕੁੱਤਿਆਂ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਲਈ ਖਤਰਨਾਕ ਹਥਿਆਰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਚੀਨ ਦੇ ਅਧਿਕਾਰਤ ਗਲੋਬਲ ਟਾਈਮਜ਼ ਦੇ ਅਨੁਸਾਰ, ਵਿਦੇਸ਼ੀ ਫੌਜਾਂ ਦੇ ਨਾਲ ਅਭਿਆਸਾਂ ਵਿੱਚ ਰੋਬੋਟ ਕੁੱਤਿਆਂ ਦੀ ਮੌਜੂਦਗੀ ਵਿਕਾਸ ਦੇ ਇੱਕ ਉੱਨਤ ਪੜਾਅ ਨੂੰ ਦਰਸਾਉਂਦੀ ਹੈ।