ਰਾਹੁਲ ਸ਼ਰਮਾ ਯੂ ਐਸ-ਇੰਡੀਆ ਬਿਜ਼ਨੈਸ ਕੌਂਸਲ ਦੇ ਮੈਨੇਜਿੰਗ ਡਾਇਰੈਕਟਰ ਨਿਯੁਕਤ

ਰਾਹੁਲ ਸ਼ਰਮਾ ਯੂ ਐਸ-ਇੰਡੀਆ ਬਿਜ਼ਨੈਸ ਕੌਂਸਲ ਦੇ ਮੈਨੇਜਿੰਗ ਡਾਇਰੈਕਟਰ ਨਿਯੁਕਤ
ਕੈਪਸ਼ਨ : ਰਾਹੁਲ ਸ਼ਰਮਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਚੈਂਬਰ ਆਫ ਕਾਮਰਸ ਨੇ ਐਲਾਨ ਕੀਤਾ ਹੈ ਕਿ ਰਾਹੁਲ ਸ਼ਰਮਾ ਭਾਰਤ ਵਿਚਲੀ ਯੂ ਐਸ-ਇੰਡੀਆ ਬਿਜ਼ਨਸ ਕੌਂਸਲ (ਯੂ ਐਸ ਆਈ ਬੀ ਸੀ) ਦੇ ਨਵੇਂ ਮੈਨੇਜਿੰਗ ਡਾਇਰੈਕਟਰ ਹੋਣਗੇ। ਉਹ ਨੀਤੀ ਮਾਹਿਰਾਂ ਦੀ ਇਕ ਮਜਬੂਤ ਟੀਮ ਦੀ ਅਗਵਾਈ ਕਰਨਗੇ ਜੋ ਟੀਮ ਕੌਂਸਲ ਦੀਆਂ 200 ਤੋਂ ਵਧ ਮੈਂਬਰ ਕੰਪਨੀਆਂ ਨੂੰ ਸਮਰਪਿਤ ਹੋਵੇਗੀ। ਇਹ ਟੀਮ ਅਮਰੀਕਾ ਤੇ ਭਾਰਤ ਦੋਵਾਂ ਦੇਸ਼ਾਂ ਦੀ ਭਾਈਵਾਲੀ ਤੇ ਖੁਸ਼ਹਾਲੀ ਲਈ ਕੰਮ ਕਰੇਗੀ। ਯੂ ਐਸ ਆਈ ਬੀ ਸੀ ਦੇ ਪ੍ਰਧਾਨ ਅੰਬੈਸਡਰ ਅਤੁਲ ਕੈਸ਼ਪ ਨੇ ਕਿਹਾ ਕਿ ਅਸੀਂ ਯੂ ਐਸ-ਇੰਡੀਆ ਬਿਜ਼ਨਸ ਕੌਂਸਲ ਪਰਿਵਾਰ ਵਿਚ ਸ਼ਾਮਿਲ ਹੋਣ 'ਤੇ ਰਾਹੁਲ ਸ਼ਰਮਾ ਦਾ ਸਵਾਗਤ ਕਰਦੇ ਹਾਂ। ਉਨਾਂ ਦਾ ਵਿਸ਼ਾਲ ਤਜ਼ਰਬਾ ਭਾਰਤ ਤੇ ਅਮਰੀਕਾ ਦੋਨਾਂ ਲਈ ਬਹੁਤ ਲਾਹੇਵੰਦ ਰਹੇਗਾ।