ਪੰਜਾਬ ਸਰਕਾਰ ਭੂਤ ਕਢਣ ਵਾਲੇ ਤੇ ਚਮਤਕਾਰ ਦਿਖਾਉਣ ਵਾਲੇ ਚਰਚਾਂ ਉਪਰ ਪਾਬੰਦੀ ਲਗਾਵੇ
ਸ਼ੈਤਾਨ ਕੱਢਣ ਦੇ ਨਾਂ ’ਤੇ ਬੰਦਾ ਮਾਰਨ ਵਾਲਾ ਪਾਸਟਰ ਗ੍ਰਿਫ਼ਤਾਰ
ਪੰਜਾਬ ”ਚਮਤਕਾਰਾਂ ਅਤੇ ਨਿਸ਼ਚੇ ਆਧਾਰਿਤ ਇਲਾਜ” (Miracles and faith healing)* ਦੇ ਵਪਾਰੀਆਂ ਲਈ ਪੰਜਾਬ ਨਵਾਂ ਠਿਕਾਣਾ ਬਣ ਚੁਕਾ ਹੈ, ਜਿਥੇ ਲੋਕੀਂਂ ਆਪਣੀ ਕਮਾਈ ਅਤੇ ਸਿਹਤ ਦੋੋਨਾਂ ਤੋ ਠਗੇ ਜਾ ਰਹੇ ਹਨ ਅਤੇ ਧੋਖੇ ਨਾਲ ਉਨ੍ਹਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ। ਇਨ੍ਹਾਂ “ਫੇਥ ਹੀਲਰਜ” ਦੀਆਂ ਸਲਾਹਾਂ ਦੇ ਮਗਰ ਲਗਣ ਦੇ ਨਤੀਜੇ ਵਜੋਂ ਲੋਕਾਂ ਨੂੰ ਗੰਭੀਰ ਮੈਡੀਕਲ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂਂ ਅੰਦਰ, ਖਾਸ ਤੌਰ ‘ਤੇ ਬੱਚਿਆਂ ਅੰਦਰ ਮੌਤ ਦੀ ਦਰ ਤੇਜ਼ੀ ਨਾਲ ਵੱਧ ਗਈ ਹੈ। ਇਨ੍ਹਾਂ ਅਨਸਰਾਂ ਦੀਆ ਹਰਕਤਾਂ ਅਤੇ ਧਰਮ ਪਰਿਵਰਤਨ ਦੇ ਲਾਲਚ ਦੇ ਚੱਲਦਿਆਂ ਪਰਿਵਾਰਕ ਅਤੇ ਸਾਮਾਜਿਕ ਵਿਘਨ ਪੈਦਾ ਹੋ ਰਿਹਾ ਹੈ ।ਫੇਥ ਹੀਲਰਜ਼” ਦੇ ਇਨ੍ਹਾਂ ਠੱਗ ਪਾਦਰੀ ਟੋਲਿਆਂ ਨੇ ਲੁਧਿਆਣਾ ਗੁਰਦਾਸਪੁਰ,, ਜਲੰਧਰ ਅਤੇ ਕਪੂਰਥਲਾ ਵਰਗੀਆਂ ਜਗ੍ਹਾਂ ‘ਤੇ ਵਿਸ਼ਾਲ ਥਾਵਾਂ ਨੂੰ ਹਾਸਲ ਕਰ ਕੇ ਵਿਕਸਤ ਕੀਤਾ ਹੈ ਜਿੱਥੇ ਹਜ਼ਾਰਾਂ ਲੋਕੀ ਸਮੇਂ-ਸਮੇਂ ‘ਤੇ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਵਿੱਚ ਇਕੱਠੇ ਹੁੰਦੇ ਹਨ। ਇਹਨਾਂ ਸਮੂਹਾਂ ਦੀ “ਉਪਦੇਸ਼ਾਂ” ਅਤੇ “ਫੇਥ ਹੀਲਿੰਗ” ਦੀ ਹਜ਼ਾਰਾਂ ਵਿਡੀਓਜ਼ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾ ਵਿੱਚ ਸਮੂਹਾਂ ਦੀ ਤਾਦਾਤ ਨੂੰ ਵਧਾਉਣ ਅਤੇ ਉਹਨਾਂ ਦੇ ਨਿੱਜੀ ਖਜਾਨੇ ਨੂੰ ਭਰਨ ਦੇ ਯਤਨਾਂ ਵਜੋਂ “ਪਾਦਰੀਆਂ” ਦੇ ਚਮਤਕਾਰ ਜਾਂ ਪ੍ਰਾਰਥਨਾ ਦੁਆਰਾ “ਚੰਗੇ ਹੋਏ” ਲੋਕਾਂ ਦੀਆਂ “ਮੰਚਨ” ਕੀਤੀ ਗਵਾਹੀਆਂ ਭਰੀਆਂਂ ਮਿਲਦੀਆਂ ਹਨ।
ਹੁਣੇ ਜਿਹੇ ਗੁਰਦਾਸਪੁਰ ਦੇ ਪੁਲਿਸ ਨੇ ਸ਼ੈਤਾਨ ਕੱਢਣ ਲਈ ਬੇਰਹਿਮੀ ਨਾਲ ਮਾਰੇ ਗਏ ਸੈਮੂਅਲ ਮਸੀਹ ਦੇ ਮਾਮਲੇ ਵਿੱਚ ਪਾਸਟਰ ਜੈਬਕ ਮਸੀਹ ਨੁੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ 8 ਹੋਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੈਮੂਅਲ ਮਸੀਹ 3 ਬੱਚਿਆਂ ਦਾ ਪਿਤਾ ਸੀ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਕਸਬਾ ਸਿੰਘਪੁਰ ਪਿੰਡ ਦੇ ਸੈਮੂਅਲ ਮਸੀਹ ਨੂੰ ਦੌਰੇ ਪੈਂਦੇ ਸਨ। ਇਲਜ਼ਾਮ ਹੈ ਕਿ ਕਥਿਤ ਸ਼ੈਤਾਨ ਨੂੰ ਆਪਣੇ ਸਰੀਰ ’ਵਿਚੋਂ ਕੱਢਣ ਲਈ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਡਿਊਟੀ ਮੈਜਿਸਟ੍ਰੇਟ ਦੀ ਅਗਵਾਈ ਵਿਚ ਪੁਲਿਸ ਨੇ ਕਬਰ ਪੁੱਟ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਇਆ ਸੀ। ਇਸ ਮਾਮਲੇ ਵਿੱਚ ਪਾਸਟਰ ਦੇ ਨਾਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਮ੍ਰਿਤਕ ਸੈਮੂਅਲ ਮਸੀਹ ਦੀ ਮਾਤਾ ਰੱਖਲ ਅਤੇ ਪਤਨੀ ਸੁਨੀਤਾ ਨੇ ਦੱਸਿਆ ਕਿ ਸੈਮੂਅਲ ਮਸੀਹ ਨੂੰ ਦੌਰੇ ਪੈਂਦੇ ਸਨ। ਜਿਸ ਲਈ ਪਾਦਰੀ ਨੂੰ ਪ੍ਰਾਰਥਨਾ ਕਰਨ ਲਈ ਘਰ ਬੁਲਾਇਆ ਗਿਆ। ਪਾਦਰੀ ਆਪਣੇ ਕੁਝ ਸਾਥੀਆਂ ਨਾਲ ਉਸ ਦੇ ਘਰ ਆਇਆ ਅਤੇ ਉਸਦੇ ਲਈ ਪ੍ਰਾਰਥਨਾ ਕਰਨ ਲੱਗਾ।
ਪਾਦਰੀ ਨੇ ਕਿਹਾ ਕਿ ਸੈਮੂਅਲ ਦੇ ਅੰਦਰ ਇੱਕ ਸ਼ੈਤਾਨ ਵੜ ਗਿਆ ਸੀ। ਸ਼ੈਤਾਨ ਨੂੰ ਭਜਾਉਣ ਲਈ ਸੈਮੂਅਲ ਨੂੰ ਹੇਠਾਂ ਸੁੱਟ ਦਿੱਤਾ ਗਿਆ ਅਤੇ ਉਸ ਨੂੰ ਡੰਡਿਆਂ,ਲੱਤਾਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਇਹ ਘਟਨਾਵਾਂ ਆਮ ਵਾਪਰ ਰਹੀਆਂ ਹਨ।ਸਰਕਾਰ ਇਹਨਾਂ ਮਸਲਿਆਂ ਵਲ ਧਿਆਨ ਦੇਵੇ,ਕਿਉਂ ਕਿ ਇਹ ਚਰਚ ਅੰਧ ਵਿਸ਼ਵਾਸ ਫੈਲਾਕੇ ਲੋਕਾਂ ਨੂੰ ਠੱਗ ਵੀ ਰਹੇ ਹਨ ਤੇ ਸਹੀ ਇਲਾਜ ਕਰਵਾਉਣ ਤੋਂ ਰੋਕ ਰਹੇ ਹਨ।ਕਨੂੰਨ ਵਿਚ ਚਮਤਕਾਰ ਦਿਖਾਉਣੇ ,ਭੂਤ ਕਢਣੇ ਅਪਰਾਧ ਹਨ। ਇਸ ਵਿਚ ਕੁਝ ਪਾਸਟਰ ਇਸਤਰੀਆਂ ਦਾ ਸ਼ੋਸ਼ਣ ਵੀ ਕਰ ਰਹੇ ਹਨ ਤੇ ਠੱਗੀਆਂ ਵੀ ਮਾਰ ਰਹੇ ਹਨ।












Comments (0)