ਨਵੀਡੀਆ ਐਚ-1 ਬੀ ਵੀਜ਼ਾ ਨੂੰ ਸਪਾਂਸਰ ਕਰਨਾ ਜਾਰੀ ਰਖੇਗੀ- ਸੀ ਈ ਓ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਵੀਡੀਆ ਦੇ ਸੀ ਈ ਓ ਜੈਨਸਨ ਹੁਆਂਗ ਨੇ ਆਪਣੇ ਸਟਾਫ ਨੂੰ ਯਕੀਨ ਦਿਵਾਇਆ ਹੈ ਕਿ ਉਸ ਦੀ ਕੰਪਨੀ ਐਚ-1 ਬੀ ਵੀਜਾ ਨੂੰ ਸਪਾਂਸਰ ਕਰਨਾ ਜਾਰੀ ਰਖੇਗੀ ਤੇ ਇਸ ਨਾਲ ਸਬੰਧਤ ਸਾਰੀ ਲਾਗਤ ਖੁਦ ਸਹਿਣ ਕਰੇਗੀ। ਬਿਜਨਸ ਇਨਸਾਈਡਰ ਦੀ ਰਿਪੋਰਟ ਅਨੁਸਾਰ ਹੁਆਂਗ ਨੇ ਕਿਹਾ ਹੈ ਕਿ ਮੈ ਜਾਣਦਾ ਹਾਂ ਕਿ ਜੋ ਮੌਕੇ ਸਾਨੂੰ ਅਮਰੀਕਾ ਵਿੱਚ ਮਿਲੇ ਹਨ, ਨੇ ਸਾਡਾ ਜੀਵਨ ਬਦਲਿਆ ਹੈ ਤੇ ਇਹ ਨਵੀਡੀਆ ਲਈ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਇਹ ਬਦਲਾਅ ਵਿਸ਼ਵ ਭਰ ਵਿਚੋਂ ਆਏ ਸ਼ਾਨਦਾਰ ਪ੍ਰਵਾਸੀਆਂ ਦੀ ਬਦੌਲਤ ਸੰਭਵ ਹੋਇਆ ਹੈ। ਪ੍ਰਵਾਸੀਆਂ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਇਨਾਸਾਈਡਰ ਨੇ ਹੁਆਂਗ ਦੇ ਹਵਾਲੇ ਨਾਲ ਲੇਖ ਵਿੱਚ ਕਿਹਾ ਹੈ ਕਿ 'ਤਕਨੀਕੀ ਤੇ ਯੋਜਨਾਵਾਂ ਦੇ ਖੇਤਰ ਵਿੱਚ ਅਗਵਾਈ ਕਰਨ ਲਈ ਕਾਨੂੰਨੀ ਪ੍ਰਵਾਸ ਜਰੂਰੀ ਹੈ ਤੇ ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਕੀਤੀਆਂ ਤਬਦੀਲੀਆਂ ਨੇ ਇਸ ਉਪਰ ਮੁੜ ਮੋਹਰ ਲਾਈ ਹੈ। ਉਨਾਂ ਕਿਹਾ ਜਿਥੋਂ ਤੱਕ ਨਵੀਡੀਆ ਦਾ ਸਬੰਧ ਹੈ, ਸਾਡੀ ਕੰਪਨੀ ਵਿਸ਼ਵ ਭਰ ਵਿਚੋਂ ਆਏ ਅਸਧਾਰਨ ਪ੍ਰਵਾਸੀਆਂ ਨੇ ਬਣਾਈ ਹੈ ਤੇ ਅਸੀਂ ਐਚ-1 ਬੀ ਵੀਜਾ ਨੂੰ ਸਪਾਂਸਰ ਕਰਨਾ ਜਾਰੀ ਰਖਾਂਗੇ ਤੇ ਇਸ ਸਬੰਧੀ ਸਾਰੀ ਫੀਸ ਤੇ ਹੋਰ ਖਰਚੇ ਦੇਵਾਂਗੇ। ਇਥੇ ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸਤੰਬਰ ਨੂੰ ਇੱਕ ਆਦੇਸ਼ ਜਾਰੀ ਕਰਕੇ ਐਚ-1 ਬੀ ਵੀਜੇ ਉਪਰ ਪ੍ਰਤੀ ਦਰਖਾਸਤ ਇੱਕ ਲੱਖ ਡਾਲਰ ਦੀ ਫੀਸ ਲਾਗੂ ਕਰ ਦਿੱਤੀ ਹੈ।











Comments (0)