ਐਚ-1 ਬੀ ਵੀਜਾ ਉਪਰ ਇੱਕ ਲੱਖ ਡਾਲਰ ਫੀਸ ਲਾਉਣ ਨੂੰ ਅਦਾਲਤ ਵਿੱਚ ਚੁਣੌਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਾਊਥ ਏਸ਼ੀਅਨ ਅਮੈਰੀਕਨ ਜਸਟਿਸ ਕੋਲੈਬੋਰੇਟਿਵ ਨੇ ਪ੍ਰਮੁੱਖ ਲੇਬਰ ਯੁਨੀਅਨਾਂ, ਹੈਲਥ ਕੇਅਰ ਅਯੋਜਕਾਂ, ਯੁਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਟਰੰਪ ਪ੍ਰਸ਼ਾਸਨ ਦੁਆਰਾ ਐਚ-1 ਬੀ ਵੀਜਾ ਉਪਰ ਇੱਕ ਲੱਖ ਡਾਲਰ ਫੀਸ ਲਾਗੂ ਕਰਨ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਸਾਊਥ ਏਸ਼ੀਅਨ ਅਮੈਰੀਕਨ ਜਸਟਿਸ ਕੋਲੈਬੋਰੇਟਿਵ ਨੇ ਕਿਹਾ ਹੈ ਕਿ ਇਹ ਫੀਸ ਗੈਰ ਸੰਵਿਧਾਨਕ ਹੈ ਤੇ ਆਰਥਕ ਤੌਰ 'ਤੇ ਤਬਾਹਕੁੰਨ ਹੈ। ਯੂ ਐਸ ਡਿਸਟ੍ਰਿਕਟ ਕੋਰਟ ਉੱਤਰੀ ਕੈਲੀਫੋਰਨੀਆ ਡਿਸਟ੍ਰਿਕਟ ਵਿੱਚ ਦਾਇਰ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ 19 ਸਤੰਬਰ ਨੂੰ ਜਾਰੀ ਆਦੇਸ਼ ਜੋ 36 ਘੰਟੇ ਬਾਅਦ ਹੀ ਲਾਗੂ ਕਰ ਦਿੱਤਾ ਗਿਆ, ਅਜਿਹਾ ਕਰਕੇ ਐਡਮਨਿਸਟ੍ਰੇਟਿਵ ਪ੍ਰੋਸੀਜ਼ਰ ਐਕਟ ਦੀ ਉਲੰਘਣਾ ਕੀਤੀ ਗਈ ਹੈ। ਅਜਿਹਾ ਕਰਕੇ ਟਰੰਪ ਪ੍ਰਸ਼ਾਸਨ ਨੇ ਕਾਂਗਰਸ ਦੀਆਂ ਸ਼ਕਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਖੋਹ ਲਿਆ ਹੈ। ਇਸ ਪਟੀਸ਼ਨ ਦੀ ਗਲੋਬਲ ਨਰਸ ਫੋਰਸ, ਯੂਨਾਈਟਿਡ ਆਟੋ ਵਰਕਰਜ ਇੰਟਰਨੈਸ਼ਨਲ, ਦ ਅਮੈਰੀਕਨ ਐਸੀਸੀਏਸ਼ਨ ਆਫ ਯੁਨੀਵਰਸਿਟੀ ਪ੍ਰੋਫੈਸਰਜ ਤੇ ਕਮੇਟੀ ਆਫ ਇੰਟਰਨਸ ਐਂਡ ਰੈਜੀਡੈਂਸ ਦੁਆਰਾ ਹਮਾਇਤ ਕੀਤੀ ਗਈ ਹੈ।


Comments (0)