ਓਟਵਾ ਕੈਨੇਡਾ ਵਿਖ਼ੇ ਭਾਰਤੀ ਐੱਬੇਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ 15 ਅਗਸਤ ਦੀ ਦੁਪਹਿਰੇ: ਜਸਵਿੰਦਰ ਸਿੰਘ ਮੌਂਟਰੀਆਲ 

ਓਟਵਾ ਕੈਨੇਡਾ ਵਿਖ਼ੇ ਭਾਰਤੀ ਐੱਬੇਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ 15 ਅਗਸਤ ਦੀ ਦੁਪਹਿਰੇ: ਜਸਵਿੰਦਰ ਸਿੰਘ ਮੌਂਟਰੀਆਲ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 12 ਅਗਸਤ (ਮਨਪ੍ਰੀਤ ਸਿੰਘ ਖਾਲਸਾ):- 15 ਅਗਸਤ ਨੂੰ ਕੈਨੇਡੀਅਨ ਸਿੱਖਾਂ ਵਲੋਂ ਓਟਵਾ ਵਿਖ਼ੇ ਭਾਰਤੀ ਐੱਬੇਸੀ ਮੂਹਰੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦੇਂਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਮੌਂਟਰੀਆਲ ਨੇ ਕਿਹਾ ਕਿ ਇਹ ਮੁਜ਼ਾਹਰੇ ਦਰਿਆਈ ਪਾਣੀਆਂ ਦੀ ਨਿਰੰਤਰ ਲੁੱਟ, ਸਿੱਖ ਨਜ਼ਰਬੰਦੀਆਂ ਨੂੰ ਰਿਹਾਅ ਨਾ ਕਰਨ ਅਤੇ ਵਿਦੇਸ਼ਾਂ ਅੰਦਰ ਭਾਰਤ ਵਲੋਂ ਕੀਤੀ ਜਾਂਦੀ ਦਖਲਅੰਦਾਜ਼ੀ ਜਿਸ ਵਿਚ ਸਿੱਖਾਂ ਦਾ ਕਤਲ ਅਤੇ ਕਤਲ ਕਰਣ ਦੀਆਂ ਸਾਜ਼ਿਸ਼ਾ ਸ਼ਾਮਿਲ ਹਨ, ਵਿਰੁੱਧ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਦਿਨ ਭਾਰਤ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਣੀਆਂ ਦਿਤੀਆਂ, ਜੇਲ੍ਹਾਂ ਭੁਗਤੀਆਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾ ਦਿੱਤਾ ਗਿਆ । ਕਦਮ ਕਦਮ ਤੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਗਈਆਂ ਜੋ ਕਿ ਬਾ ਦਸਤੂਰ ਹੁਣ ਤਕ ਚਲ ਰਹੀਆਂ ਹਨ ਜਿਨ੍ਹਾਂ ਬਾਰੇ ਅਖਬਾਰਾਂ ਵਿਚ ਸੁਰਖੀਆਂ ਪੜਨ ਨੂੰ ਮਿਲਦੀਆਂ ਰਹਿੰਦੀਆਂ ਹਨ । ਉਨ੍ਹਾਂ ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਪ੍ਰਦਰਸ਼ਨ ਵਿਚ ਵਡੀ ਗਿਣਤੀ ਅੰਦਰ ਹਿੱਸਾ ਲੈ ਕੇ ਆਪਣਾ ਵਿਰੋਧ ਦਰਜ਼ ਕਰਵਾਉਣ ਦੀ ਅਪੀਲ ਕੀਤੀ ।