ਭਾਰਤੀ ਮੂਲ ਦੀ ਸਿਆਟਲ ਦੀ ਸਾਬਕਾ ਕੌਂਸਲ ਮੈਂਬਰ ਵੱਲੋਂ ਭਾਰਤ ਉਪਰ ਵੀਜ਼ਾ ਨਾ ਦੇਣ ਦਾ ਦੋਸ਼
* ਬਿਮਾਰ ਮਾਂ ਨੂੰ ਮਿਲਣ ਲਈ ਭਾਰਤ ਆਉਣਾ ਚਹੁੰਦੀ ਹੈ ਸਾਵੰਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਸਾਬਕਾ ਸਿਆਟਲ ਸਿਟੀ ਕੌਂਸਲ ਮੈਂਬਰ ਕਸ਼ਮਾ ਸਾਵੰਤ ਨੇ ਭਾਰਤੀ ਅਧਿਕਾਰੀਆਂ ਉਪਰ ਦੋਸ਼ ਲਾਇਆ ਹੈ ਕਿ ਉਨਾਂ ਨੇ ਮਈ 2024 ਤੋਂ ਬਾਅਦ ਉਸ ਦੀ ਦੋ ਵਾਰ ਵੀਜ਼ਾ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਉਨਾਂ ਕਿਹਾ ਕਿ ਉਹ ਆਪਣੀ ਬਿਮਾਰ ਮਾਂ ਨੂੰ ਵੇਖਣ ਲਈ ਭਾਰਤ ਆਉਣਾ ਚਹੁੰਦੀ ਹੈ ਪਰੰਤੂ ਭਾਰਤੀ ਅਧਿਕਾਰੀ ਵੀਜ਼ਾ ਦੇਣ ਤੋਂ ਇਨਕਾਰ ਕਰ ਰਹੇ ਹਨ। ਸਾਵੰਤ ਅਨੁਸਾਰ ਉਸ ਵੱਲੋਂ ਐਮਰਜੰਸੀ ਵੀਜ਼ੇ ਲਈ ਕੀਤੀ ਬੇਨਤੀ ਉਪਰ ਵੀ ਭਾਰਤੀ ਅਧਿਕਾਰਆਂ ਨੇ ਅਜੇ ਕੋਈ ਫੈਸਲਾ ਨਹੀਂ ਲਿਆ । ਉਸ ਦਾ ਵਿਸ਼ਵਾਸ਼ ਹੈ ਕਿ ਭਾਰਤੀ ਅਧਿਕਾਰੀਆਂ ਦਾ ਵੀਜ਼ਾ ਦੇਣ ਤੋਂ ਇਨਕਾਰ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਉਹ ਜਾਤੀ ਮੁੱਦਿਆਂ ਅਤੇ ਸੱਜੇ ਪੱਖੀ ਰਾਜਨੀਤੀ ਬਾਰੇ ਬੇਬਾਕ ਬੋਲਦੀ ਰਹੀ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੀ ਅਲੋਚਨਾ ਕਰਦੀ ਰਹੀ ਹੈ। ਸਵਾਤੀ ਦੀ 82 ਸਾਲਾ ਮਾਂ ਵਾਸੁੰਧਰਾ ਰਮਨੂਜਾਮ ਕਈ ਬਿਮਾਰੀਆਂ ਤੋਂ ਪੀੜਤ ਹੈ। ਸਾਵੰਤ ਅਨੁਸਾਰ ਮਾਂ ਦਾ ਇਲਾਜ ਕਰ ਰਹੇ ਡਾਕਟਰ ਦੁਆਰਾ ਮਾਂ ਦੀ ਡਿੱਗ ਰਹੀ ਸਿਹਤ ਬਾਰੇ ਇਕ ਪੱਤਰ ਦੇਣ ਦੇ ਬਾਵਜੂਦ ਉਸ ਦੀ ਵੀਜ਼ਾ ਬੇਨਤੀ ਬਿਨਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤੀ ਗਈ ਹੈ। ਸਾਵੰਤ ਨੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੱਕ ਵੀ ਪਹੁੰਚ ਕੀਤੀ ਸੀ ਤੇ ਉਨਾਂ ਨੂੰ ਮਾਂ ਦੀ ਸਿਹਤ ਬਾਰੇ ਦੱਸਿਆ ਸੀ ਪਰੰਤੂ ਕੋਈ ਜਵਾਬ ਨਹੀਂ ਆਇਆ।











Comments (0)