ਅਮਰੀਕਨ ਅਦਾਲਤ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਦਾ ਹੋਇਆ ਪਰਦਾਫਾਸ਼

ਅਮਰੀਕਨ ਅਦਾਲਤ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਦਾ ਹੋਇਆ ਪਰਦਾਫਾਸ਼

 ਸੁਣਵਾਈ ਦੌਰਾਨ ਹੋਰ ਵੀ ਬਹੁਤ ਕੁੱਝ ਸਾਹਮਣੇ ਆਉਣ ਦੀ ਵਧੀ ਸੰਭਾਵਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 13 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-  ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤੀ ਏਜੰਟ ਵੱਲੋਂ ਕਤਲ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਗੁਪਤਾ ਨਾਂ ਦੇ ਵਿਅਕਤੀ ਦੀ ਅਮਰੀਕਨ ਗੁਪਤ ਅਫ਼ਸਰ ਨਾਲ ਹੋਈ ਗੱਲਬਾਤ ਦਾ ਬਿਉਰਾ ਕੇਸ ਦੇ ਪ੍ਰੋਸੀਕਿਊਟਰ ਵੱਲੋਂ ਅਮਰੀਕਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ । ਭਾਰਤੀ ਏਜੰਟ ਗੁਪਤਾ ਦੀ ਅਮਰੀਕਾ ਦੇ ਅੰਡਰ ਕਵਰ ਅਫ਼ਸਰ ਦੇ ਨਾਲ ਹੋਈ ਗੱਲਬਾਤ ਵਿੱਚ ਗੁਪਤਾ ਉਸ ਅਫ਼ਸਰ ਨੂੰ ਕਿਸੇ ਗੈਂਗ ਦਾ ਮੈਂਬਰ ਸਮਝਦੇ ਹੋਏ ਸਿੱਖ ਆਗੂਆਂ ਨੂੰ ਮਾਰਨ ਸਬੰਧੀ ਗੱਲਬਾਤ ਕਰਦਾ ਹੈ । ਉਸ ਗੱਲਬਾਤ ਦੌਰਾਨ ਗੁਪਤਾ ਅਮਰੀਕਨ ਅਫ਼ਸਰ ਨੂੰ ਕਹਿੰਦਾ ਹੈ ਕਿ ਉਹ ਜਹਾਜ਼ ਰਾਹੀਂ ਤੁਹਾਨੂੰ ਹਥਿਆਰ ਭੇਜਣਗੇ । ਹਥਿਆਰਾਂ ਵਾਸਤੇ ਉਹ ਟੋਏ (ਖਿਡਾਉਣਾ) ਲਫ਼ਜ਼ ਵਰਤਦਾ ਹੈ । ਇਸ ਦੇ ਨਾਲ ਹੀ ਉਹ ਡਰੱਗ ਦੀ ਗੱਲ ਵੀ ਕਰਦਾ ਹੈ ਕਿ ਅਸੀਂ ਇਹ ਵੀ ਤੁਹਾਡੇ ਲਈ ਭੇਜਾਂਗੇ । ਇਹਦੇ ਇਲਾਵਾ ਉਹ ਬੜੇ ਯਕੀਨ ਨਾਲ ਅਮਰੀਕਨ ਅਫ਼ਸਰ ਨੂੰ ਕਹਿੰਦਾ ਹੈ ਕਿ ਇੰਨ੍ਹਾ ਸਮਾਨ ਲਈ ਓਹ ਕਲੀਰੈਂਸ ਜਾਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਕਰੇ, ਸਭ ਕੁੱਝ ਉਹਨਾਂ ਦੇ ਹੱਥ ਵਿੱਚ ਹੈ । ਚੈਕ ਰਿਪਲਿਕ ਤੋਂ ਉਹਨਾਂ ਵਾਸਤੇ ਜਹਾਜ਼ ਵਿੱਚ ਲੋੜੀਂਦਾ ਸਮਾਨ ਭੇਜਿਆ ਜਾਵੇਗਾ ਤੇ ਉਥੇ ਪਹੁੰਚਾਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ । ਗੁਪਤਾ ਨੇ ਇਹ ਵੀ ਵਾਅਦਾ ਕੀਤਾ ਕਿ ਯੂਸੀ ਦੁਆਰਾ ਪੀੜਤ ਨੂੰ ਮਾਰਨ ਤੋਂ ਬਾਅਦ, ਗੁਪਤਾ ਸੰਯੁਕਤ ਰਾਜ ਅਮਰੀਕਾ ਵਿੱਚ ਯੂਸੀ ਦਾ ਦੌਰਾ ਕਰੇਗਾ ਅਤੇ ਇੱਕ "ਚੰਗਾ ਤੋਹਫ਼ਾ" ਲਿਆਏਗਾ। ਇਹ ਕਾਲ ਗੁਪਤਾ ਦੇ ਪੀੜਤ ਨੂੰ ਕਤਲ ਕਰਨ ਦੇ ਇਰਾਦੇ ਦਾ ਵੀ ਸਬੂਤ ਦਿੰਦੀ ਹੈ, ਅਤੇ ਗੁਪਤਾ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਸਦੇ ਸਹਿ-ਸਾਜ਼ਿਸ਼ਕਾਰਾਂ ਅਤੇ ਯੂਸੀ ਨਾਲ ਉਸਦੀ ਚਰਚਾ ਪੀੜਤ ਨੂੰ ਕਤਲ ਕਰਨ ਬਾਰੇ ਸੀ। ਉਹ ਕਹਿੰਦਾ ਹੈ ਕਿ ਅਸੀਂ ਚਾਰ ਕੰਮ ਕਰਨੇ ਹਨ । ਉਹ ਰਿਪਦੁਮਨ ਸਿੰਘ ਮਲਿਕ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵੱਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਕਿ ਅਸੀਂ ਇਹ ਪਹਿਲੇ ਨਿਸ਼ਾਨੇ ਮੁਕੰਮਲ ਕਰ ਚੁੱਕੇ ਹਾਂ ਤੇ ਹੁਣ ਅਗਲੇ ਨਿਸ਼ਾਨੇ ਵੱਲ ਵਧ ਰਹੇ ਹਾਂ । ਜਿਕਰਯੋਗ ਹੈ ਕਿ ਜਿਹੜੇ ਸਿੱਖ ਵੱਖਰੇ ਖਾਲਸਾ ਰਾਜ ਦੀ ਗੱਲ ਕਰਦੇ ਹਨ, ਜਾਂ ਸਿੱਖ ਹੱਕਾਂ ਦੀ ਪੈਰਵਾਈ ਕਰਦੇ ਨੇ ਉਹ ਭਾਰਤੀ ਏਜੰਸੀਆਂ ਦੇ ਨਿਸ਼ਾਨੇ ਤੇ ਹਨ । ਏਜੰਸੀਆਂ ਸਿੱਖਾਂ ਵਿੱਚ ਭਰਾ ਮਾਰੂ ਜੰਗ ਫੈਲਾ ਕੇ ਆਪਣਾ ਮਕਸਦ ਹੱਲ ਕਰਨ ਦੀ ਕੋਸ਼ਿਸ਼ ਵਿੱਚ ਸਨ । ਗੁਪਤਾ ਦੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਮੂਲੀਅਤ ਦੇ ਸਬੂਤ, ਅਤੇ ਨਾਲ ਹੀ ਹਰਦੀਪ ਸਿੰਘ ਨਿੱਝਰ ਅਤੇ ਹੋਰ ਕੈਨੇਡੀਅਨ ਨਿਸ਼ਾਨਿਆਂ ਦੇ ਕਤਲ ਦੀ ਯੋਜਨਾਬੰਦੀ ਵਿੱਚ ਉਸਦੀ ਭਾਗੀਦਾਰੀ, "ਦੋਸ਼ ਲਗਾਏ ਗਏ ਆਚਰਣ ਸੰਬੰਧੀ ਸਬੂਤਾਂ ਨਾਲ ਅਟੁੱਟ ਤੌਰ 'ਤੇ ਜੁੜੀ ਹੋਈ ਹੈ। ਪਰ ਅੰਡਰ ਕਵਰ ਅਮਰੀਕਨ ਸੁਰੱਖਿਆ ਅਫ਼ਸਰ ਦੀ ਮੁਸਤੈਦੀ ਅਤੇ ਹੁਸ਼ਿਆਰੀ ਨਾਲ ਭਾਰਤੀ ਏਜੰਟ ਗੁਪਤਾ ਦਾ ਪਰਦਾ ਫਾਸ਼ ਹੋ ਗਿਆ ਹੈ ।  ਮੁਕੱਦਮਾ ਅਜੇ ਜਾਰੀ ਹੈ, ਸੁਣਵਾਈ ਦੌਰਾਨ ਹੋਰ ਵੀ ਬਹੁਤ ਕੁੱਝ ਸਾਹਮਣੇ ਆਉਣ ਦੀ ਸੰਭਾਵਨਾ ਹੈ, ਜਿਹੜੇ ਚਾਰ ਹੋਰ ਕਤਲਾਂ ਦੀ ਗੱਲ ਕੀਤੀ ਗਈ ਹੈ, ਉਹਨਾਂ ਬਾਰੇ ਵੀ ਇੰਕਸ਼ਾਫ਼ ਹੋ ਸਕਦੇ ਹਨ । ਅਦਾਲਤ ਅੰਦਰ ਪੇਸ਼ ਕੀਤੇ ਜਾ ਰਹੇ ਸਬੂਤਾਂ ਸਦਕਾ ਇਸ ਮਾਮਲੇ ਵਿਚ ਬਣ ਰਹੇ ਹਾਲਾਤਾਂ ਅੰਦਰ ਭਾਰਤ ਸਰਕਾਰ ਬੁਰੀ ਤਰ੍ਹਾਂ ਘਿਰ ਰਹੀ ਹੈ ਕਿ ਕਿਸ ਤਰ੍ਹਾਂ ਇਹ ਵਿਦੇਸ਼ਾਂ ਅੰਦਰ ਸਿੱਖਾਂ ਦੇ ਕਤਲ ਜਾਂ ਕਤਲ ਕਰਵਾਣ ਦੀ ਸਾਜ਼ਿਸ਼ ਵਿਚ ਸ਼ਾਮਿਲ ਹੈ ।