ਪੰਜਾਬੀਆਂ ਦੀ ਵੱਡੀ ਪ੍ਰਾਪਤੀ,ਹਰਜਿੰਦਰ ਸਿੰਘ ਸਿੱਧੂ ਡੈਲਟਾ ਦੇ ਪੁਲਿਸ ਮੁਖੀ ਬਣੇ

ਪੰਜਾਬੀਆਂ ਦੀ ਵੱਡੀ ਪ੍ਰਾਪਤੀ,ਹਰਜਿੰਦਰ ਸਿੰਘ ਸਿੱਧੂ ਡੈਲਟਾ ਦੇ ਪੁਲਿਸ ਮੁਖੀ ਬਣੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਐਬਟਸਫੋਰਡ-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਦੀ ਪੁਲਿਸ ਬੋਰਡ ਦੇ ਚੇਅਰਮੈਨ ਲਐਨ ਟੇਟ ਵਲੋਂ  ਦੱਸਿਆ ਗਿਆ ਹੈ ਕਿ ਸੀਨੀਅਰ ਪੰਜਾਬੀ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਹਰਜ ਸਿੱਧੂ ਨੂੰ ਡੈਲਟਾ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਹੈ, ਜੋ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ । 7 ਜੁਲਾਈ, 1888 ਨੂੰ ਹੋਂਦ ਵਿਚ ਆਈ ਡੈਲਟਾ ਪੁਲਿਸ ਵਿਭਾਗ ਦੇ 136 ਸਾਲਾਂ ਦੇ ਇਤਿਹਾਸ ਵਿਚ ਇਸ ਉੱਚ ਅਹੁਦੇ 'ਤੇ ਪਹੁੰਚਣ ਵਾਲੇ ਉਹ ਪਹਿਲੇ ਪੰਜਾਬੀ ਪੁਲਿਸ ਅਧਿਕਾਰੀ ਹਨ ।ਹਰਜਿੰਦਰ ਸਿੰਘ ਸਿੱਧੂ 1993 ਵਿਚ ਬਤੌਰ ਸਿਪਾਹੀ ਡੈਲਟਾ ਪੁਲਿਸ ਵਿਚ ਭਰਤੀ ਹੋਏ ਸਨ । ਫਿਰ ਉਹ ਇੰਸਪੈਕਟਰ ਤੇ ਸੁਪਰਡੈਂਟ ਪੁਲਿਸ ਅਧਿਕਾਰੀ ਬਣੇ ਤੇ ਹੁਣ ਉਹ ਡਿਪਟੀ ਚੀਫ਼ ਵਜੋਂ ਸੇਵਾਵਾਂ ਨਿਭਾਅ ਰਹੇ ਹਨ ।ਹਰਜਿੰਦਰ ਸਿੰਘ  ਕੈਨੇਡੀਅਨ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਦੇ ਚੇਅਰਮੈਨ ਰਹਿ ਚੁੱਕੇ ਹਨ ਤੇ 2022 ਵਿਚ ਕੈਨੇਡਾ ਦੀ ਗਵਰਨਰ ਜਨਰਲ ਨੇ ਉਨ੍ਹਾਂ ਨੂੰ 'ਆਰਡਰ ਆਫ਼ ਮੈਰਿਟ ਐਵਾਰਡ' ਨਾਲ ਸਨਮਾਨਿਤ ਕੀਤਾ ਸੀ ।