ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਐਤਵਾਰ, 6 ਅਕਤੂਬਰ 2024

ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਐਤਵਾਰ, 6 ਅਕਤੂਬਰ 2024

ਵਰਲਡ ਸਿੱਖ ਪਾਰਲੀਮੈਂਟ ਦਾ 5ਵਾਂ ਸਲਾਨਾ ਜਨਰਲ ਇਜਲਾਸ ਫ੍ਰੈਂਕਫਰਟ, ਜਰਮਨੀ 4-6 ਅਕਤੂਬਰ 2024

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਰਮਨੀ: (ਬਿੱਟੂ ਅਰਪਿੰਦਰ ਸਿੰਘ ਫਰੈੰਕਫ਼ੋਰਟ ਜਰਮਨ): ਵਰਲਡ ਸਿੱਖ ਪਾਰਲੀਮੈਂਟ ਦਾ 5ਵਾਂ ਜਨਰਲ ਇਜਲਾਸ ਫਰੈਂਕਫਰਟ ਵਿੱਚ ਹੋਣ ਜਾ ਰਿਹਾ ਹੈ ਜਿਸ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਪੂਰੇ ਯੂਰਪ ਸਮੇਤ ਦੁਨੀਆ ਭਰ ਦੇ ਪਾਰਲੀਮੈਂਟ ਦੇ ਮੈਂਬਰ, ਸਹਿਯੋਗੀ ਅਤੇ ਅਬਜ਼ਰਵਰ ਹਿੱਸਾ ਲੈ ਰਹੇ ਹਨ । ਇਸ ਮਹੱਤਵਪੂਰਨ ਇਜਲਾਸ ਵਿੱਚ ਕੀਤੇ ਜਾ ਰਹੇ ਪੰਥਕ ਕੰਮਾਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਭਵਿੱਖਤ ਕੰਮਾਂ ਲਈ ਵਿਚਾਰਾਂ ਕੀਤੀਆਂ ਜਾਣਗੀਆਂ। ਸਿੱਖ ਆਗੂਆਂ, ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨੌਜਵਾਨਾਂ ਅਤੇ ਵਿਸ਼ਵ ਭਰ ਦੇ ਪ੍ਰਤੀਨਿਧਾਂ ਨੂੰ ਇਜਲਾਸ ਵਿੱਚ ਪਹੁੰਚਣ ਦਾ ਖੁਲ੍ਹਾ ਸੱਦਾ ਹੈ ।

ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇ ਸਾਲਾਨਾ ਜਨਰਲ ਇਜਲਾਸ ਮੌਕੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੇ ਹਫਤਾਵਾਰੀ ਦਿਵਾਨ ਵਿੱਚ ਐਤਵਾਰ 6 ਅਕਤੂਬਰ 2024 ਨੂੰ ਇੱਕ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਅਹਿਮ ਸ਼ਖਸੀਅਤਾਂ ਅਤੇ ਬੁਲਾਰੇ ਜਰਮਨ ਦੀਆਂ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਮੂਹ ਸੰਗਤਾਂ ਨੂੰ ਇਸ ਕਾਨਫਰੰਸ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਬੇਨਤੀ ਹੈ । ਸਾਰੇ ਪ੍ਰੋਗਰਾਮਾਂ ਦੀ ਰੂਪ ਰੇਖਾ ਇਸ਼ਤਿਹਾਰਾਂ ਵਿੱਚ ਉਲੀਕੀ ਹੋਈ ਹੈ ਸ਼ਨੀਵਾਰ ਫਰੈੰਕਫੋਰਟ ਨਾਲ ਲੱਗਦੇ ਕਸਬੇ ਔਫ਼ਨਬਾਖ਼ ਵਿਖੇ ਵਿਸ਼ੇਸ਼ ਪ੍ਰੋਗਰਾਮ ਇੱਕ ਵਿਸ਼ਾਲ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ ਜਰਮਨ ਯੂਰਪ ਤੋਂ ਸੰਗਤਾਂ ਹੁੰਮ ਹੁਮਾਂ ਕੇ ਦਰਸ਼ਨ ਦੇਣ ਜੀ ! ਵਿਸ਼ੇਸ਼ ਬੇਨਤੀ ਹੈ ਜਰਮਨ ਤੇ ਖਾਸ ਕਰ ਫਰੈੰਕਫੋਰਟ ਨਜ਼ਦੀਕ ਵੱਸਦੇ ਸਿੰਘਾਂ ਤੇ ਸਿੱਖ ਪਰਿਵਾਰਾਂ ਨੂੰ ਕਿ ਆਓ ਇਸ ਸ਼ੁੱਭ ਕਾਰਜ ਦਾ ਹਿੱਸਾ ਬਣੀਏ ਤੇ ਬੱਚਿਆਂ ਸਮੇਤ ਸ਼ਾਮਲ ਹੋਈਏ। ਵਧੇਰੇ ਜਾਣਕਾਰੀ ਲਈ ਭਾਈ ਗੁਰਚਰਨ ਸਿੰਘ ਗੁਰਾਇਆ ਹੋਣਾ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 00491775031568

ਨੋਟ :- ਇਹ ਪ੍ਰੋਗਰਾਮ ਸਾਡੀ ਨਵੀਂ ਸਿੱਖ ਪੀੜੀ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਸੋ ਨੌਜਵਾਨ ਬੱਚੇ ਬੱਚੀਆਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਜੀ !