ਕਿਸੇ ਦਲਿਤ ਜਾਂ ਔਰਤ ਨੂੰ ਗੁਰਗੱਦੀ ਕਿਊਂ ਨਹੀਂ ਦਿੱਤੀ ਗਈ  ?

 ਕਿਸੇ ਦਲਿਤ ਜਾਂ ਔਰਤ ਨੂੰ ਗੁਰਗੱਦੀ ਕਿਊਂ ਨਹੀਂ ਦਿੱਤੀ ਗਈ  ?

ਪੁਰਾਣੀਆਂ ਲਿਖਤਾਂ ‘ਚ ਪ੍ਰਬਚਨ “ਗੁਰਿਆਈ ਦਾ ਟਿਕਾ” ਮਿਲਦਾ ਹੈ, ਜਿਹੜਾ ਬਾਦ ਦੇ ਲੇਖਕਾਂ ਦੀ ਕੱਚ-ਘਰੜ ਸਿੱਖਿਆ ਕਾਰਣ ਵਿਗੜਦਾ ਪਰਿਵਰਤਨ ਹੁੰਦਾ ਹੋਇਆ ਗੁਰਗੱਦੀ ਜਾਂ ਗੁਰੂਗੱਦੀ ਜਾਂ ਤਾਜਪੋਸ਼ੀ ਅਤੇ ਟਿੱਕਾ ਯਾਨਿ ਮੱਥੇ ‘ਤੇ ਤਿਲਕ ਬਣ ਗਿਆ, ਕਿਉਂਕਿ ਸ਼ੈਵਾਂ ਸਾਕਤਾਂ ਵੈਸ਼ਨਵਾਂ ਬੈਰਾਗੀਆਂ ਨਾਥਾਂ ਬ੍ਰਾਹਮਣਾਂ ਦੀਆਂ ਗੱਦੀਆਂ ਪੰਜ ਪੈਸੇ ਨਾਰੀਅਲ ਤੇ ਟਿੱਕੇ ਦੀਆਂ ਰਸਮਾਂ ਦੁਆਰਾ ਹੀ ਨੇਪਰੇ ਚੜਦੀਆਂ ਦਰਸਾਈਆਂ ਗਈਆਂ ਹਨ। 

ਵੈਸੇ ਇਹ ਵੀ ਗੌਰ ਕਰਣ ਵਾਲਾ ਨੁਕਤਾ ਹੈ ਕਿ ਪੈਸੇ ਜਾਂ ਪੈਸਾ, ਕਿਸ ਵੇਲੇ ਸਿੱਕੇ ਦਾ ਨਾਉਂ ਪਿਆ ? ਯਕੀਨਨ ਸਤਿਗੁਰੁ ਜੀਆਂ ਵੇਲੇ ਤਾਂ ਸ਼ਾਇਦ ਨਹੀਂ। ਪੁਰਤਗਾਲੀਆਂ ਦੇ ਪੀਸ਼ਾ ਤੋਂ ਆਰੰਭ ਪੈਸਾ ਸ਼ਬਦ ਦਾ ਦੱਸਿਆ ਜਾਂਦਾ ਹੈ, ਲੋਧੀਆਂ ਅਤੇ ਮੁਗਲਾਂ ਵੱਲੋਂ ਨਹੀਂ। ਸੋ ਜਿਸ ਵੇਲੇ ਪੈਸਾ ਨਾਉਂ ਦਾ ਸਿੱਕਾ ਪੰਜਾਬ ਵਿੱਚ ਜਾਰੀ ਹੋਇਆ ਉਸ ਦੇ ਢੇਰ ਚਿਰ ਪਰਚਲਨ ਤੋਂ ਬਾਦ ਹੀ ਤਾਂ ਪਰੰਪਰਾ ਬਣ ਲਿਖਤ ਵਿਚ ਆਇਆ । ਜਿਵੇਂ ਕਿ ਅਕਬਰੀ ਰੁਪੱਈਏ ਦੇ ਢੇਰ ਚਿਰ ਪਰਚਲਨ ਤੋ ਬਾਦ ਇਹ ਪਰੰਪਰਿਕ ਲਿਖਤਾਂ ਵਿਚ ਆਇਆ, ਜਦੋਂ ਕਿ ਬਾਦ ਵਿਚ ਜਦੋਂ ਜਨਮ ਸਾਖੀ ਲਿਖੀ ਗਈ ਸੀ, ਜਿਸ ਵਿੱਚ ਇੰਦਰਾਜ ਹੈ ਕਿ ਬਾਬਾ ਨਾਨਕ ਨੂੰ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪੱਈਏ ਸੌਦਾ ਵਪਾਰ ਕਰਣ ਲਈ ਦਿੱਤੇ, ਜੋ ਕਿ ਉਨ੍ਹਾਂ ਨੇ ਭੁੱਖਿਆਂ ਨੂੰ ਲੰਗਰ ਵਰਤਾਉਣ ਵਿਚ ਖਰਚ ਕਰ ਦਿੱਤੇ । ਇਹ ਸਾਬਤ ਹੁੰਦਾ ਹੈ ਕਿ ਬਹੁਤ ਸਮਾ ਗੁਜ਼ਰ ਜਾਣ ਤੋਂ ਬਾਦ, ਇਤਿਹਾਸਕ ਬੁੱਧੀ ਤੋਂ ਹੀਣਾ ਬਿਰਤਾਂਤ ਨਵੀਂ ਬੋਲੀ ‘ਚ ਜਾਂ ਵਿਗੜੇ ਰੂਪ ਵਿਚ ਲਿਖਿਆ ਗਿਆ। 

ਸੋ ਪੁਰਾਣਾ ਮੌਲਿਕ ਪ੍ਰਵਚਨ ਹੈ “ਗੁਰਿਆਈ ਦਾ ਟਿਕਾ (ਟਿਕਾਅ)”। ਉਨ੍ਹਾਂ ਸਮਿਆਂ ਵਿਚ “ਟਿਕਾਣਾ” ਸ਼ਬਦ ਕਿਸੇ ਵੀ ਮੱਤ ਦੇ ਕੇਂਦਰ ਵਾਸਤੇ ਵਰਤੋਂ ਵਿੱਚ ਸੀ। ਸੇਵਾ ਪੰਥੀਆਂ ਦੇ ਕੇਂਦਰਾਂ ਵਾਸਤੇ ਸਬਦ ਟਿਕਾਣਾ ਵਰਤਿਆ ਜਾਂਦਾ ਸੀ। 

ਹੁਣ ਜਦੋਂ ਬਿਰਤਾਂਤ ਸੁਧੁ ਰੂਪ ‘ਚ ਪਕੜ ਹੋਇਆ ਤਾਂ ਸੁਆਲ ਵੀ ਥਹੁ ਸਿਰ ਲੱਗਣਗੇ ਮਤਲਬ ਬੇਥਵੇ ਨਹੀਂ ਹੋਣਗੇ ।

ਗੱਦੀ ਜਾਂ ਅਹੁਦਾਃ ਲਿਆਕਤ, ਸਮਰੱਥਾ, ਯੋਗਤਾ, ਭਿ੍ਸ਼ਟਾਚਾਰ ਦੇ ਅਧੀਨ ਦਿੱਤਾ ਜਾਂਦਾ ਹੈ । ਯੂਰਪ ਦੇ ਪੁਨਰਜਾਗਰਣ ਕਾਲ ਤੋਂ ਲੈ ਕੇ ਮਕੈਨੀਕਲ ਯੁਗ ਤੀਕਰ ਅਤੇ ਇਸ ਦੌਰਾਨ ਕੋਈ ਵੀ ਔਰਤ ਲੀਡਰਸ਼ਿਪ ਪੀਰੀ ਮੀਰੀ ਅਤੇ ਵਣਜ ਖੇਤਰਾਂ ਵਿਚ ਮੁਹਰੈਲ ਜਾਂ ਰਹਿਬਰ ਵਿਖਾਈ ਨਹੀਂ ਦਿੱਤੀ, ਸਿਵਾਏ ਰਾਜਸ਼ਾਹੀ ਤਾਜਧਾਰੀਆਂ ਦੇ। ਹਾਲਾਂ ਕਿ ਸਾਰੀ ਲੀਡਰਸ਼ਿਪ ਦੇ ਜੈਵਿਕ ਜਨਮ ਦੀ ਭੰਡੁ ਔਰਤ ਹੀ ਹੁੰਦੀ ਹੈ, ਮਾਰਕਸਿਸਟਾਂ ਅਤੇ ਰੂਹਾਨਵਾਦੀਆਂ ਦੀ ਵੀ।

​​​​​​ਆਦਿ-ਕਾਲ ਤੋਂ ਹੀ ਔਰਤ ਕੁਦਰਤ ਦੀਆਂ ਜਿਨਸਾਂ ਦਾ ਮੁੱਢ ਅਤੇ ਸ਼ਿੰਗਾਰ, ਦੇਹਸੰਜੋਗ, ਜਨਮ ਵਿਜੋਗ, ਪਾਲਣ-ਪੋਸਣ ਵਾਲੇ ਜਗਮਾਤ-ਕੁਦਰਤਿ ਪ੍ਰਭ ਦੀ ਪ੍ਰਭੂ-ਇੱਛਾ ਦਾ ਸਾਧਨ ਰਹੀ ਹੈ, ਜਦੋਂ ਕਿ ਮਾਇਆ ਅਫ਼ਸਾਨਾ ਭਰਮਿਤ ਪੈਤ੍ਰਿਕ ਯੁਗ ਤੋਂ ਹੀ ਮਰਦ, ਸ਼ਿਕਾਰੀ ਬਿਰਤੀ ‘ਚ ਗ਼ਲਤਾਨ, ਮਲਕ-ਤਹਿਜ਼ੀਬ ਦੀ ਉਸਾਰੀ ‘ਵਿਚ ਹੀ ਰੁਚੀਗਤ ਰਿਹਾ ਹੈ। ਸੋਇ ਮਰਦ ਪ੍ਰਧਾਨ ਬਿਰਤੀ ਹੀ ਸੁਰਤ/ਦਰਸਨੁ ਰੂਪ ਵਿਚ ਪਰਪੱਕ ਸਥਾਪਤ ਹੋ ਗਿਆ, ਜਿਸ ਵਿਚ ਕਬਜੇ ਲਈ ਮੁਕਾਬਲਾ ਖੂੰਰੇਜ਼ੀ ਅਤੇ ਪਰਿਵਾਰ, ਸਥਾਨ ਅਤੇ ਮਲਕੀ ਆਯਾਮ ਹੀ ਨੀਂਹ ਬਣ ਗਏ । ਐਸੇ ਵਿੱਚ ਵੀ ਔਰਤ, ਸੰਜੋਗ-ਜਨਮ ਸਿਰਜਣਾ-ਸਾਧਕੀ ਹੀ ਰਹੀ ਅਤੇ ਮਰਦ ਉਤੇ ਤਹਿਜ਼ੀਬ ਅਨੁਸਾਰ ਪਰਿਵਾਰ ਲਈ ਕਮਾਈ ਦੀ ਪੂਰੀ ਜ਼ਿੰਮੇਵਾਰੀ ਆਇਦ ਹੁੰਦੀ ਰਹੀ ਹੈ ਅਤੇ ਇਸੇ ਕਾਰਣ ਕਰਕੇ ਔਰਤ ਸੰਪੰਨ ਮਰਦ ਨੂੰ ਪਰਿਵਾਰ ਪੈਦਾ ਕਰਣ ਖ਼ਾਤਰ ਪਸੰਦ ਕਰਦੀ ਹੈ, ਭਾਵੁਕ ਪਸੰਦਗੀ ਨੂੰ ਨਕਾਰ ਕੇ। ਇਹ ਪੈਤ੍ਰਿਕ ਤਹਿਜ਼ੀਬ ਦੀ ਸਚਾਈ ਹੈ।

ਤਾਂ ਔਰਤਃ  ਮਸੀਹੀ, ਬੋਧੀ, ਜੈਨ, ਨਾਥ, ਬੈਰਾਗੀ, ਯਹੂਦੀ, ਇਸਲਾਮੀ ਲਹਿਰਾਂ ਦਾ ਮੁੱਦਾ ਹੀ ਨਹੀਂ ਸਨ। ਮੁੱਦਾ ਤਾਂ ਮਰਦ ਦੇ ਸ਼ਿਕਾਰੀਪੁਣੇ ਅਤੇ ਮਾਇਆਵੀ ਬੁੱਧੀ ਅਤੇ ਕਿਰਦਾਰ ਦਾ ਹੀ ਰਿਹਾ ਹੈ। 

ਅਜਰ ਜਰਨਾ ਪਿਆ ਸਾਰੇ ਸੱਚੁ ਰਾਹ ਨੂੰ ਵਰੋਸਾਏ ਰਹਿਬਰਾਂ ਨੂੰ ਸ਼ਿਕਾਰੀ ਮਰਦ ਤਹਿਜ਼ੀਬ ਦਾ । ਸੋ ਸਭ ਦੇ ਰਹਿਬਰ ਵੀ ਮਰਦ ਹੀ ਰਹੇ ,ਕਿਉਂ ਜੋ ਮਰਦ ਪ੍ਰਧਾਨ ਤਹਿਜ਼ੀਬ ਵਿਚ ਮਰਦ ਹੀ ਬਿਮਾਰ ਸੀ/ਹਨ ।

ਸਤਿ/ਅਸਤਿਤਵ/ਹੋਂਦੁ/ਵਜੂਦ ਯਾਨਿ ਸਤਿਨਾਮੁ ਦੇ ਏਕੋ ਗੁਰ ਦੇ ਗਿਆਨ ਅਨੁਭਵ ਦੇ ਆਤਮਸਾਤੀ ਸਤਿਗੁਰੁ ਨਾਨਕ ਜੀ, ਦਾ ਸਿਰਜਿਆ ਉਦਾਸੀ ਸਚਿਆਰੁ ਚਰਨ ਦਾ ਮੁੱਢ ਨਿਰਮਲ ਪੰਥ/ਹੁਕਮ , ਸ਼ਿਕਾਰੀ ਮਰਦ ਪ੍ਰਧਾਨ ਤਹਿਜ਼ੀਬ ਤੋਂ ਨਿਆਰਾ ਸੀ। ਇਸ ਗੁਰਦ੍ਰਿਸ਼ਟੀ ਦੁਆਰਾ ਪਰੰਪਰਿਕ ਮਾਇਆ ਛੱਲ ਪ੍ਰਬੀਨ ਸ਼ਿਕਾਰੀ ਮਰਦ ਤਹਿਜ਼ੀਬ ਤੋਂ ਨਿਰਲੇਪ ਮਨੁੱਖ, ਜੋ ਵੀ ਗੁਰ-ਮੁੱਖਾ/ ਗੁਰਦ੍ਰਿਸ਼ਟੀ ਧਾਰਕ/ ਗੁਰਨਜ਼ਰੀਏ ਵਾਲਾ ਸਤਿਗੁਰੁ ਜੀ ਦੀ ਜਾਂਚੇ ਆਇਆ, ਤਿਸ ਨੂੰ “ਗੁਰਿਆਈ ਦੇ ਟਿਕਾਅ” ਵਾਲੀ ਰਾਹਬਰੀ ਸੌਂਪ ਦਿੱਤੀ ਗਈ। ਇਹ ਸਿਲਸਿਲਾ ਨੌਂ ਪੀੜੀਆਂ ਤੀਕਰ ਚੱਲਿਆ। ਏਕਾ ਜੋਤੁ ਜੁਗਤ ਸਾਈ..॥

ਮਰਦਾਂ ਵਿਚਕਾਰ ਟਾਕਰਾ ਸੀ, ਜਿਸ ਵਿਚ ਸਾਬਤ ਮਰਦਾਨੇ ਗੁਰ-ਦਰਸੀ ਗੁਰੁਦਰਸਨੁ ਧਾਰਕ ਸਿਰੜੀ ਗੁਰ-ਸਿੱਖ ਸਤਿਕਰਤਾਰੀਏ ਸਤਿਨਾਮੀਏ ਅਜਰ ਜਰ ਕੇ ਸ਼ਹਾਦਤਾਂ ਦੀ ਪੱਕੀ ਨੀਂਹ ਧਰ ਗਏ । “ਮਲਕ-ਮਰਦਾਂ ਅਤੇ ਸਾਬਤ ਸੂਰਤ ਸਾਬਤ ਮਰਦਾਨਾ” ਵਾਲਾ ਕੁਦਰਤਿ-ਪਰਮਅਰਥ ਵਾਲੀ ਇਤਹਾਸਿਕ ਸਚਿਆਈ ਸਮਝਿਉ, ਐਵੇਂ ਪਰੰਪਰਿਕ ਅਤੇ ਡਿਕਸ਼ਨਰੀ ਅਰਥਾਂ ਵਿਚ ਉਲਝ ਕੇ ਹੀ ਨਾਂਹ ਰਹਿ ਜਾਇਉ ।

ਜੇਕਰ ਅਜੇਹੇ ਕਾਲਯੁਗ ਸਥਾਨਕ ਪਰਿਵੇਸ਼ ਵਿਚ ਕੋਈ ਔਰਤ ਕਿਸੇ ਏਕੋਸਤਿਗੁਰੁ-ਦਰਸਨੁ ਦੇ ਮੂਲ ਗੁਰਦਰਸੁ ਵਾਲੀ ਗੁਰਦ੍ਰਸ਼ਟਾ-ਪਰਵਰਤਕ ਨਹੀਂ ਹੋਈ ਜਾਂ ਕਿਸੇ ਪੰਥ ਦੀ ਨੀਂਹ ਨਹੀਂ ਰੱਖ ਸਕੀ ਜਾਂ ਲਹਿਰ ਤੋਰ ਸਕਣ ਦੇ ਕਾਬਲ ਨਹੀਂ ਹੋਈ, ਤਾਂ ਕੀ ਇਹ ਅਨਹੋਣੀ ਹੈ, ਜਾਂ ਕਿ ਯੋਗਤਾ, ਸਮਰੱਥਾ ਅਤੇ ਲਿਆਕਤ ਦੀ ਅਣਹੋਂਦ ਔਰਤਾਂ ਵਿਚ ਸੀ ? ਭੁੱਲਣਾ ਨਹੀਂ ਕਿ ਗੁਰਦਰਸ ਨੂੰ ਦਰਸਨੁ ‘ਚ ਢਾਲਣ ਅਤੇ ਦਰਸਨੁ ਨੂੰ ਸ਼ਬਦ ‘ਚ ਸੰਚਾਰਣ ਦੀ ਲਿਆਕਤ, ਕੁਦਰਤਿਸੁਰ-ਲੈਅ-ਤਾਲ ਵਿਚ ਹੋਣੀ ਸਤਿਅਸਤਿਤਵ ਯਾਨਿ ਸਰਗੁਣ ਦਾ ਹੀ ਅਨਿੰਨ ਅੰਸ ਹੈ ।

ਔਰਤ, ਸ਼ੂਦਰ ਅਤੇ ਅਛੂਤ ਜਿਹਨਾ ਨੂੰ ਪੜ੍ਹਣ ਲਿਖਣ ਗਿਆਨਾਰਜਨੁ ਦੀ ਮਨਾਹੀ ਤਾਂ ਹੈ ਹੀ ਸੀ ,  ਫਿਰ ਉਹਨਾ ਨੂੰ ਕਿਹੜਾ ਪੇਟ ਪਾਲਨ ਖ਼ਾਤਰ ਵਜ਼ੀਫ਼ੇ ਲੱਗੇ ਹੋਏ ਸੀ ਕਿ ਬਾਗੀ ਹੋ ਕੇ ਗਿਆਨ ਹਾਸਲ ਕਰਦੇ ?

ਸਾਰੇ ਭਗਤ ਬਾਣੀ ਰਚਨਾਕਾਰ ਹੱਥੀਂ ਕਿਰਤ ਕਰਦੇ ਸਨ, ਦਸੋਂ ਨਾਨਕ ਜੋਤਿਧਾਰੀਆਂ ਸਮੇਤ । ਬਾਣੀ ਗੁਰੂ ਵਿੱਚ ਸਤਿਗੁਰੁ ਦੇ ਬਚਨ ਹਨ, ਸੋਇ ਸਾਰੇ ਬਾਣੀ ਉਚਾਰਕ ਸਤਿਗੁਰ-ਆਤਮਅਵਸਥਾ ਧਾਰੀ ਹਨ। ਮੀਰਾ ਬਾਈ ਗੁਰ-ਦਰਸ ਧਾਰਕ ਹੋ ਨਹੀ ਸੀ ਸਕੀ, ਜਦੋਂ ਕਿ ਬਾਣੀ ਗੁਰੂ ਗੁਰ ਧਰੁਵੀ ਗੁਰਬਾਣੀ ਹੈ।

ਗੁਰੂ ਗ੍ਰੰਥ ਜੀ ਵਿਚਲੇ ਸੰਪਾਦਿਤ ਸਭ ਪੈਂਤੀ ਗੁਰੁਬਾਣੀ ਉਚਾਰਕਾਂ ਨੂੰ ਨਾਨਕਿ ਨੀਸਾਣੁ ਏਕੋ ਸਤਿਗੁਰ ਦਾ ਟਿਕਾਅ ਪ੍ਰਾਪਤ ਪਰਪੱਕ ਹੋਇਆ ਸੀ। ਕਦੋਂ ਹੋਇਆ ਸੀ ? 

ਸਤਿਗੁਰੂ/ ਸਤਿ -ਅਧਿਆਪਕਾ-ਚਾਰਯ ਸਤਿਗੁਰੁ ਨਾਨਕ ਜੀ ਨਾਲ ਗੋਸ਼ਟੀਆਂ ਦੌਰਾਨ । ਉਦਾਸੀਆਂ ਦੌਰਾਨ ਹਜ਼ਾਰਾਂ ਹੀ ਸ੍ਰੋਤਿਆਂ ‘ਚੋਂ ਜਿਹਨਾ ਨੂੰ ਸਤਿਗੁਰੁ ਨਾਨਕ ਜੀ ਤੋਂ ਗੁਰ ਨਦਰਿ/ਮੁਖੁ / ਦ੍ਰਿਸ਼ਟੀ ਦੀ ਪ੍ਰਾਪਤੀ ਹੋਈ ਅਤੇ ਉਨ੍ਹਾਂ ਨੇ ਓਅੰਕਾਰੀ-ਗੁਰ ਨੂੰ ਮੁਖੁ/ਤਸੱਵੁਰ ਵਿਚ ਸਥਾਪਤ ਹੋਇ ਕੇ ਸਬਦਪਰਕਾਸ਼ ਕੀਤੇ, ਤਾਂ ਹੀ ਉਹਨਾ ਦੀ ਬਾਣੀ ਗੁਰੁਬਾਣੀ ਵਜਹੁ ਸਵੀਕਾਰ ਹੋਈ ।  ਕਾਜ਼ੀ ਰੁਕਨੁਲ/ ਰੁਕਨੁਦੀਨ ਵਰਗੇ ਤਾਂ ਪਹਿਲਾਂ ਹੀ ਸ਼ਹਾਦਤਾਂ ਪਾ ਗਏ ਸਨ ਅਤੇ ਨਿਰਮਲ ਗੁਰ-ਪੰਥ ਦੇ ਪਹਿਲੇ ਸ਼ਹੀਦ ਮੱਕੇ ਜਾਂ ਬਗਦਾਦ ਵਿੱਚ ਸਤਿਗੁਰੁ ਨਾਨਕ ਜੀ ਦੇ ਕਾਲ ਦੌਰਾਨ ਹੀ ਹੋਏ ।

ਹੁਣ ਕੀ ਸਾਰਥਕਤਾ ਰਹਿ ਗਈ ਇਸ ਸਵਾਲ ਦੀ ਕਿ ਔਰਤ ਜਾਂ ਸ਼ੂਦਰ ਅਛੂਤ ਨੂੰ ਗੁਰਿਆਈ ਦਾ ਟਿਕਾ ਕਿਊਂ ਨਹੀਂ ਮਿਲਿਆ ?  ਟਿਕਾ, ਟਿੱਕੇ ਦੁਆਰਾ ਤਾਂ ਦਿੱਤਾ ਨਹੀਂ ਜਾ ਸਕਦਾ।

ਗੁਰੁਦਰਸ ਦੇ ਗੁਰੁਦਰਸਨੁ ਅਉਤਾਰੇ ਦੇ ਸ਼ਬਦਗੁਰੂ ਸਰੂਪ ਵਿਚ ਸੰਚਾਰਗਤ ਪ੍ਰਬੰਧ ਨੂੰ ਬਾਣੀਗੁਰੂ ਕਹਿੰਦੇ ਹਾਂ । ਇਹ ਬਾਣੀਗੁਰੂ ਸਤੁ ਦਾ ਗੁਰ ਸਿਖਾਉਂਦਾ ਹੈ, ਅਤੇ ਇਹ ਸਿੱਖਣ ਵਾਲਾ ਗੁਰ ਨੂੰ ਸਦਾ ਅੰਗ ਸੰਗ ਹੀ ਪਾਉਂਦਾ ਹੈ, ਸੋਇ ਹਾਜਰਾ ਹਜ਼ੂਰ ਗੁਰ ਦੇ ਮੁਖੁ  ਦਾ ਧਾਰਕ ਹੁੰਦਾ ਹੈ।

ਸੋ ਏਕੋਸਤਿਗੁਰਅਧਿਆਪਕਾਚਾਰਯ/ ਸਤਿਗੁਰੂ ਦੇ ਯੋਗ ਕੋਈ ਔਰਤ, ਸ਼ੂਦਰ ਜਾਂ ਅਛੂਤ ਉੱਭਰ ਨਹੀਂ ਸਕਿਆ, ਅਤੇ ਮਾਇਆ ਤਹਿਜ਼ੀਬ ਦੀ ਪਕੜ ਅੰਦਰ ਦੇ ਸ਼ਿਕਾਰ ਨੂੰ ਸਤਿਗੁਰੂ ਦੀ ਪਦਵੀ  ਕਿੰਝ ਹਾਸਲ ਹੁੰਦੀ !?    ਹਾਂ!ਤੀਸਰੇ ਸਤਿਗੁਰੂ ਨੇ ਮਾਈ ਮੱਥੋ ਅਤੇ ਦੋ ਹੋਰ ਬੀਬੀਆਂ ਨੂੰ ਮੰਜੀ ਜਰੂਰ ਬਖ਼ਸ਼ੀ ਸੀ ਅਤੇ ਮੰਜੀ ਗੁਰ-ਵਿੱਦਿਆ ਦੀ ਮੁਢਲੀ ਪਾਠਸ਼ਾਲਾ ਹੁੰਦੀ ਸੀ । ਇਤਿਹਾਸਕਾਰੀ ਦੀ ਅਣਹੋਂਦ ਕਰਕੇ ਬੀਬੀਆਂ ਦੇ ਅਨੇਕ ਮੋਹਰੀ ਭਾਗ ਦਰਜ ਹੋਣੇ ਰਹਿ ਗਏ ਹਨ ।

ਵਰਤਮਾਨ ਤਹਿਜ਼ੀਬ ਵਿਚ ਔਰਤਾਂ ਨੂੰ ਸਮਾਨ ਦਰਜੇ ਵਾਲਾ ਨੁਕਤਾ ਕਦੇ ਮਰਦ ਪ੍ਰਧਾਨ ਤਹਿਜ਼ੀਬ ਦਾ ਆਯਾਮ ਨਹੀਂ ਬਣ ਸਕਦਾ। ਔਰਤ ਦੁਆਰਾ ਇਸ ਤਹਿਜ਼ੀਬ ਵਿਚ ਸਮਾਨਤਾ ਦੀ ਪ੍ਰਾਪਤੀ ਮਰਦ ਤਹਿਜ਼ੀਬ ਦੀ ਹੀ ਮਜ਼ਬੂਤੀ ਹੈ। ਅੰਤਹਿ ਔਰਤ ਦੇ ਦੋਮ ਦਰਜੇ ਦੀ ਪੁਸ਼ਟੀ ਅਤੇ ਪੁਖਤਾਈ ਹੀ ਸਮਾਨਤਾਪ੍ਰਾਪਤ ਔਰਤ ਵੱਲੋਂ ਹੁੰਦੀ ਹੈ, ਜਿਸ ਵਿਚ ਔਰਤ ਦੀ ਸਮਾਨਤਾ ਦੇ ਮਾਣਕ, ਮਲਕੀ ਪ੍ਰਸਤ ਭਾਗੋ, ਮਰਦ ਮੀਆਂ ਤੇ ਬੀਵੀ-ਮਾਲ ਅਤੇ ਭਾਈ ਲਾਲੋ ਵਰਗਿਆਂ ਦੀ ਵਰਣ ਜਾਤ-ਪਾਤ ਵੰਡ ਵਾਲੇ ਹੀ ਹੋ ਸਕਦੇ ਹਨ । ਸਰਬ ਮਨੁੱਖ ਜਿਨਸ ਜਾਤ, ਜੋ ਕਿ ਔਰਤ ਦੀ ਸੰਤਾਨ ਹੈ, ਵਾਲਾ ਏਕੋਸਤਿ ਦਾ ਬਖ਼ਸ਼ਿਆ ਜੈਵਿਕ ਨਿਜ਼ਾਮ ਤਾਂ ਮਰਦਮਾਇਆ-ਆਕੀ ਮਰਦ-ਤਹਿਜ਼ੀਬ ਵਾਲੇ ਪ੍ਰਤੀਕਰਮ ਦੇ ਵਿਰੋਧ ਵਿਚ ਹੈ ਅਤੇ ਕੁਦਰਤ ਵਾਤਾਵਰਣ-ਅਸੰਤੁਲਨ ਰੂਪ ‘ਚ ਪ੍ਰਤੀਕਿਰਿਆਤਮਕ ਤਬਾਹੀ ਰੂਪੀ ਸਜ਼ਾ ਦੇ ਰਹੀ ਹੈ । ਸੋ ਬਾਣੀਗੁਰੂ ਦੇ ਗੁਰੁਦਰਸਨੁ ਦਾ ਮੁੱਦਾ ਸੀ/ਹੈ,  ਮਨੁੱਖ ਜਾਤੀ ਨੂੰ ਗੁਰੂ ਖਾਲਸਾ ਪੰਥ ਦੇ ਆਤਮਬਲਧਾਰੀ ਹਰਿਰੂਪ ‘ਚ ਸਰਬੱਤ ਦੇ ਭਲੇ ਵਾਲੇ ਨਿਜ਼ਾਮ ਨੂੰ ਸਥਾਪਤ ਕਰਣਾ। ਦਲੇ ਮਲਿਆਂ ਅਤੇ ਔਰਤਾਂ ਬੱਚਿਆਂ ਨੂੰ ਸਰਦਾਰ/ਆਤਮਨਿਰਭਰ ਕਰਣਾ।

ਬੀ ਐਡ ਪਾਸ ਤੋਂ ਬਿਨਾਂ ਕੋਈ ਮਾਸਟਰ ਨਹੀਂ ਬਣ ਸਕਦਾ ਪਰ ਕੀ ਸਤਿਗੁਰੂ ਬਿਨਾਂ ਗੁਰਦ੍ਰਿਸ਼ਟੀ ਤੋਂ ਵੀ ਬਣ ਸਕਦਾ ਹੈ ! ?ਆਕਾਸ਼ ਦੀਆਂ ਬਾਤਾਂ ਸੁਣ ਕੇ ਕੀਟਾਂ ਨੂੰ ਵੀ ਨਕਲ ਦੀ ਰੀਸ ਨੇ ਪਾਗਲ ਕਰ ਦਿੱਤਾ ਹੈ ।

ਮਲਕ ਮਾਇਆ ਮਰਦ ਆਕੀ ਤਹਿਜ਼ੀਬ ਦੁਆਰਾ ਏਕੋਸਤਿਗੁਰ ਵਾਲੇ ਨਿਰਮਲਪੰਥੀਆਂ ਦੇ ਖ਼ੂਨ ਦੇ ਵਗਾਏ ਦਰਿਆਵਾਂ ਵਾਲੇ ਅਜਰ ‘ਚ ਗੁਰੂ ਪਦ ਵਾਲੇ ਸੁਆਲਾਂ ਦਾ ਪਰਚਾ ਪਾ ਕੇ ਵੇਖੋ, ਇੱਕ ਵੀ ਤਰ ਕੇ ਉੱਪਰ ਨਹੀਂ ਆਉਣਾ । ਯਾਦ ਰਹੇ ਹੋਰਨਾ ਸ਼ਹੀਦਾਂ ਸਮੇਤ ਇਸ ਦਰਿਆ ‘ਚ ਯੇਸੂਆ ਬਿਨ ਦਾਊਦ ਯਾਨਿ ਜੀਸਸ ਦਾ ਖ਼ੂਨ ਵੀ ਹੈ । ਹੁਣ ਇਹ ਨਾ ਕਹਿਣਾ ਕਿ ਯਸੂ ਦੀ ਜਗਾ ਔਰਤ ਕਿਉਂ ਨਹੀਂ ਸੀ ?

 

ਪ੍ਰੋਫੈਸਰ ਦੇਵਿੰਦਰ ਸਿੰਘ ਇਤਿਹਾਸਕਾਰ