ਵਿਸ਼ਵ ਵਿੱਚ ਈਸਾਈਆਂ ਦੀ ਮੌਜੂਦਾ ਗਿਣਤੀ ਕਿਉਂ ਘੱਟ ਰਹੀ ਹੈ?
ਈਸਾਈ ਧਰਮ ਛੱਡਣ ਵਾਲੇ ਲੋਕ ਕਿੱਥੇ ਜਾ ਰਹੇ ਹਨ?
ਭਵਿੱਖ ਵਿੱਚ ਈਸਾਈ ਧਰਮ ਦੀ ਸਥਿਤੀ ਕੀ ਹੋਵੇਗੀ ?
ਵਿਸ਼ਵ ਵਿੱਚ ਈਸਾਈਆਂ ਦੀ ਮੌਜੂਦਾ ਗਿਣਤੀ ਅਤੇ ਬਦਲਾਅ
ਅੱਜ ਦੀ ਤੇਜ਼ ਰਫ਼ਤਾਰ ਵਾਲੀ ਦੁਨੀਆ ਵਿੱਚ ਧਰਮਾਂ ਦੀ ਡੈਮੋਗ੍ਰਾਫ਼ੀ ਵਿੱਚ ਤੇਜ਼ੀ ਨਾਲ ਬਦਲਾਅ ਆ ਰਹੇ ਨੇ। ਪਿਊ ਰਿਸਰਚ ਸੈਂਟਰ ਵੱਲੋਂ ਜੂਨ 2025 ਵਿੱਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, 2020 ਤੱਕ ਵਿਸ਼ਵ ਵਿੱਚ ਈਸਾਈਆਂ ਦੀ ਗਿਣਤੀ 2.3 ਅਰਬ ਤੱਕ ਪਹੁੰਚ ਗਈ ਸੀ, ਜੋ ਕਿ 2010 ਵਿੱਚ 2.1 ਅਰਬ ਸੀ। ਇਹ ਵਾਧਾ 6 ਫੀਸਦੀ ਦੇ ਕਰੀਬ ਹੈ, ਪਰ ਵਿਸ਼ਵ ਆਬਾਦੀ ਦੇ ਹਿੱਸੇ ਵਜੋਂ ਈਸਾਈਆਂ ਦਾ ਅਨੁਪਾਤ ਘਟ ਕੇ 28.8 ਫੀਸਦੀ ਰਹਿ ਗਿਆ ਹੈ। ਇਸ ਵਿੱਚ ਮੁੱਖ ਤੌਰ ਤੇ ਯੂਰਪ ਅਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਵਿੱਚ ਈਸਾਈ ਧਰਮ ਨੂੰ ਛੱਡਣ ਵਾਲੇ ਲੋਕਾਂ ਦੀ ਵਧਦੀ ਗਿਣਤੀ ਕਾਰਨ ਹੈ।
ਹੁਣ 2025 ਵਿੱਚ, ਵੱਖ-ਵੱਖ ਅਨੁਮਾਨਾਂ ਅਨੁਸਾਰ ਈਸਾਈਆਂ ਦੀ ਗਿਣਤੀ ਲਗਭਗ 2.4 ਤੋਂ 2.6 ਅਰਬ ਦੇ ਵਿਚਕਾਰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਲਾਈਫ਼ ਵੇ ਰਿਸਰਚ ਵੱਲੋਂ ਫਰਵਰੀ 2025 ਵਿੱਚ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਵਿੱਚ ਈਸਾਈਆਂ ਦੀ ਗਿਣਤੀ 2.64 ਅਰਬ ਤੋਂ ਵੱਧ ਹੈ ਅਤੇ ਇਹ 2050 ਤੱਕ 3 ਅਰਬ ਨੂੰ ਪਾਰ ਕਰ ਜਾਵੇਗੀ। ਪਰ ਪਿਊ ਰਿਸਰਚ ਦੇ ਪੁਰਾਣੇ ਅਨੁਮਾਨਾਂ ਅਨੁਸਾਰ, 2050 ਤੱਕ ਇਹ ਗਿਣਤੀ 2.9 ਅਰਬ ਹੋਵੇਗੀ। ਵਿਸ਼ਵ ਆਬਾਦੀ ਹੁਣ ਲਗਭਗ 8.1 ਅਰਬ ਹੈ, ਜਿਸ ਵਿੱਚ ਈਸਾਈਆਂ ਦਾ ਹਿੱਸਾ ਘਟਦਾ ਜਾ ਰਿਹਾ ਹੈ।
ਸਬ-ਸਹਾਰਨ ਅਫ਼ਰੀਕਾ ਵਿੱਚ ਈਸਾਈ ਆਬਾਦੀ ਵਿੱਚ ਤੇਜ਼ ਵਾਧਾ ਵੇਖਿਆ ਜਾ ਰਿਹਾ ਹੈ, ਜਿੱਥੇ 2020 ਤੱਕ ਵਿਸ਼ਵ ਦੇ 30.7 ਫੀਸਦੀ ਈਸਾਈ ਵੱਸ ਰਹੇ ਸਨ, ਜਦਕਿ ਯੂਰਪ ਵਿੱਚ ਇਹ ਅੰਕੜਾ ਘਟ ਕੇ 22.3 ਫੀਸਦੀ ਰਹਿ ਗਿਆ। ਇਸ ਤੋਂ ਇਲਾਵਾ, ਅਮਰੀਕਾ ਵਿੱਚ ਈਸਾਈਆਂ ਦਾ ਅਨੁਪਾਤ 14 ਅੰਕ ਘਟ ਗਿਆ ਅਤੇ ਆਸਟ੍ਰੇਲੀਆ ਵਿੱਚ 20 ਅੰਕ। ਇਹ ਬਦਲਾਅ ਵਿਸ਼ਵ ਡੈਮੋਗ੍ਰਾਫ਼ੀ ਨੂੰ ਨਵਾਂ ਰੂਪ ਦੇ ਰਹੇ ਨੇ। ਈਸਾਈ ਬਹੁਗਿਣਤੀ ਵਾਲੇ ਦੇਸ਼ਾਂ ਦੀ ਗਿਣਤੀ 2010 ਵਿੱਚ 124 ਤੋਂ ਘਟ ਕੇ 2020 ਵਿੱਚ 120 ਹੋ ਗਈ ਹੈ। ਬ੍ਰਿਟੇਨ, ਫਰਾਂਸ, ਆਸਟ੍ਰੇਲੀਆ ਅਤੇ ਉਰੂਗਵੇ ਵਰਗੇ ਦੇਸ਼ਾਂ ਵਿੱਚ ਈਸਾਈ ਆਬਾਦੀ 50 ਫੀਸਦੀ ਤੋਂ ਹੇਠਾਂ ਆ ਗਈ ਹੈ। ਇਸ ਨਾਲ ਧਰਮ ਨਿਰਪੇਖਤਾ ਵੱਲ ਰੁਝਾਨ ਵਧ ਰਿਹਾ ਹੈ।
ਇਹਨਾਂ ਬਦਲਾਵਾਂ ਨੂੰ ਸਮਝਣ ਲਈ ਅਸੀਂ ਵੱਖ-ਵੱਖ ਅਧਿਐਨਾਂ ਨੂੰ ਵੇਖਦੇ ਹਾਂ। ਅਮਰੀਕਾ ਵਿੱਚ ਪਿਊ ਰਿਸਰਚ ਦੇ ਫਰਵਰੀ 2025 ਦੇ ਸਰਵੇ ਅਨੁਸਾਰ, ਈਸਾਈਆਂ ਦਾ ਅਨੁਪਾਤ 62 ਫੀਸਦੀ ਹੈ, ਜੋ ਕਿ 2007 ਵਿੱਚ 78 ਫੀਸਦੀ ਸੀ। ਹਾਲਾਂਕਿ ਹੁਣ ਇਹ ਗਿਰਾਵਟ ਰੁਕ ਗਈ ਵਾਂਗ ਲੱਗ ਰਹੀ ਹੈ। ਫਿਰ ਵੀ, ਨੌਜਵਾਨ ਪੀੜ੍ਹੀ ਵਿੱਚ ਧਰਮ ਛੱਡਣ ਵਾਲੇ ਵੱਧ ਰਹੇ ਨੇ। ਇਸ ਨਾਲ ਵਿਸ਼ਵ ਪੱਧਰ ਤੇ ਈਸਾਈ ਧਰਮ ਦੀ ਸਥਿਤੀ ਬਾਰੇ ਚਿੰਤਾ ਵਧ ਰਹੀ ਹੈ। ਇਸ ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਫ਼ਰੀਕਾ ਅਤੇ ਏਸ਼ੀਆ ਵਿੱਚ ਵਾਧਾ ਜਾਰੀ ਹੈ, ਜਿੱਥੇ ਜਨਮ ਦਰ ਵੱਧ ਹੈ ਅਤੇ ਧਰਮ ਪ੍ਰਚਾਰ ਵੀ ਤੇਜ਼ ਹੈ। ਪਰ ਪੱਛਮੀ ਦੁਨੀਆ ਵਿੱਚ ਇਹ ਉਲਟ ਹੈ।
ਈਸਾਈ ਧਰਮ ਵਿੱਚ ਗਿਰਾਵਟ ਦੇ ਕਈ ਕਾਰਨ ਨੇ, ਜਿਨ੍ਹਾਂ ਵਿੱਚ ਮੁੱਖ ਧਰਮ ਛੱਡਣਾ ਅਤੇ ਸੈਕੂਲਰਾਈਜ਼ੇਸ਼ਨ ਹੈ। ਪਿਊ ਰਿਸਰਚ ਦੀ ਰਿਪੋਰਟ ਅਨੁਸਾਰ, ਗਿਰਾਵਟ ਦਾ ਮੁੱਖ ਕਾਰਨ ਧਰਮ ਨਿਰਪੇਖਤਾ ਵੱਲ ਰੁਝਾਨ ਹੈ, ਖਾਸ ਕਰ ਅਮਰੀਕਾ ਅਤੇ ਯੂਰਪ ਵਿੱਚ। ਲੱਖਾਂ ਲੋਕ ਈਸਾਈ ਧਰਮ ਛੱਡ ਰਹੇ ਨੇ ਅਤੇ ਆਪਣੇ ਆਪ ਨੂੰ ਕਿਸੇ ਵੀ ਧਰਮ ਨਾਲ ਨਹੀਂ ਜੋੜ ਰਹੇ। ਇਸ ਨਾਲ ਈਸਾਈ ਬਹੁਗਿਣਤੀ ਵਾਲੇ ਦੇਸ਼ਾਂ ਵਿੱਚ ਬਦਲਾਅ ਆ ਰਿਹਾ ਹੈ।
ਦੂਜਾ ਵੱਡਾ ਕਾਰਨ ਚਰਚ ਵਿੱਚ ਹੋਏ ਸੈਕਸੂਅਲ ਅਬਿਊਜ਼ ਸਕੈਂਡਲ ਨੇ, ਜਿਨ੍ਹਾਂ ਨੇ ਲੋਕਾਂ ਦਾ ਈਸਾਈ ਧਰਮ ਉਪਰ ਵਿਸ਼ਵਾਸ ਖਤਮ ਕਰ ਦਿੱਤਾ ਹੈ। ਚਿਲੀ ਵਰਗੇ ਦੇਸ਼ਾਂ ਵਿੱਚ ਇਹਨਾਂ ਸਕੈਂਡਲਾਂ ਕਾਰਨ ਈਸਾਈ ਧਰਮ ਵਿੱਚ ਗਿਰਾਵਟ ਆਈ ਹੈ। ਲੋਕ ਚਰਚਾਂ ਨੂੰ ਛੱਡ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਧਾਰਮਿਕ ਆਗੂ ਆਪਣੀਆਂ ਗਲਤੀਆਂ ਨੂੰ ਲੁਕਾਉਣ ਵਿੱਚ ਲੱਗੇ ਨੇ। ਇਸ ਤੋਂ ਇਲਾਵਾ, ਵਿਗਿਆਨ ਅਤੇ ਸਿੱਖਿਆ ਦੇ ਵਿਕਾਸ ਨਾਲ ਲੋਕ ਧਾਰਮਿਕ ਵਿਸ਼ਵਾਸਾਂ ਨੂੰ ਸਵਾਲ ਕਰਨ ਲੱਗ ਪਏ ਨੇ। ਕਈ ਲੋਕਾਂ ਨੂੰ ਬਾਈਬਲ ਵਿੱਚ ਵਿਰੋਧਾਭਾਸ ਲੱਗਦੇ ਨੇ ਅਤੇ ਦੁਨੀਆ ਵਿੱਚ ਮੌਜੂਦ ਦੁੱਖ-ਦਰਦ ਨੂੰ ਧਰਮ ਨਾਲ ਜੋੜ ਨਹੀਂ ਪਾ ਰਹੇ।
ਤੀਜਾ ਕਾਰਨ ਪੱਛਮੀ ਦੁਨੀਆ ਵਿੱਚ ਘੱਟ ਜਨਮ ਦਰ ਅਤੇ ਵਧਦੀ ਉਮਰ ਵਾਲੀ ਆਬਾਦੀ ਹੈ। ਯੂਰਪ ਵਿੱਚ ਈਸਾਈ ਆਬਾਦੀ ਬੁੱਢੀ ਹੋ ਰਹੀ ਹੈ ਅਤੇ ਨੌਜਵਾਨ ਧਰਮ ਛੱਡ ਰਹੇ ਨੇ। ਇੰਗਲੈਂਡ ਅਤੇ ਵੇਲਜ਼ ਵਿੱਚ ਈਸਾਈ ਆਬਾਦੀ ਦੀ ਗਿਰਾਵਟ ਵਿੱਚ ਉਮਰ ਵੀ ਇੱਕ ਵੱਡਾ ਕਾਰਕ ਹੈ।ਇਸ ਨਾਲ ਈਸਾਈ ਧਰਮ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਤੋਂ ਇਲਾਵਾ, ਇਸਲਾਮ ਅਤੇ ਹੋਰ ਧਰਮਾਂ ਦਾ ਤੇਜ਼ ਵਾਧਾ ਵੀ ਈਸਾਈਆਂ ਦੇ ਅਨੁਪਾਤ ਨੂੰ ਘਟਾ ਰਿਹਾ ਹੈ। ਪਿਊ ਰਿਸਰਚ ਅਨੁਸਾਰ, ਇਸਲਾਮ ਸਭ ਤੋਂ ਤੇਜ਼ ਵਧ ਰਿਹਾ ਧਰਮ ਹੈ।
ਚੌਥਾ ਕਾਰਨ ਚਰਚਾਂ ਵਿੱਚ ਖਰਾਬ ਅਨੁਭਵ ਨੇ। ਕਈ ਲੋਕਾਂ ਨੇ ਚਰਚ ਵਿੱਚ ਵਿਤਕਰੇ, ਰਾਜਨੀਤੀ ਅਤੇ ਹਿੰਸਾ ਵੇਖ ਕੇ ਧਰਮ ਛੱਡ ਦਿੱਤਾ ਹੈ। ਅਮਰੀਕਾ ਵਿੱਚ ਐਲਜੀਬੀਟੀਕਿਊ ਮੁੱਦੇ ਤੇ ਚਰਚਾਂ ਦੇ ਰਵੱਈਏ ਨਾਲ ਨੌਜਵਾਨ ਔਰਤਾਂ ਧਰਮ ਛੱਡ ਰਹੀਆਂ ਨੇ। ਪਰ ਅਫ਼ਰੀਕਾ ਵਿੱਚ ਵਾਧਾ ਇਸ ਨੂੰ ਸੰਤੁਲਿਤ ਕਰ ਰਿਹਾ ਹੈ।
ਕੁਝ ਲੋਕ ਹੋਰ ਧਰਮਾਂ ਵੱਲ ਵੀ ਜਾ ਰਹੇ ਨੇ। ਦੱਖਣੀ ਕੋਰੀਆ, ਸਿੰਗਾਪੁਰ ਅਤੇ ਦੱਖਣੀ ਅਫ਼ਰੀਕਾ ਵਿੱਚ ਕੁਝ ਲੋਕ ਦੂਜੇ ਧਰਮਾਂ ਵੱਲ ਸਵਿੱਚ ਕਰ ਰਹੇ ਨੇ। ਕੋਲੰਬੀਆ ਵਿੱਚ 18-34 ਸਾਲ ਵਾਲੇ 26 ਫੀਸਦੀ ਲੋਕ ਧਰਮ ਛੱਡ ਰਹੇ ਨੇ। ਇਸ ਨਾਲ ਵਿਸ਼ਵ ਵਿੱਚ ਨਿਰਪੇਖ ਲੋਕਾਂ ਦੀ ਗਿਣਤੀ 1.3 ਅਰਬ ਤੱਕ ਪਹੁੰਚ ਗਈ ਹੈ। ਕੁਝ ਖੇਤਰਾਂ ਵਿੱਚ ਇਸਲਾਮ ਵੱਲ ਵੀ ਰੁਝਾਨ ਹੈ, ਪਰ ਗਲੋਬਲ ਤੌਰ ਤੇ ਨਿਰਪੇਖਤਾ ਵੱਡਾ ਰੁਝਾਨ ਹੈ। ਚਰਚਾਂ ਨੂੰ ਨਵੇਂ ਤਰੀਕੇ ਅਪਣਾਉਣੇ ਪੈਣਗੇ ਤਾਂ ਜੋ ਨੌਜਵਾਨਾਂ ਨੂੰ ਜੋੜਿਆ ਜਾ ਸਕੇ। ਇਹ ਬਦਲਾਅ ਵਿਸ਼ਵ ਨੂੰ ਨਵਾਂ ਰੂਪ ਦੇਣਗੇ।












Comments (0)