ਹੈਪੀ ਪਾਸੀਆ ਬਾਰੇ ਖਾਲਿਸਤਾਨੀ ਧਿਰਾਂ ਨੂੰ ਸ਼ੱਕ ਕਿਉਂ?
ਅਮਰੀਕਾ ਤੇ ਕੈਨੇਡਾ ਦੀਆਂ ਖਾਲਿਸਤਾਨੀ ਧਿਰਾਂ ਅਨੁਸਾਰ ਅਮਰੀਕਾ ਵਿੱਚ ਐਫਬੀਆਈ ਅਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਫੜਿਆ ਗਿਆ ਗੈਂਗਸਟਰ ਹੈਪੀ ਪਾਸੀਆ,
ਜੋ 2021 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੁੰਦਾ ਹੈ ਅਤੇ 23 ਨਵੰਬਰ 2024 ਤੱਕ ਤਿੰਨ ਸਾਲ ਬਿਲਕੁਲ ਸ਼ਾਂਤ ਰਹਿੰਦਾ ਹੈ ਅਤੇ ਕੋਈ ਕਾਰਵਾਈ ਨਹੀਂ ਕਰਦਾ…. ਫਿਰ ਅਚਾਨਕ 23 ਨਵੰਬਰ 2024 ਤੋਂ 15 ਜਨਵਰੀ 2025 ਤੱਕ ਹੈਪੀ ਪਾਸੀਆ 14 ਗਰਨੇਡ ਹਮਲੇ ਪੰਜਾਬ ਵਿੱਚ ਕਰਦਾ ਹੈ — ਜਿਨਾਂ ਵਿੱਚੋਂ ਸਿਰਫ ਸੱਤ ਗ੍ਰਨੇਡ ਫਟਦੇ ਹਨ ਅਤੇ ਬਾਕੀ ਗ੍ਰਨੇਡਾਂ ਨੂੰ ਪੰਜਾਬ ਪੁਲਿਸ ਫਟਣ ਤੋਂ ਪਹਿਲਾਂ ਹੀ ਡਿਫਿਊਜ ਕਰ ਦਿੰਦੀ ਹੈ । ਇਹਨਾਂ ਗਰਨੇਡ ਹਮਲਿਆਂ ਵਿੱਚ ਨਾ ਤਾਂ ਕੋਈ ਜ਼ਖਮੀ ਹੁੰਦਾ ਹੈ ਨਾ ਹੀ ਕਿਸੇ ਦੀ ਮੌਤ ਹੁੰਦੀ ਹੈ - ਜੋ ਚੰਗੀ ਗੱਲ ਹੈ !… ਸਵਾਲ ਇਹ ਪੈਦਾ ਹੁੰਦਾ ਕਿ ਹੈਪੀ ਪਾਸੀਆ ਤਿੰਨ ਸਾਲ ਸ਼ਾਂਤ ਰਿਹਾ, ਪਰ ਅਚਾਨਕ ਜਦੋਂ ਸਿੱਖਾਂ ਦੇ ਕਤਲਾਂ ਕਰਕੇ ਭਾਰਤ ਦੀ ਬਦਨਾਮੀ ਦੁਨੀਆਂ ਵਿੱਚ ਹੋਣ ਲੱਗੀ ਤਾਂ ਅਮਰੀਕਾ ਬੈਠਾ ਹੈਪੀ ਪਾਸੀਆ ਐਕਟਿਵ ਹੋ ਗਿਆ ਅਤੇ 14 ਗਰਨੇਡ ਹਮਲੇ ਕਰ ਦਿੱਤੇ ?…. 10ਵੀਂ ਤੱਕ ਪੜ੍ਹਿਆ ਹੈਪੀ ਪਾਸੀਆ ਅਮਰੀਕਾ ਵਿੱਚ ਕੋਈ ਕੰਮ ਨਹੀਂ ਕਰਦਾ ਸੀ — ਫਿਰ ਅਚਾਨਕ ਇਹ ਐਡਾ ਨੈਟਵਰਕ ਕਿਵੇਂ ਚਲਾਉਣ ਲੱਗ ਪਿਆ ?… ਮਤਲਬ ਕੋਈ ਅਮਰੀਕਾ ਵਿੱਚ ਬੈਠਾ ਸਿੱਖ ਹੈਪੀ ਪਾਸੀਏ ਦੀ ਮੱਦਦ ਕਰ ਰਿਹਾ ਹੋਵੇਗਾ…. ਜੇ ਕੋਈ ਸਿੱਖ ਮੱਦਦ ਕਰ ਰਿਹਾ ਸੀ ਤਾਂ ਐਫਬੀਆਈ ਕੁੱਝ ਦਿਨਾਂ ਤੱਕ ਉਸਨੂੰ ਸਾਹਮਣੇ ਲੈ ਆਵੇਗੀ, ਪਰ ਜੇ ਕੋਈ ਮੱਦਦ ਕਰਨ ਵਾਲਾ ਸਾਹਮਣੇ ਨਹੀਂ ਆਉਂਦਾ ਤਾਂ ਸਮਝਣਾ ਔਖਾ ਨਹੀਂ ਕਿ ਇਹ ਪਲੈਨ ਕਿਹਨਾਂ ਦਾ ਹੈ ?… ਖਾਲਿਸਤਾਨੀ ਸਮਰਥਕਾਂ ਅਨੁਸਾਰ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਹੈਪੀ ਪਾਸੀਏ ਨੇ ਦਾੜੀ ਕੇਸ ਵੀ ਰੱਖ ਲਏ ਤੇ ਪੱਗ ਵੀ ਬੰਨਣ ਲੱਗ ਪਿਆ…. ਫੇਸਬੁਕ ਤੇ ਇੱਕ ਪੋਸਟ ਪਾਉਣ ਕਰਕੇ ਜਿਹੜੇ ਲੋਕ ਇਹਨਾਂ ਗੈਂਗਸਟਰਾਂ ਨੂੰ ਪੰਥਕ ਸਮਝ ਲੈਂਦੇ ਹਨ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਫਿਰੌਤੀਆਂ ਮੰਗ ਕੇ ਖਾਣ ਵਾਲੇ ਇਹ ਕਾਇਰ ਗੈਂਗਸਟਰ ਆਪਣੀ ਜਾਨ ਬਚਾਉਣ ਲਈ ਕੋਈ ਵੀ ਸਮਝੌਤਾ ਕਰ ਸਕਦੇ ਹਨ…. ਜਿਵੇਂ ਕਿਸੇ ਵੇਲੇ ਸੰਤ ਭਿੰਡਰਾਂਵਾਲੇ ਸੰਤਾਂ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ ਪਾਉਣ ਵਾਲੇ ਲੋਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਅੱਜ ਰਾਸ਼ਟਰਵਾਦੀ ਬਣੇ ਹੋਏ ਹਨ !… ਅੱਜ ਦੇ ਸਮੇਂ ਵਿੱਚ ਸਾਧਾਰਨ ਸਿੱਖ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਬਾਹਰਲੇ ਮੁਲਕਾਂ ਵਿੱਚ ਬੈਠ ਕੇ ਭਾਰਤ ਵਿੱਚ ਵਾਇਲੈਂਸ ਕਰਨੀ ਸਿੱਖਾਂ ਦੇ ਖਿਲਾਫ ਅਤੇ ਭਾਰਤੀ ਫਿਰਕੂ ਸਿਆਸਤਦਾਨਾਂ ਦੇ ਹੱਕ ਵਿੱਚ ਭੁਗਤੇਗੀ।












Comments (0)