ਪੁਲਿਸ ਮੁਕਾਬਲੇ  ਪਿਛੇ ਸੱਚ ਕੀ ਹੈ? : ਅਮਰੀਕ ਸਿੰਘ ਮੁਕਤਸਰ ਕੈਨੇਡਾ ਮਨੁੱਖੀ ਅਧਿਕਾਰ ਸੰਗਠਨ

ਪੁਲਿਸ ਮੁਕਾਬਲੇ  ਪਿਛੇ ਸੱਚ ਕੀ ਹੈ? :  ਅਮਰੀਕ ਸਿੰਘ ਮੁਕਤਸਰ ਕੈਨੇਡਾ ਮਨੁੱਖੀ ਅਧਿਕਾਰ ਸੰਗਠਨ

ਯੂ.ਪੀ  ਵਿੱਚ ਪੰਜਾਬ  ਦੇ ਤਿੰਨ ਨੌਜਵਾਨਾਂ ਨੂੰ ਪੁਲਸ ਵੱਲੋਂ “ਮੁਕਾਬਲੇ” ਵਿੱਚ ਮਾਰੇ ਜਾਣ ਅਤੇ ਉਹਨਾਂ ਦੇ ਕਿਸੇ ਖਾਲਿਸਤਾਨੀ ਫੋਰਸ ਦੇ ਮੈਂਬਰ ਹੋਣ  ਦੇ ਦਾਅਵੇ ਸਰਾਸਰ ਝੂਠੇ ਹਨ ।

ਇਸ ਗੱਲ ਨੂੰ ਸਾਬਤ ਕਰਨ ਲਈ ਪ੍ਰੈਸ ਵਿੱਚ ਛਪੀਆਂ ਖ਼ਬਰਾਂ ਅਤੇ ਪੁਲਸ ਵੱਲੋਂ ਜਾਰੀ ਇਹਨਾਂ ਨੌਜਵਾਨਾਂ ਦੀਆਂ ਫੋਟੋਆਂ ਹੀ ਕਾਫੀ ਹਨ ।ਲਾਸ਼ਾਂ ਵਿੱਚ ਦਿਖਾਏ ਕਪੜੇ ਅਤੇ ਪੁਲਸ ਵੱਲੋਂ ਜਾਰੀ ਕੀਤੀਆਂ ਪਾਸਪੋਰਟ ਸ਼ਾਇਜ ਫੋਟੋਆਂ ਵਿੱਚ ਨੌਜਵਾਨਾਂ ਦੇ ਹੂਬਹੂ ਉਹੋ ਕੱਪੜੇ ਪਹਿਨੇ ਹਨ ,ਜੋ ਸਾਬਤ ਕਰਦਾ ਕਿ ਇਹ ਫੋਟੋਆਂ ਉਹਨਾਂਦਾ ਝੂਠਾ ਮੁਕਾਬਲਾ ਬਣਾਉਣ ਤੋਂ ਕੁੱਝ ਮਿੰਟ ਪਹਿਲਾਂ ਖਿੱਚੀਆਂ ਗਈਆਂ ਹਨ ।

ਜੇ ਮੈਂ ਇਹ ਵੀ ਕਹਾਂ ਕਿ ਪੰਜਾਬ ਪੁਲਸ ਵਰਦੀਧਾਰੀ ਗੁੰਡਿਆਂ ਦਾ ਗ੍ਰੋਹ ਹੈ ਤਾਂ ਵੀ ਮੈਂ ਇਸ ਫੋਰਸ  ਵੱਲੋਂ ਅੱਸੀਵਿਆਂ ਤੋਂ ਲਗਾਤਾਰ ਪੰਜਾਬ ਦੀ ਬਰਬਾਦੀ ਵਿੱਚ ਪਾਏ ਯੋਗਦਾਨ ਨਾਲ ਇਨਸਾਫ਼ ਨਹੀਂ ਕਰ ਰਿਹਾ ਹੋਵਾਂਗਾ ।ਮੈ ਪੰਜਾਬ ਪੁਲਸ ਵੱਲੋਂ ਝੂਠੇ ਪੁਲਸ ਮੁਕਾਬਲਿਆਂ ,ਗੈਰ ਕਾਨੂੰਨੀ ਹਿਰਾਸਤ ਅਤੇ ਅਣਮਨੁੱਖੀ ਤਸ਼ਦੱਦ ਦੇ ਹਜ਼ਾਰਾਂ ਮਾਮਲਿਆਂ ਦੀ ਜਾਂਚ ਵਿੱਚ ਆਪਣੀ ਜ਼ਿੰਦਗੀ ਦੇ ਕਰੀਬ ਦੱਸ ਸਾਲ ਲਾਏ ਹਨ ਅਤੇ ਅਜਿਹੇ ਕੇਸਾਂ ਦੀ ਕਾਨੂੰਨੀ ਪੈਰਵੀ ਦੀਆਂ ਚਾਰਾ-ਜੋਈਆਂ ਵੀ ਕੀਤੀਆਂ ਹਨ ।ਮੇਰਾ ਤਜਰਬਾ ਇਹੀ ਕਹਿੰਦਾ ਕਿ ਪੰਜਾਬ ਵਿੱਚ ਹਿੰਸਾ ਦੀ ਖੇਡ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਇੱਕ ਯੋਜਨਾ ਬੱਧ ਸ਼ਾਜਿਸ਼ ਹੈ ।ਪੰਜਾਬ ਵਿੱਚ Organized ਖਾੜਕੂਵਾਦ 1994 ਦੇ ਅੱਧ ਤੱਕ ਖਤਮ ਹੋ ਗਿਆ ਸੀ ।ਪਰ ਉਸ ਤੋ ਬਾਅਦ ਅੱਜ ਤੱਕ ਖਾੜਕੂਵਾਦ ਦੇ ਡਰ ਨੂੰ ਜਿਉਂਦਾ ਰੱਖਣ ਭਾਰਤੀ ਏਜੰਸੀਆਂ ਵੱਲੋਂ ਵਿਸ਼ੇਸ਼ ਯਤਨ ਲਗਾਤਾਰ ਜਾਰੀ ਹਨ । 

ਜੇ ਮੈਂ ਇਹ ਕਹਾਂ ਕਿ ਪੰਜਾਬ ਵਿੱਚ ਖਾੜਕੂਵਾਦ ਅਤੇ ਉਸਦਾ ਡਰ ਦਹਾਕਿਆਂ ਤੋਂ ਇੱਕ  ਵੱਡੇ ਉਦਯੋਗ ਦਾ ਰੂਪ ਧਾਰ ਚੁੱਕਾ ।ਜਿਸ ਨੂੰ ਬਣਾਈ ਰੱਖਣ ਵਿੱਚ ਪੁਲਸ ,ਸਿਆਸਤਦਾਨਾਂ ਵਿਦਵਾਨਾਂ ਅਤੇ ਪੱਤਰਕਾਰਾਂ ਦੇ ਵਿਸ਼ੇਸ਼ ਗੁੱਟਾਂ ਦੇ ਸਵਾਰਥੀ ਅਤੇ ਮਾਇਕ ਹਿੱਤ ਜੁੜੇ ਹੋਏ ਹਨ ।ਪਰ ਇਸ ਸਭ ਕੁੱਝ ਦੀ ਸ੍ਰਪ੍ਰਸਤੀ ਭਾਰਤੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ ।ਇਸ ਉਦਯੋਗ ਨਾਲ ਜੁੜੀਆਂ ਇਹਨਾਂ ਧਿਰਾਂ ਦੇ ਲਾਲਚਾਂ ਨੂੰ ਪੂਰਾ ਕਰਨ ਅਤੇ ਪੰਜਾਬ ਵਿੱਚਲੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਇਸ ਵਿੱਚ ਡਰੱਗ ਦੇ ਧੰਦੇ ਨੂੰ  ਵੀ ਸ਼ਾਮਲ ਕੀਤਾ ਗਿਆ ਸੀ ।ਹੁਣ ਪਿਛਲੇ ਕੁੱਝ ਸਾਲਾਂ ਤੋਂ ਇਸ ਗਠਜੋੜ ਵਿੱਚ ਗੈਗਸਟਾਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ।ਮਤਲਬ ਇਹ ਕਿ ਸਿੱਖ ਭਾਰਤੀ ਏਜੰਸੀਆਂ ਦੀ ਫੈਲਾਈ ਵਿਸ਼ਵ ਵਿਆਪੀ ਬਹੁਤ ਗਹਿਰੀ  ਸ਼ਾਜਿਸ ਵਿੱਚ ਫਸ ਚੁੱਕੇ ਹਨ ,ਜਿਸ ਵਿੱਚੋ ਨਿਕਲਣ ਲਈ ਨਾ ਤਾਂ ਸਾਡੇ ਕੋਲ ਕੋਈ ਬੱਝਵੀ ਨੀਤੀ ਹੈ ਅਤੇ ਨਾ ਹੀ ਇਸ ਦੇ ਟਾਕਰੇ ਦੇ ਹਾਣ ਦੀ ਸਿਆਸਤ ਹੈ ।