ਦਿੱਲੀ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਨੂੰ ਪੈਰੋਲ ਦੇਣ ਬਾਰੇ ਮੋਦੀ ਸਰਕਾਰ ਦਾ ਮਕਸਦ ਕੀ ਹੈ?

ਦਿੱਲੀ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਨੂੰ ਪੈਰੋਲ ਦੇਣ ਬਾਰੇ ਮੋਦੀ ਸਰਕਾਰ ਦਾ ਮਕਸਦ ਕੀ ਹੈ?

*ਕਿਉਂ ਨਹੀਂ ਦਿਤੀ ਜਾ ਰਹੀ ਭਾਈ ਹਵਾਰੇ ਵਰਗੇ ਬੰਦੀ ਸਿੱਖਾਂ ਨੂੰ ਪੈਰੋਲ

*ਆਖਿਰ, ਭਾਜਪਾ ਸਿੱਖਾਂ ਤੋਂ ਚਾਹੁੰਦੀ ਕੀ ਹੈ?

*ਸਾਬਕਾ ਆਈਜੀ ਖੱਟੜਾ ਨੇ ਸੌਦਾ ਸਾਧ ਦੇ ਸਿਰਸਾ ਵਿੱਚ ਰਹਿਣ 'ਤੇ ਚਿੰਤਾ ਪ੍ਰਗਟਾਈ ,ਭੇਦ ਖੋਲ੍ਹੇ

ਹਾਸ਼ੀਏ 'ਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਸੀ।ਮੰਨਿਆ ਜਾਂਦਾ ਹੈ ਕਿ ਮੌੜ ਧਮਾਕੇ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਸੀ, ਕਿਉਂਕਿ ਧਮਾਕੇ ਤੋਂ ਠੀਕ ਬਾਅਦ, ਹੋਰ ਪਾਰਟੀਆਂ ਅਤੇ ਟਿੱਪਣੀਕਾਰਾਂ ਨੇ ਖਾਲਿਸਤਾਨੀ ਖਾੜਕੂਆਂ 'ਤੇ ਦੋਸ਼ ਲਗਾਇਆ ਸੀ ਕਿ 'ਆਪ' ਖਾਲਿਸਤਾਨੀਆਂ ਨਾਲ ਮਿਲੀਭੁਗਤ ਕਰ ਰਹੀ ਹੈ। ਪਰ, 2022 ਵਿੱਚ ਆਪ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਉਹ ਇਸ ਮਾਮਲੇ 'ਤੇ ਚੁੱਪ ਹੈ।

 ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ, ਡੇਰਾ ਮੁਖੀ ਤੋਂ ਅਜੇ ਤੱਕ ਹਿਰਾਸਤ ਵਿੱਚ ਪੁੱਛਗਿੱਛ ਨਹੀਂ ਕੀਤੀ ਗਈ ਹੈ, ਹਾਲਾਂਕਿ ਉਸ ਤੋਂ ਇੱਕ ਵਾਰ ਜੇਲ੍ਹ ਵਿੱਚ ਪੁੱਛਗਿੱਛ ਕੀਤੀ ਗਈ ਸੀ। ਕਲੇਰ ਦੁਆਰਾ ਆਪਣੀ ਸ਼ਮੂਲੀਅਤ ਦਾ ਵਰਣਨ ਕਰਨ ਅਤੇ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਇੱਕ ਮੈਜਿਸਟਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਸੌਦਾ ਸਾਧ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਸੀ।ਹਨੀ ਪ੍ਰੀਤ ਤੋਂ ਵੀ ਪੁੱਛਗਿੱਛ ਨਹੀਂ ਕੀਤੀ ਗਈ ਹੈ। ਇਹ ਬਹੁਤ ਸੰਭਵ ਹੈ ਕਿ ਡੇਰਾ ਮੁਖੀ ਦੇ ਉੱਥੇ ਜਾਣ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ, ਅਤੇ ਗਵਾਹਾਂ ਨੂੰ ਅਜਿਹੇ ਮਹੱਤਵਪੂਰਨ ਮਾਮਲਿਆਂ ਵਿੱਚ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਐਸਆਈਟੀ ਨੂੰ ਨੋਟਿਸ ਲੈਣਾ ਚਾਹੀਦਾ ਹੈ ਅਤੇ ਨਿਆਂ ਦੇ ਹਿੱਤ ਵਿੱਚ ਅਦਾਲਤ ਜਾਣਾ ਚਾਹੀਦਾ ਹੈ।

ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣਾ ਚਾਹੁੰਦੀ ਹੈ, ਦੂਜੇ ਪਾਸੇ ਉਹ ਸਿੱਖਾਂ ਦੀ ਨਰਾਜ਼ਗੀ ਮੁੱਲ ਲੈਣ ਤੋਂ ਵੀ ਝਿਜਕ ਨਹੀਂ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਮਾਮਲਾ ਸਿੱਖਾਂ ਦੇ ਦਿਲਾਂ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਸਿੱਖ ਕਿਸੇ ਹਾਲਤ ਵਿੱਚ ਵੀ ਮੁਆਫ ਕਰ ਸਕਦੇ। ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਦਿੱਤੀ ਗਈ ਹੈ ਕਿਉਂਕਿ ਭਾਜਪਾ ਨੂੰ ਚੋਣਾਂ ਵਿੱਚ ਫ਼ਾਇਦਾ ਹੁੰਦਾ ਨਜ਼ਰ ਆਉਂਦਾ ਹੈ। ਹਰਿਆਣਾ ਅਤੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਡਬਲ ਇੰਜਣ ਸਰਕਾਰ ਨੇ ਦਿੱਲੀ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਮੁੜ ਤੋਂ ਇਹ ਖੇਡ ਰਚਿਆ ਹੈ।ਇਕ ਪਾਸੇ ਭਾਜਪਾ ਸਰਕਾਰ ਖਾੜਕੂਵਾਦ ਵਿਰੋਧੀ ਹੈ,ਦੂਜੇ ਪਾਸੇ ਮੋੜ ਬੰਬ ਕਾਂਡ ਤੇ ਆਰਡੀ ਐਕਸ ਬਾਰੇ ਚੁਪ ਹੈ?ਇਹ ਜਾਂਚ ਵੀ ਨਹੀਂ ਹੋਈ ਆਰਡੀਐਕਸ ਸੌਦਾ ਡੇਰੇ ਨੇ ਕਿਥੋਂ ਲਿਆਂਦਾ?

ਆਖਿਰ ਅਜਿਹਾ ਕਰਕੇ ਭਾਜਪਾ ਸਿੱਖਾਂ ਤੋਂ ਚਾਹੁੰਦੀ ਕੀ ਹੈ? ਉਹ ਸਾਬਤ ਕੀ ਕਰਨਾ ਚਾਹੁੰਦੀ ਹੈ?