ਅਮਰੀਕਾ ਵਿਚ ਨੈਚੂਰਲ ਗੈਸ ਧਮਾਕੇ ਵਿਚ ਬਹੁ ਮੰਜਿਲਾ ਇਮਾਰਤ ਦੀ ਪਹਿਲੀ ਮੰਜਿਲ ਤਬਾਹ, 7 ਜ਼ਖਮੀ 1 ਵਿਅਕਤੀ ਲਾਪਤਾ

ਅਮਰੀਕਾ ਵਿਚ ਨੈਚੂਰਲ ਗੈਸ ਧਮਾਕੇ ਵਿਚ ਬਹੁ ਮੰਜਿਲਾ ਇਮਾਰਤ ਦੀ ਪਹਿਲੀ ਮੰਜਿਲ ਤਬਾਹ, 7 ਜ਼ਖਮੀ 1 ਵਿਅਕਤੀ ਲਾਪਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਓਹੀਓ ਰਾਜ ਵਿਚ ਡਾਊਨਟਾਊਨ ਯੰਗਸਟੋਨ ਵਿਚ ਇਕ ਇਮਾਰਤ ਵਿਚ ਜਬਰਦਸਤ ਧਮਾਕਾ ਹੋਣ ਦੀ ਖਬਰ ਹੈ। ਇਹ ਧਮਾਕਾ ਨੈਚੂਰਲ ਗੈਸ ਧਮਾਕਾ ਸੀ ਜਿਸ ਵਿਚ 7 ਵਿਅਕਤੀ ਜ਼ਖਮੀ  ਹੋ ਗਏ ਤੇ ਇਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਧਮਾਕੇ ਕਾਰਨ  13 ਮੰਜਿਲਾ ਇਮਾਰਤ ਦੀ ਪਹਿਲੀ ਮੰਜਿਲ ਪੂਰੀ ਤਰਾਂ ਤਬਾਹ ਹੋ ਗਈ ਜਿਥੇ ਚੇਜ ਬੈਂਕ ਦਾ ਵੀ ਦਫਤਰ ਸੀ। ਇਸ ਇਮਾਰਤ ਵਿਚ ਰਿਹਾਇਸ਼ੀ ਅਪਾਰਟਮੈਂਟਸ ਵੀ ਹਨ। ਯੰਗਸਟੋਨ ਅੱਗ ਬੁਝਾਊ ਵਿਭਾਗ ਦੇ ਮੁੱਖੀ ਬੈਰੀ ਫਿਨਲੇ ਨੇ ਕਿਹਾ ਹੈ ਕਿ ਸਮੁੱਚੀ ਇਮਾਰਤ ਤੇ ਨਾਲ ਲੱਗਦੀਆਂ ਇਮਾਰਤਾਂ ਨੂੰ  ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।