ਕੁਲਜੀਤ ਸਿੰਘ ਨੇ ਜਾਅਲੀ ਲੈਟਰਪੈਡ ਛਪਾ ਕੇ ਇਖਲਾਕੀ ਕੁਤਾਹੀ ਕੀਤੀ: ਸਿੱਖ ਪੰਚਾਇਤ
ਮਾਮਲਾ ਜਾਅਲੀ ਲੈਟਰਪੈਡ ਬਣਾਉਣ ਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ: ਗੁਰਦੂਆਰਾ ਸਾਹਿਬ ਫਰੀਮਾਂਟ ਦੀ ਚੋਣ ਜਿਉਂ ਜਿਉਂ ਨਜ਼ਦੀਕ ਆ ਰਹੀ ਹੈ, ਸਿੱਖ ਸੰਗਤ ਬੇਏਰੀਆ ਸਲੇਟ ਦੇ ਸਕੈੰਡਲ ਦਿਨੋ ਦਿਨ ਨਸ਼ਰ ਹੋ ਰਹੇ ਹਨ। ਪਿੱਛਲੇ ਹਫ਼ਤੇ ਹੀ ਇੱਕ ਨਵਾਂ ਸਕੈਂਡਲ ਸਾਹਮਣੇ ਆਇਆ ਜਿਸ ਵਿੱਚ ਕੁਲਜੀਤ ਸਿੰਘ ਨੇ 2020 ਵਿੱਚ ਆਪਣੇ ਆਪ ਹੀ ਗੁਰਦੂਆਰਾ ਸਾਹਿਬ ਦੇ ਲੈਟਰਪੈਡ ਛਪਾ ਲਏ ਹਾਲਾਂ ਕਿ ਉਸ ਵੇਲੇ ਕਚਿਹਰੀ ਵਿੱਚ ਕੇਸ ਵੀ ਚੱਲਦਾ ਸੀ। ਯਾਦ ਰਹੇ ਗੁਰਦੂਆਰਾ ਸਾਹਿਬ ਦੇ ਲੈਟਰਪੈਡ ਬਕਾਇਦਾ ਸੇਫ ਵਿੱਚ ਰੱਖੇ ਜਾਂਦੇ ਹਨ ਅਤੇ ਸੁਪਰੀਮ ਕੌਂਸਲ ਦੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਹੀ ਉਹ ਵਰਤੇ ਜਾ ਸਕਦੇ ਹਨ। ਇਸ ਇਖਲਾਕੀ ਕੁਤਾਹੀ ਕਰਕੇ ਮੌਜੂਦਾ ਸੁਪਰੀਮ ਕੌਂਸਲ ਨੇ ਕੁਲਜੀਤ ਸਿੰਘ ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਕੁਲਜੀਤ ਸਿੰਘ ਦੇ ਸਾਥੀ ਊਮੀਦਵਾਰ ਹਰਮਿੰਦਰ ਸਿੰਘ ਨੇ 2005-06 ਵਿੱਚ ਇਸੇ ਤਰਾਂ ਲੈਟਰਪੈਡ ਵਰਤ ਕੇ ਪੰਜਾਬ ਵਿੱਚ ਲੋਕਾਂ ਨੂੰ ਸਪਾਂਸਿਰਸ਼ਿੱਪ ਭੇਜਣ ਦਾ ਮੁੱਦਾ ਵੀ ਸਾਹਮਣੇ ਆਇਆ ਸੀ। ਕੁਲਜੀਤ ਸਿੰਘ ਵੱਲੋਂ ਛਪਾਏ ਲੈਟਰਪੈਡ ਦੇ ਕੋਈ ਸੀਰੀਅਲ ਨੰਬਰ ਨਹੀਂ ਇਸਲਈ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਕਿਧਰੇ ਇਹ ਚਿੱਠੀਆਂ ਜਾਂ ਸ਼ਪਾਂਸਿਰਸ਼ਿੱਪਾਂ ਲਈ ਨਾਂ ਵਰਤੇ ਗਏ ਹੋਣ। ਇਹ ਕਥਿਤ ਧਾਂਦਲੀਆਂ ਬਾਰੇ ਪਤਾ ਕਰਣ ਲਈ ਹੀ ਮੌਜੂਦਾ ਸੁਪਰੀਮ ਕੌਂਸਲ ਨੇ ਕੁਲਜੀਤ ਸਿੰਘ ਨੂੰ ਕਾਰਣ ਦੱਸੋ ਨੋਟਿਸ ਕੱਢਿਆ ਹੈ।
ਕੁਲਜੀਤ ਸਿੰਘ ਤੇ ਹਰਮਿੰਦਰ ਸਿੰਘ ਇਸ ਸਾਲ ਚੋਣਾਂ ਵਿੱਚ ਸਿੱਖ ਸੰਗਤ ਬੇਏਰੀਆ ਵੱਲੋਂ ਚੋਣ ਉਮੀਦਵਾਰ ਹਨ। ਇਹ ਦੋਵੇਂ ਅਤੇ ਹਰਜੀਤ ਸਿੰਘ 2020 ਤੋਂ ਹੀ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਸੱਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਚਿਹਰੀ ਵਿੱਚ ਪੰਜ ਪਿਆਰਿਆਂ ਦੇ ਸਿਧਾਂਤ ਤੇ ਹੀ ਕਿੰਤੂ ਕਰ ਦਿੱਤਾ ਤੇ ਕਿਹਾ ਕਿ ਗੁਰਦੂਆਰਾ ਸਾਹਿਬ ਪੰਜ ਪਿਆਰਿਆਂ ਦੇ ਸਿਧਾਂਤ ਦੀ ਬਜਾਏ ਬੋਰਡ ਆਫ ਡਾਇਰੈਕਟਰ ਚਲਾਉਣ। ਜੱਜ ਵੱਲੋਂ ਇਹਨਾਂ ਦੀਆਂ ਸਾਰੀਆਂ ਦਲੀਲਾਂ ਰੱਦ ਕਰਦੇ ਹੋਏ ਪੰਜ ਪਿਆਰਿਆਂ ਦੇ ਸਿਧਾਂਤ ਤੇ ਹੀ ਮੋਹਰ ਲਾਈ। ਇਹ ਸਾਰਾ ਕੋਰਟ ਕੇਸ ਇਹਨਾਂ ਦੇ ਗਰੁੱਪ ਵੱਲੋਂ ਹਰਜੀਤ ਸਿੰਘ ਦੀ ਰਹਿਨੁਮਾਈ ਵਿੱਚ ਲੜਿਆ ਗਿਆ ਜਿਸਨੇ ਜਾਲ੍ਹੀ ਵੋਟਾਂ ਦੇ ਨਾਲ ਨਾਲ ਸਿੱਖ ਸਿਧਾਂਤ ਨੂੰ ਤਿਲਾਂਜਲੀ ਦੇਣ ਵਾਲੀਆਂ ਦਲੀਲਾਂ ਦਿੱਤੀਆਂ। ਕੋਰਟ ਵਿੱਚ ਉਸ ਵੇਲੇ ਹੈਰਾਨੀ ਹੋਈ ਜਦੋਂ ਸਿੱਖ ਪੰਚਾਇਤ ਦੇ ਵਕੀਲ ਨੇ ਪਹਿਲਾ ਸੁਆਲ ਕੀਤਾ ਕਿ ਹਰਜੀਤ ਸਿੰਘ ਸਿਰਫ ਇੱਕ ਬੰਦੇ ਦਾ ਨਾਮ ਦੱਸੋ ਤਾਂ ਇਹ ਇੱਕ ਵੀ ਨਾਮ ਨਾ ਪੇਸ਼ ਕਰ ਸਕਿਆ। ਇਹ ਪੈਰ ਪੈਰ ਤੇ ਗਵਾਈ ਦਿੰਦੇ ਝੂਠਾ ਸਾਬਿਤ ਹੋਇਆ। ਇਹਨਾਂ ਵੱਲੋਂ ਪਾਈ ਹਰੇਕ ਪਟੀਸ਼ਨ ਜੱਜ ਨੇ ਰੱਦ ਕੀਤੀ ਹੈ।
ਇਹਨਾਂ ਨੇ ਇੱਥੇ ਹੀ ਸਾਹ ਨਹੀਂ ਲਿਆ ਸਗੋਂ ਸਿੱਖ ਪੰਚਾਇਤ ਵੱਲੋਂ 2020-2022 ਵੇਲੇ ਕਰੋਨਾ ਮਹਾਮਾਰੀ ਦੌਰਾਣ ਕੀਤੀ ਜਾ ਰਹੀ ਸੇਵਾ ਨੂੰ ਰੁਕਾਉਣ ਲਈ ਵੀ ਕੋਰਟ ਵਿੱਚ ਪਟੀਸ਼ਨਾਂ ਪਾਈਆਂ। ਇਹਨਾਂ ਵੱਲੋਂ ਇਸ ਸੰਕਟ ਵੇਲੇ ਸੇਵਾ ਕਰਨੀ ਜਾਂ ਚੁੱਪ ਰਹਿਣ ਦੀ ਬਜਾਏ ਉਲਟਾ ਬੇਲੋੜੀਆਂ ਰੁਕਾਵਟਾਂ ਅਤੇ ਸੇਵਾ ਕਰ ਰਹੇ ਸਿੱਖ ਪੰਚਾਇਤ ਦੇ ਸੇਵਾਦਾਰਾਂ ਨੂੰ ਡਰਾਇਆ ਧਮਕਾਇਆ।
ਇਹਨਾਂ ਵੱਲੋਂ ਕੋਰਟ ਕੇਸ ਵਿੱਚ ਲਏ ਪੈਂਤੜੇ ਅਤੇ ਮਾਹਮਾਰੀ ਸਮੇਂ ਦੀ ਹਰਕਤਾਂ ਨੂੰ ਦੇਖਦੇ ਹੋਏ ਇਸ ਸਾਲ ਸੰਗਤ ਦਾ ਭਾਰੀ ਹਿੱਸਾ ਅਤੇ ਕੁੱਝ ਗਰੁੱਪ ਇਹਨਾਂ ਨਾਲੋਂ ਟੁੱਟ ਚੁੱਕੇ ਹਨ। ਇੱਕ ਅੰਦਾਜ਼ੇ ਮੁਤਾਬਕ ਇਸ ਸਾਲ ਸਿੱਖ ਪੰਚਾਇਤ 2000 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਵੱਲ ਵੱਧ ਰਹੀ ਹੈ। ਸੰਗਤ ਵਿੱਚ ਇੱਕ ਗੱਲ ਆਮ ਪ੍ਰਚਲਿਤ ਹੈ ਕਿ ਗੁਰਦੂਆਰਾ ਸਾਹਿਬ ਦਾ ਪ੍ਰਬੰਧ ਸਾਫ਼ ਸੁਥਰਾ ਹੈ ਅਤੇ ਪੰਚਾਇਤ ਕੋਲ ਸੈਂਕੜੇ ਅਜਿਹੇ ਸੇਵਾਦਾਰ ਹਨ ਜੋ ਗੁਰੂਘਰ ਸੇਵਾ ਕਰਣ ਲਈ ਤੱਤਪਰ ਰਹਿੰਦੇ ਹਨ। ਬੇਏਰੀਆ ਦੀ ਸੰਗਤ ਇਸ ਚੋਣ ਨੂੰ ਚੋਣ ਅਖਾੜਾ ਨਹੀਂ ਸਗੋਂ ਇੱਕ ਪਾਸੜ ਸਿੱਖ ਪੰਚਾਇਤ ਦੇ ਹੱਕ ਵਿੱਚ ਅਗਾਂਹੂ ਫੱਤਵਾ ਹੀ ਮੰਨਦੀ ਹੈ।











Comments (0)