ਦੱਖਣੀ ਐਰੀਜ਼ੋਨਾ ਵਿਚ ਹੋਈ ਗੋਲੀਬਾਰੀ ਵਿਚ ਇਕ ਪੁਲਿਸ ਅਫਸਰ ਸਮੇਤ 2 ਮੌਤਾਂ ਤੇ 5ਹੋਰ ਜ਼ਖਮੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਦੱਖਣੀ ਐਰੀਜ਼ੋਨਾ ਵਿਚ ਹੋਈ ਗੋਲੀਬਾਰੀ ਵਿਚ ਇਕ ਪੁਲਿਸ ਅਫਸਰ ਸਮੇਤ ਦੋ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਦ ਕਿ ਇਸ ਘਟਨਾ ਵਿਚ ਇਕ ਪੁਲਿਸ ਅਫਸਰ ਸਮੇਤ 5 ਹੋਰ ਲੋਕ ਜ਼ਖਮੀ ਹੋਏ ਹਨ। ਗਿਲਾ ਰਿਵਰ ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਦੀ ਘਟਨਾ ਸਥਾਨਕ ਸਮੇ ਅਨੁਸਾਰ ਤੜਕਸਾਰ 2 ਵਜੇ ਉਸ ਵੇਲੇ ਹੋਈ ਜਦੋਂ ਇਕ ਘਰ ਵਿਚ ਗੜਬੜ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ 'ਤੇ ਪੁੱਜੇ। ਮ੍ਰਿਤਕ ਅਫਸਰ ਦੀ ਪਛਾਣ ਜੋਸ਼ੂਆ ਬਰੀਸ ਵਜੋਂ ਹੋਈ ਹੈ ਜਦ ਕਿ ਦੂਸਰੇ ਮ੍ਰਿਤਕ ਦਾ ਨਾਂ ਅਜੇ ਜਨਤਿਕ ਨਹੀਂ ਕੀਤਾ ਗਿਆ। ਇਹ ਵੀ ਸੂਚਨਾ ਹੈ ਕਿ ਇਹ ਘਟਨਾ ਗਿਲਾ ਰਿਵਰ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਹੋਈ ਹੈ। ਇਸ ਸਬੰਧੀ ਹੋਰ ਵੇਰਵੇ ਨਹੀਂ ਮਿਲ ਸਕੇ।











Comments (0)