ਰਿਪਬਲੀਕਨ ਪਾਰਟੀ ਦੇ ਕੈਵਿਨ ਮਕਾਰਥੀ ਬਣ ਸਕਦੇ ਹਨ ਸਦਨ ਦੇ ਅਗਲੇ ਸਪੀਕਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ 16 ਨਵੰਬਰ (ਹੁਸਨ ਲੜੋਆ ਬੰਗਾ)- ਰਿਪਬਲੀਕਨ ਪਾਰਟੀ ਨੇ ਕੈਵਿਨ ਮਕਾਰਥੀ ਨੂੰ ਆਪਣਾ ਆਗੂ ਚੁਣਿਆ ਹੈ ਜੋ ਅਗਲੇ ਸਾਲ 3 ਨਵੰਬਰ ਨੂੰ ਜਦੋਂ ਨਵੀਂ ਕਾਂਗਰਸ ਸਹੁੰ ਚੁੱਕੇਗੀ ਤਾਂ ਡੈਮੋਕਰੈਟਿਕ ਸਪੀਕਰ ਨੈਨਸੀ ਪੇਲੋਸੀ ਦੀ ਜਗਾ ਨਵੇਂ ਸਪੀਕਰ ਬਣ ਸਕਦੇ ਹਨ। ਰਿਪਬਲੀਕਨ ਪਾਰਟੀ ਦੇ ਸਦਨ ਦੇ ਮੈਂਬਰਾਂ ਦੀ ਮੀਟਿੰਗ ਵਿਚ ਕੈਲੀਫੋਰਨੀਆ ਦੇ ਪ੍ਰਤੀਨਿੱਧ ਮਕਾਰਥੀ ਦੀ ਜਗਾ ਹੋਰ ਕਿਸੇ ਨੂੰ ਆਗੂ ਚੁਣਨ ਦੀ ਆਵਾਜ਼ ਉੁੱਠੀ ਸੀ ਪਰੰਤੂ ਅੰਤ ਵਿਚ ਉਹ ਐਰੀਜ਼ੋਨਾ ਤੋਂ ਸਦਨ ਮੈਂਬਰ ਐਂਡੀ ਬਿਗਸ ਨੂੰ ਵੱਡੇ ਫਰਕ ਨਾਲ ਹਰਾਉਣ ਵਿਚ ਸਫਲ ਰਹੇ। ਮੱਧਕਾਲੀ ਚੋਣਾਂ ਦੌਰਾਨ ਪ੍ਰਤੀਨਿੱਧ ਸਦਨ ਵਿਚ ਹਾਂਲਾਂ ਕਿ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ ਪਰੰਤੂ ਰਿਪਬਲੀਕਨ ਪਾਰਟੀ ਨੂੰ ਆਸ ਹੈ ਕਿ ਵੋਟਾਂ ਦੀ ਗਿਣਤੀ ਮੁਕੰਮਲ ਹੋਣ 'ਤੇ ਉਹ ਮਾਮੂਲੀ ਅੰਤਰ ਨਾਲ ਸਦਨ ਉਪਰ ਨਿਯੰਤਰਣ ਕਰ ਸਕਦੀ ਹੈ। ਇਸ ਤਰਾਂ ਮਕਾਰਥੀ ਦੇ ਸਦਨ ਦਾ ਅਗਲਾ ਸਪੀਕਰ ਬਣਨਾ ਨਿਸਚਤ ਸਮਝਿਆ ਜਾਂਦਾ ਹੈ।











Comments (0)