ਆਪਣੀ 2 ਸਾਲਾ ਧੀ ਦੀ ਹੱਤਿਆ ਦੇ ਮਾਮਲੇ ਵਿਚ ਪਿਤਾ ਨੂੰ ਫਾਂਸੀ ਇਸੇ ਹਫਤੇ* ਵਕੀਲਾਂ ਨੇ ਕਿਹਾ ਪਿਤਾ ਨਿਰਦੋਸ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟੈਕਸਾਸ ਵਿਚ ਰਾਬਰਟ ਰਾਬਰਸਨ ਨਾਮੀ ਵਿਅਕਤੀ ਨੂੰ ਇਸੇ ਹਫਤੇ ਆਪਣੀ 2 ਸਾਲਾ ਧੀ ਦੀ ਹੱਤਿਆ ਦੇ ਮਾਮਲੇ ਵਿਚ ਜ਼ਹਿਰ ਦਾ ਟੀਕਾ ਲਾਇਆ ਜਾਵੇਗਾ। 20 ਸਾਲ ਤੋਂ ਵੀ ਵਧ ਸਮਾਂ ਪਹਿਲਾਂ ਬਿਮਾਰ ਨਿਕੀ ਕਰਟਿਸ ਦੀ ਹੋਈ ਮੌਤ ਦੇ ਮਾਮਲੇ ਵਿਚ ਅਦਾਲਤ ਨੇ ਰਾਬਰਟ ਰਾਬਰਸਨ ਨੂੰ ਹੱਤਿਆ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਹੈ ਜਦ ਕਿ ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਰਾਬਰਟ ਨਿਰਦੋਸ਼ ਹੈ। ਵਕੀਲਾਂ ਅਨੁਸਾਰ ਨਿਕੀ ਕਰਟਿਸ ਦੀ ਮੌਤ ਦੋਹਰੇ ਨਿਮੋਨੀਏ ਤੇ ਗਲਤ ਦਵਾਈਆਂ ਦੇਣ ਕਾਰਨ ਹੋਈ ਹੈ ਜਿਨਾਂ ਦਵਾਈਆਂ ਨੂੰ ਬੱਚਿਆਂ ਵਾਸਤੇ ਠੀਕ ਨਹੀਂ ਸਮਝਿਆ ਜਾਂਦਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜਦੋਂ ਰਾਬਰਸਨ ਨਿਕੀ ਨੂੰ ਹਸਪਤਾਲ ਲੈ ਕਿ ਆਇਆ ਤਾਂ ਡਾਕਟਰਾਂ ਤੇ ਨਰਸਾਂ ਨੇ ਤੁਰੰਤ ਇਸ ਨੂੰ ਸ਼ੱਕੀ ਮਾਮਲਾ ਸਮਝਦਿਆਂ ਬੱਚੀ ਦਾ ਇਲਾਜ਼ ਸ਼ੁਰੂ ਕੀਤਾ ਕਿਉਂਕਿ ਬੱਚੀ ਦੇ ਸਰੀਰ 'ਤੇ ਝਰੀਟਾਂ ਸਨ ਤੇ ਉਸ ਦੇ ਸਿਰ ਵਿਚ ਵੀ ਜ਼ਖਮ ਸਨ।
ਉਸ ਦੇ ਦਿਮਾਗ ਵਿਚ ਗੰਭੀਰ ਸੋਜਿਸ਼ ਸੀ ਤੇ ਉਸ ਦੇ ਸਿਰ ਤੇ ਅੱਖਾਂ ਦੇ ਪਿੱਛੇ ਖੂਨ ਰਿਸ ਰਿਹਾ ਸੀ। ਵਕੀਲਾਂ ਦੀ ਦਲੀਲ ਹੈ ਕਿ ਹਸਪਤਾਲ ਵਿਚ ਰਾਬਰਸਨ ਦੇ ਵਿਵਹਾਰ ਨੂੰ ਗਲਤ ਸਮਝਿਆ ਗਿਆ ਹੈ। 57 ਸਾਲਾ ਰਾਬਰਸਨ ਨੇ ਕੁਝ ਦਿਨ ਪਹਿਲਾਂ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੈਨੂੰ ਝੂਠੇ ਤੇ ਗਲਤ ਢੰਗ ਨਾਲ ਦੋਸ਼ੀ ਕਰਾਰ ਦਿੱਤਾ ਹੈ ਜੋ ਮੈ ਕੀਤਾ ਹੈ ਉਹ ਅਪਰਾਧ ਨਹੀਂ ਹੈ। ਰਾਬਰਸਨ ਨੂੰ 18 ਅਕਤੂਬਰ ਨੂੰ ਜ਼ਹਿਰ ਦਾ ਟੀਕਾ ਲਾਉਣ ਦੀ ਯੋਜਨਾ ਹੈ।











Comments (0)