ਐਟਲਾਂਟਾ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਜਹਾਜ਼ ਦਾ ਟਾਇਰ ਫੱਟਣ ਨਾਲ ਜਬਰਦਸਤ ਧਮਾਕਾ, 2 ਮੌਤਾਂ ਤੇ 1 ਗੰਭੀਰ ਜ਼ਖਮੀ

ਐਟਲਾਂਟਾ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਜਹਾਜ਼ ਦਾ ਟਾਇਰ ਫੱਟਣ ਨਾਲ ਜਬਰਦਸਤ ਧਮਾਕਾ, 2 ਮੌਤਾਂ ਤੇ 1 ਗੰਭੀਰ ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸ਼ਹਿਰ ਐਟਲਾਂਟਾ ਵਿਚ ਹਾਰਟਸਫੀਲਡ ਜੈਕਸਨ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਜਹਾਜ਼ ਦਾ ਟਾਇਰ ਫੱਟਣ ਨਾਲ ਹੋਏ ਜਬਰਦਸਤ ਧਮਾਕੇ ਵਿਚ ਡੈਲਟਾ ਏਅਰ ਲਾਈਨਜ਼ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਡੈਲਟਾ ਏਅਰਲਾਈਨਜ਼ ਦੇ ਬੁਲਾਰੇ ਸਮਾਂਥਾ ਫੈਕਟੂ ਨੇ ਕਿਹਾ ਹੈ ਕਿ ਇਹ ਘਟਨਾ ਏਅਰ ਲਾਈਨਜ਼ ਦੇ ਟੈਕਓਪਸ ਮੇਨਟੀਨੈਂਸ ਖੇਤਰ ਵਿਚ ਸਵੇਰੇ ਤਕਰੀਬਨ 5 ਵਜੇ ਵਾਪਰੀ ਜਿਥੇ ਮੁਲਾਜ਼ਮ ਜਹਾਜ਼ ਦਾ ਟਾਇਰ ਬਦਲ ਰਹੇ ਸਨ ਕਿ ਟਾਇਰ ਫੱਟ ਗਿਆ। ਟਾਇਰ ਬਦਲ ਰਹੇ ਦੋਨਾਂ ਮੁਲਾਜ਼ਮਾ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐਟਲਾਂਟਾ ਪੁਲਿਸ ਵਿਭਾਗ ਦੇ ਮੇਜਰ ਕੈਲੀ ਕੋਲੀਅਰ ਅਨੁਸਾਰ ਸੂਚਨਾ ਮਿਲਣ 'ਤੇ ਹੰਗਾਮੀ ਅਮਲਾ ਤੁਰੰਤ ਮੌਕੇ 'ਤੇ ਪੁੱਜ ਗਿਆ ਸੀ।