ਵਾਲਮਾਰਟ ਤੇ ਸੈਮ ਕਲੱਬ ਨੇ ਆਪਣੇ ਮੁਲਾਜ਼ਮਾਂ ਤੇ ਗਾਹਕਾਂ ਲਈ ਮਾਸਕ ਪਹਿਣਨ ਦੀ ਲੋੜ ਖਤਮ ਕੀਤੀ

ਵਾਲਮਾਰਟ ਤੇ ਸੈਮ ਕਲੱਬ ਨੇ ਆਪਣੇ ਮੁਲਾਜ਼ਮਾਂ ਤੇ ਗਾਹਕਾਂ ਲਈ ਮਾਸਕ ਪਹਿਣਨ ਦੀ ਲੋੜ ਖਤਮ ਕੀਤੀ

 ਅੰਮ੍ਰਿਤਸਰ ਟਾਈਮਜ ਬਿਉਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਵਾਲਮਾਰਟ ਤੇ ਸੈਮ'ਜ ਕਲੱਬ ਨੇ ਐਲਾਨ ਕੀਤਾ ਹੈ ਕਿ ਹੁਣ ਉਨਾਂ ਦੇ ਸਟੋਰਾਂ ਵਿਚ ਕੋਵਿਡ-19 ਟੀਕਾਕਰਣ ਕਰਵਾ ਚੁੱਕੇ ਗਾਹਕਾਂ ਤੇ ਮੁਲਾਜ਼ਮਾਂ ਨੂੰ ਮਾਸਕ ਪਹਿਣਨ ਦੀ ਲੋੜ ਨਹੀਂ ਹੈ। ਇਹ ਫੈਸਲਾ ਸੈਂਟਰ ਫਾਰ ਡਸੀਜ਼ ਕੰਟਰੋਲ ਤੇ ਪ੍ਰੀਵੈਨਸ਼ਨ (ਸੀ ਡੀ ਸੀ) ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਮੱਦੇ ਨਜਰ ਲਿਆ ਗਿਆ ਹੈ ਜਿਨਾਂ ਵਿਚ ਕਿਹਾ ਗਿਆ ਹੈ ਕਿ ਪੂਰੀ ਤਰਾਂ ਟੀਕਾਕਰਣ ਕਰਵਾ ਚੁੱਕੇ ਅਮਰੀਕੀਆਂ ਲਈ ਚਾਰਦਿਵਾਰੀ ਅੰਦਰ ਜਾਂ ਖੁਲੀਆਂ ਥਾਵਾਂ ਉਪਰ ਮਾਸਕ ਪਹਿਣਨ ਦੀ ਲੋੜ ਨਹੀਂ ਹੈ। ਯੂ.ਐਸ ਵਾਲਮਾਰਟ  ਤੇ ਸੈਮ'ਜ ਕਲੱਬ  ਦੇ ਵਰਕਰਾਂ ਤੇ ਮੁਲਾਜ਼ਮਾਂ ਨੂੰ ਭੇਜੇ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਮੁਕੰਮਲ ਟੀਕਾਕਰਣ ਕਰਵਾ ਚੁੱਕੇ ਮੁਲਾਜ਼ਮ ਮੰਗਲਵਾਰ ਤੋਂ ਮਾਸਕ ਮੁਕਤ ਹੋ ਕੇ ਕੰਮ ਕਰ ਸਕਦੇ ਹਨ।