ਟੈਕਸਾਸ ਵਿਚ ਇਕ ਤੇਲ ਰਿਫਾਈਨਰੀ ਵਿਚੋਂ ਰਸਾਇਣ ਰਿਸਣ ਕਾਰਨ ਦੋ ਵਰਕਰਾਂ ਦੀ ਮੌਤ ਤੇ ਅਨੇਕਾਂ ਹੋਰ ਬਿਮਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡੀਅਰ ਪਾਰਕ, ਟੈਕਸਾਸ ਵਿਚ ਇਕ ਪੇਮੈਕਸ ਤੇਲ ਰਿਫਾਈਨਰੀ ਵਿਚੋਂ ਰਸਾਇਣ ਰਿਸਣ ਕਾਰਨ ਦੋ ਵਰਕਰਾਂ ਦੀ ਮੌਤ ਹੋਣ ਤੇ ਅਨੇਕਾਂ ਹੋਰਨਾਂ ਦੇ ਬਿਮਾਰ ਹੋ ਜਾਣ ਦੀ ਖਬਰ ਹੈ। ਰਸਾਇਣ ਰਿਸਣ ਕਾਰਨ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਆਰਜੀ ਤੌਰ 'ਤੇ ਕਿਸੇ ਹੋਰ ਥਾਂ 'ਤੇ ਚਲੇ ਜਾਣ ਲਈ ਕਿਹਾ ਗਿਆ ਹੈ। ਹੈਰਿਸ ਕਾਉਂਟੀ ਸ਼ੈਰਿਫ ਐਡ ਗੋਨਜ਼ਾਲੇਜ਼ ਅਨੁਸਾਰ ਰਸਾਇਣ ਰਿਸਣ ਦੀ ਘਟਨਾ ਸ਼ਾਮ 4.20 ਵਜੇ ਦੇ ਆਸਪਾਸ ਵਾਪਰੀ। ਉਨਾਂ ਕਿਹਾ ਕਿ ਮੌਕੇ 'ਤੋਂ 2 ਲਾਸ਼ਾਂ ਬਰਾਮਦ ਹੋਈਆਂ ਹਨ ਜਦ ਕਿ ਘੱਟੋ ਘੱਟ 35 ਹੋਰਨਾਂ ਨੂੰ ਹੰਗਾਮੀ ਹਾਲਤ ਵਿਚ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕਾਂ ਨੂੰ ਮੌਕੇ 'ਤੇ ਡਾਕਟਰੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਜਾਂ ਹਸਪਤਾਲ ਲਿਜਾਇਆ ਗਿਆ ਹੈ। ਮੈਕਸੀਕੋ ਦੀ ਤੇਲ ਕੰਪਨੀ ਪੇਮੈਕਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਰਸਾਇਣ ਰਿਸਣ ਉਪਰੰਤ ਕੰਮ ਰੋਕ ਦਿੱਤਾ ਗਿਆ ਹੈ।











Comments (0)